ਪੱਤਰਕਾਰ ਸਿਰਫ਼ ਖ਼ਬਰਾਂ ਹੀ ਨਹੀਂ ਲਿਖਦੇ, ਕਵੀ ਦਰਬਾਰ ਵੀ ਕਰਦੇ ਨੇ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਈਆਂ ਨੇ ਹਾਸੇ ਵੀ ਪਾਏ ਤੇ ਕਈਆਂ ਨੇ ਗੁਰਬਾਣੀ ਸ਼ਬਦ ਵੀ ਸੁਣਾਇਆ। 

Journalists don't just write news but also good at poetry!

ਚੰਡੀਗੜ੍ਹ (ਜਗਸੀਰ ਸਿੰਘ) :ਪੰਜਾਬ ਸਾਹਿਤ ਅਕਾਦਮੀ ਅਤੇ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਨੇ ਐਤਵਾਰ ਨੂੰ ਇਕ ਕਵੀ ਦਰਬਾਰ ਕਰਵਾਇਆ ਅਤੇ ਉਸ ਵਿਚ ਉਹਨਾਂ ਕਿਹਾ ਕਿ ਪੱਤਰਕਾਰ ਸਿਰਫ਼ ਖ਼ਬਰਾਂ ਹੀ ਨਹੀਂ ਕਰਦਾ, ਉਹ ਕਵੀ ਦਰਬਾਰ ਵੀ ਕਰਦਾ ਹੈ। ਬਹੁਤ ਸਾਰੇ ਸੀਨੀਅਰ ਪੱਤਰਕਾਰਾਂ ਨੇ ਮਿਲ ਕੇ ਇਕ ਕਵੀ ਦੀ ਮਹਿਫਲ ਲਗਾਈ ਅਤੇ ਕਵੀ ਦਰਬਾਰ ਸਜਾਇਆ।

ਪੰਜਾਬ ਕਲਾ ਭਵਨ ਵਿਚ ਸ਼ਾਮਲ ਕਈ ਪੱਤਰਕਾਰਾਂ ਨੇ ਆਪਣੀ ਕਵਿਤਾ ਪੇਸ਼ ਕੀਤੀ ਜਿਸ ਵਿਚ ਬਹੁਤ ਸਾਰੇ ਸੁਨੇਹੇ ਸੀ ਅਤੇ ਕਿਸੇ ਨੇ ਅਪਣੇ ਪੰਜਾਬ ਲਈ ਕੁੱਝ ਲਿਖਿਆ ਤਾਂ ਕਿਸੇ ਨੇ ਪਿਆਰ ਲਈ ਅਤੇ ਕਿਸੇ ਨੇ ਪੰਜਾਬ ਦੀ ਜਵਾਨੀ ਲਈ ਲਿਖਿਆ ਤੇ ਕਈਆਂ ਨੇ ਹਾਸੇ ਵੀ ਪਾਏ ਤੇ ਕਈਆਂ ਨੇ ਗੁਰਬਾਣੀ ਸ਼ਬਦ ਵੀ ਸੁਣਾਇਆ। 

ਇਸ ਪ੍ਰੋਗਰਾਮ ਵਿਚ ਮੌਜੂਦ ਪੱਤਰਕਾਰ ਜੈ ਸਿੰਘ ਛਿੱਬਰ, ਦੀਪਕ ਸ਼ਰਮਾ ਚਰਨਾਥਲ ਸੀਨੀਅਰ ਪੱਤਰਕਾਰ ਨੇ ਬਹੁਤ ਹੀ ਸੁੱਚਜੇ ਢੰਗ ਨਾਲ ਇਹ ਸਾਰਾ ਪ੍ਰੋਗਰਾਮ ਕਰਵਾਇਆ, ਇੱਥੇ ਆਏ ਸਾਰੇ ਪੱਤਰਕਾਰਾਂ ਨੇ ਕਿਹਾ ਕਿ ਸਾਰਾ ਦਿਨ ਇਹੀ ਹੁੰਦਾ ਹੈ ਕਿ ਕਦੇ ਆਹ ਖ਼ਬਰ ਕਦੇ ਉਹ ਖ਼ਬਰ। ਉਹਨਾਂ ਕਿਹਾ ਕਿ ਕਦੇ ਦੇਖਿਆ ਜਾਵੇ ਤਾਂ ਖ਼ਬਰਾਂ ਤੋਂ ਹਟ ਕੇ ਹੋਰ ਵੀ ਬਹੁਤ ਕੁਝ ਹੈ ਅਤੇ ਸਾਨੂੰ ਅੱਜ ਇਥੇ ਬਹੁਤ ਚੰਗਾ ਲੱਗ ਰਿਹਾ ਅੱਜ ਇਹ ਕਵੀ ਦਰਬਾਰ ਕਰਵਾਇਆ ਗਿਆ ਹੈ।

ਇਸ ਪ੍ਰਗੋਰਾਮ ਵਿਚ ਕਵੀ ਗੁਰਦਰਸ਼ਰਨ ਸਿੰਘ ਮਾਵੀ ਨੇ ਕਿਹਾ 
'ਖ਼ਬਰ ਲਿਖਦਾ-ਲਿਖਦਾ ਉਹ ਪੱਥਰ ਹੋ ਗਿਆ 
ਸੰਵੇਦਨਸੀਲ ਸੀ ਚੰਗਾ ਭਲਾ ਹੁਣ ਉਹ ਅਥਰ ਹੋ ਗਿਆ
ਉਹ ਬੰਦੇ ਨੂੰ ਬੰਦਾ ਨਹੀਂ ਆਖਦਾ, ਹਰ ਬੰਦਾ ਉਹਦੇ ਲਈ ਅੱਖਰ ਹੋ ਗਿਆ।
ਸਵੇਰ ਤੋਂ ਸ਼ਾਮ ਤੱਕ ਕਵਰੇਜ ਵਿੱਚ ਉਹ ਉਲਝਿਆ, ਸੋਚਾ ਵਿੱਚ ਡੁੱਬਿਆ ਹੀ ਸੱਥਰ ਹੋ ਗਿਆ।

ਇਸੇ ਤਰ੍ਹਾਂ ਹੀ ਸਾਰੇ ਪੱਤਰਕਾਰਾਂ ਨੇ ਅਪਣੇ ਮਨ ਦੀਆਂ ਗੱਲਾਂ ਸਾਂਝੀਆਂ ਕੀਤੀਆਂ ਤੇ ਹੋਰ ਵੀ ਜਾਣਕਾਰੀ ਸਾਂਝੀ ਕੀਤੀ। ਅੱਜ ਕੱਲ੍ਹ ਪੰਜਾਬ ਵਿਚ ਜੋ ਕੁਝ ਹੋ ਰਿਹਾ ਹੈ ਉਸ ਬਾਰੇ ਵੀ ਅਪਣਾ ਦਰਦ ਬਿਆਨ ਕੀਤਾ ਅਤੇ ਸਾਰੇ ਪੱਤਰਕਾਰਾਂ ਦਾ ਧੰਨਵਾਦ ਕੀਤਾ।