ਸ਼੍ਰੋਮਣੀ ਅਕਾਲੀ ਦਲ ਸੁਤੰਤਰ ਦੇ ਪ੍ਰਧਾਨ ਪਰਮਜੀਤ ਸਿੰਘ ਸਹੋਲੀ ਨੂੰ ਆਈ ਫ਼ਿਰੌਤੀ ਦੀ ਧਮਕੀ ਭਰੀ ਕਾਲ
ਸ਼੍ਰੋਮਣੀ ਅਕਾਲੀ ਦਲ ਸੁਤੰਤਰ ਦੇ ਪ੍ਰਧਾਨ ਪਰਮਜੀਤ ਸਿੰਘ ਸਹੋਲੀ ਨੂੰ ਆਈ ਫ਼ਿਰੌਤੀ ਦੀ ਧਮਕੀ ਭਰੀ ਕਾਲ
ਨਾਭਾ, 11 ਜੂਨ (ਬਲਵੰਤ ਹਿਆਣਾ) : ਬੀਤੇ ਦਿਨੀਂ ਪੰਜਾਬ ਦੇ ਮਸ਼ਹੂਰ ਗਾਇਕ ਅਤੇ ਕਰੋੜਾਂ ਹੀ ਦਿਲਾਂ ਦੀ ਧੜਕਣ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੰਜਾਬ ਅੰਦਰ ਲਗਾਤਾਰ ਕਤਲਾਂ ਡਕੈਤੀਆਂ ਤੇ ਫਿਰੌਤੀਆਂ ਮੰਗਣ ਦਾ ਸਿਲਸਿਲਾ ਵਧਦਾ ਜਾ ਰਿਹਾ | ਇਸੇ ਤਰ੍ਹਾਂ ਫਿਰੌਤੀ ਮੰਗਣ ਦਾ ਤਾਜ਼ਾ ਮਾਮਲਾ ਨਾਭਾ ਤੋਂ ਸਾਹਮਣੇ ਆਇਆ ਜਿਥੇ ਕਿ ਅਕਾਲੀ ਦਲ ਸੁਤੰਤਰ ਦੇ ਕੌਮੀ ਪ੍ਰਧਾਨ ਪਰਮਜੀਤ ਸਹੌਲੀ ਨੂੰ ਇਕ ਵ੍ਹੱਟਸਐਪ ਕਾਲ ਫ਼ੋਨ 'ਤੇ ਧਮਕੀ ਮਿਲੀ ਹੈ ਅਤੇ 5 ਲੱਖ ਫਿਰੌਤੀ ਦੀ ਮੰਗ ਕੀਤੀ ਗਈ ਹੈ | ਇਹ ਫ਼ੋਨ ਕੈਨੇਡਾ ਵਿਚ ਬੈਠੇ ਗੋਲਡੀ ਬਰਾੜ ਵਲੋਂ ਕੀਤਾ ਦਸਿਆ ਜਾ ਰਿਹਾ ਹੈ | ਇਸ ਸਬੰਧੀ ਪਰਮਜੀਤ ਸਹੋਲੀ ਵਲੋਂ ਨਾਭਾ ਕੋਤਵਾਲੀ ਵਿਚ ਦਰਖਾਸਤ ਦਿਤੀ ਗਈ |
ਅਕਾਲੀ ਦਲ ਸੁਤੰਤਰ ਦੇ ਕੌਮੀ ਪ੍ਰਧਾਨ ਪਰਮਜੀਤ ਸਹੌਲੀ ਨੇ ਪ੍ਰੈੱਸ ਵਾਰਤਾ ਦੌਰਾਨ ਦਸਿਆ ਕਿ ਬੀਤੇ ਦਿਨ ਮੈਨੂੰ ਵਿਦੇਸ਼ੀ ਵ੍ਹੱਟਸਐਪ ਕਾਲ ਨੰਬਰ + 1(813) 320 - 2362 ਤੋਂ ਆਈ ਸੀ ਅਤੇ ਖ਼ੁਦ ਨੂੰ ਗੋਲਡੀ ਬਰਾੜ ਦੱਸ ਕੇ ਮੈਨੂੰ ਧਮਕੀ ਦਿਤੀ ਗਈ ਕੀ ਤੂੰ ਮੈਨੂੰ 5 ਲੱਖ ਰੁਪਏ ਦੇ | ਸ. ਸਹੋਲੀ ਨੇ ਦਸਿਆ ਕਿ ਮੈਂ ਗੋਲਡੀ ਬਰਾੜ ਨੂੰ ਪੁਛਿਆ ਕਿ ਤੂੰ ਸਿੱਧੂ ਮੂਸੇਵਾਲੇ ਦਾ ਕਤਲ ਕਿਉਂ ਕੀਤਾ ਤਾਂ ਉਸ ਨੇ ਕਿਹਾ ਕਿ ਉਨ੍ਹਾਂ ਵਲੋਂ ਮਿੱਡੂਖੇੜੇ ਦਾ ਕਤਲ ਕਰਵਾਇਆ ਸੀ | ਜਿਸ ਕਰ ਕੇ ਮੈਂ ਸਿੱਧੂ ਮੂਸੇ ਵਾਲੇ ਦਾ ਕਤਲ ਕਰਵਾਇਆ ਹੈ | ਸਹੋਲੀ ਨੇ ਦਸਿਆ ਕਿ ਮੈਂ ਗੋਲਡੀ ਬਰਾੜ ਨੂੰ ਕਿਹਾ ਕਿ ਜੇਕਰ ਤੂੰ ਫ਼ਿਰੌਤੀ ਲੈਣੀ ਹੈ ਤਾਂ ਮੈਂ ਕਿਸੇ ਵੀ ਤਰ੍ਹਾਂ ਦੀ ਫਿਰੌਤੀ ਨਹੀਂ ਦਿੰਦਾ ਅਤੇ ਜੇਕਰ ਮੈਨੂੰ ਮਾਰਨਾ ਹੈ ਤਾਂ ਤੂੰ ਇਥੇ ਆ ਮੈਂ ਫਿਰ ਦੱਸਾਂਗਾ ਕਿ ਮੈਂ ਕੌਣ ਹਾਂ | ਉਨ੍ਹਾਂ ਸੂਬਾ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਅਜਿਹੀਆਂ ਤਾਕਤਾਂ ਨੂੰ ਤੁਰਤ ਨੱਥ ਪਾਈ ਜਾਵੇ |
ਇਸ ਮਾਮਲੇ ਸਬੰਧੀ ਜਦੋਂ ਨਾਭਾ ਦੇ ਥਾਣਾ ਕੋਤਵਾਲੀ ਐਸ.ਐਚ.ਓ. ਰਾਕੇਸ਼ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦਸਿਆ ਕਿ ਪਰਮਜੀਤ ਸਿੰਘ ਸਹੋਲੀ ਵਲੋਂ ਸਾਨੂੰ ਲਿਖਤੀ ਰੀਪੋਰਟ ਦਰਜ ਕਰਵਾਈ ਹੈ ਕਿ ਮੈਨੂੰ ਵ੍ਹੱਟਸਐਪ ਕਾਲ +1(813)320 -2362 ਨੰਬਰ ਦੇ ਜ਼ਰੀਏ ਗੋਲਡੀ ਬਰਾੜ ਨੇ ਧਮਕੀ ਦਿਤੀ ਅਤੇ ਪੁਲਿਸ ਵਲੋਂ ਐਫ਼ ਆਈ ਆਰ 67 ਤੇ 385, 506 ਆਈ.ਪੀ.ਸੀ. ਤਹਿਤ ਮਾਮਲਾ ਦਰਜ ਕਰ ਕੇ ਤਫ਼ਤੀਸ਼ ਸ਼ੁਰੂ ਕਰ ਦਿਤੀ ਹੈ |
ਫੋਟੋ ਨੰ 11ਪੀਏਟੀ. 6