Hasanpreet Bawa (file photo)
ਹੰਡਿਆਇਆ : ਕਸਬਾ ਹੰਡਿਆਇਆ ਦੇ ਨੌਜਵਾਨ ਵਲੋਂ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਛਾਣ ਹਸਨਪ੍ਰੀਤ ਬਾਵਾ ਪੁੱਤਰ ਸੁਖਚੈਨ ਬਾਵਾ ਸੁੱਖਾ ਵਜੋਂ ਹੋਈ ਹੈ। ਮ੍ਰਿਤਕ ਹਸਨਪ੍ਰੀਤ ਦੀ ਉਮਰ ਮਹਿਜ਼ 18 ਸਾਲ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ: ਨਾਈਜੀਰੀਆ ਦੀ ਕੈਦ 'ਚੋਂ ਰਿਹਾਅ ਹੋਏ ਭਾਰਤੀ ਮਲਾਹਾਂ ਨੇ ਬਿਆਨਿਆ ਦਰਦ- 'ਟਾਇਲਟ ਦਾ ਪਾਣੀ ਪੀਣ ਲਈ ਕੀਤਾ ਗਿਆ ਮਜਬੂਰ'
ਜਾਣਕਾਰੀ ਅਨੁਸਾਰ ਹਸਨਪ੍ਰੀਤ ਬਾਵਾ ਨੇ ਅਪਣੇ ਪਿਤਾ ਦੀ ਲਾਇਸੈਂਸੀ ਪਿਸਤੌਲ ਨਾਲ ਗੋਲੀ ਮਾਰ ਕੇ ਖ਼ੁਦਕੁਸ਼ੀ ਕੀਤੀ ਹੈ। ਨੌਜਵਾਨ ne ਅਜਿਹਾ ਕਦਮ ਕਿਉਂ ਚੁਕਿਆ, ਫਿਲਹਾਲ ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ।
ਇਸ ਮਾਮਲੇ ਬਾਰੇ ਚੌਕੀ ਇੰਚਾਰਜ ਤਰਸੇਮ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਲੜਕੇ ਦੇ ਪਿਤਾ ਸੁਖਚੈਨ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ 174 ਅਧੀਨ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ। ਪੁੱਤ ਦੀ ਮੌਤ ਤੋਂ ਬਾਅਦ ਜਿਥੇ ਪ੍ਰਵਾਰਕ ਮੈਂਬਰਾਂ ਦਾ ਰੋ-ਰੋ ਬੁਰਾ ਹਾਲ ਹੈ, ਉਥੇ ਹੀ ਪੂਰੇ ਇਲਾਕੇ 'ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।