Amritsar News : ਪੰਜਾਬ ’ਚ ਜਮ੍ਹਾਂਬੰਦੀ ਪੋਰਟਲ ਦੀ ਹੋਈ ਸ਼ੁਰੂਆਤ, ਸੀਐਮ ਮਾਨ ਅਤੇ ਕੇਜਰੀਵਾਲ ਨੇ ਪੋਰਟਲ ਕੀਤਾ ਲਾਂਚ
Amritsar News : ਲੋਕਾਂ ਨੂੰ ਜਮ੍ਹਾਂਬੰਦੀ ਲਈ ਤਹਿਸੀਲਾਂ ’ਚ ਜਾਣ ਦੀ ਨਹੀਂ ਪਵੇਗੀ ਲੋੜ
Amritsar News in Punjabi : ਪੰਜਾਬ ਵਿਚ ਅੱਜ ਜੰਮ੍ਹਾਬੰਦੀ ਪੋਰਟਲ ਦੀ ਸ਼ੁਰੂਆਤ ਹੋ ਗਈ। ਇਸ ਨੂੰ ਮੁੱਖ ਮੰਤਰੀ ਭਗਵੰਤ ਮਾਨ ਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਵਲੋਂ ਲਾਂਚ ਕੀਤਾ ਗਿਆ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਹੁਣ ਫ਼ਰਦ ਜਾਂ ਜੰਮ੍ਹਾਬੰਦੀ ਲਈ ਤਹਿਸੀਲ ਜਾਣ ਦੀ ਜ਼ਰੂਰਤ ਨਹੀਂ ਪਵੇਗੀ ਤੇ ਸਾਰੇ ਕੰਮ ਆਨਲਾਈਨ ਹੋਣਗੇ।
ਮੁੱਖ ਮੰਤਰੀ ਕਿਹਾ ਕਿ ਵਟਸਐਪ ’ਤੇ ਜਮ੍ਹਾਂਬੰਦੀ ਡਿਜ਼ੀਲਟ ਸਾਈਨ ਤੇ ਕਿਊ.ਆਰ. ਕੋਡ ਵਾਲੀ ਕਾਪੀ ਮਿਲੇਗੀ ਤੇ ਨਾਲ ਹੀ ਰਜਿਸਟਰੀ ਦੇ 30 ਦਿਨ ਬਾਅਦ ਮਾਲਕੀ ਦੇ ਹੱਕਾਂ ਵਿਚ ਆਪਣੇ ਆਪ ਬਦਲਾਅ ਹੋਵੇਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜ਼ਮੀਨ ਦੇ ਕਾਂਗਜ਼ਾਂ ਵਿਚ ਗਲਤੀ ਆਨਲਾਈਨ ਹੀ ਠੀਕ ਕਰਵਾਈ ਜਾ ਸਕੇਗੀ।
(For more news apart from Jamabandi portal launched in Punjab, CM Mann and Kejriwal launch the portal News in Punjabi, stay tuned to Rozana Spokesman)