ਏਅਰ ਇੰਡੀਆ ਵਲੋਂ ਸਵੇਰ ਦੀ ਦਿੱਲੀ-ਅੰਮ੍ਰਿਤਸਰ-ਦਿੱਲੀ ਉਡਾਣ ਮੁੜ ਸ਼ੁਰੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਏਅਰ ਇੰਡੀਆ ਵਲੋਂ ਸਵੇਰ ਦੀ ਦਿੱਲੀ-ਅੰਮ੍ਰਿਤਸਰ-ਦਿੱਲੀ ਉਡਾਣ 12 ਜੁਲਾਈ ਤੋਂ 30 ਸਤੰਬਰ ਤੀਕ ਹੱਜ ਕਰਕੇ ਮੁਅੱਤਲ ਕਰਨ ਦੀ ਥਾਂ 'ਤੇ ਹਫ਼ਤੇ ਵਿਚ 4 ਦਿਨ ਮੁਅੱਤਲ ...

Air India

ਅੰਮ੍ਰਿਤਸਰ: ਏਅਰ ਇੰਡੀਆ ਵਲੋਂ ਸਵੇਰ ਦੀ ਦਿੱਲੀ-ਅੰਮ੍ਰਿਤਸਰ-ਦਿੱਲੀ ਉਡਾਣ 12 ਜੁਲਾਈ ਤੋਂ 30 ਸਤੰਬਰ ਤੀਕ ਹੱਜ ਕਰਕੇ ਮੁਅੱਤਲ ਕਰਨ ਦੀ ਥਾਂ 'ਤੇ ਹਫ਼ਤੇ ਵਿਚ 4 ਦਿਨ ਮੁਅੱਤਲ ਕੀਤੀ ਗਈ ਹੈ।ਹੁਣ ਇਹ ਉਡਾਣ 3 ਦਿਨ ਮੰਗਲਵਾਰ, ਵੀਰਵਾਰ ਤੇ ਸ਼ਨੀਵਾਰ ਨੂੰ ਚਲੇਗੀ।ਅੰਮ੍ਰਿਤਸਰ ਵਿਕਾਸ ਮੰਚ ਦੇ ਓਵਰਸੀਜ਼ ਸਕੱਤਰ ਤੇ ਫ਼ਲਾਈ ਅੰਮ੍ਰਿਤਸਰ ਮੁਹਿੰਮ ਦੇ ਕਨਵੀਨਰ ਸਮੀਪ ਸਿੰਘ ਗੁਮਟਾਲਾ ਨੇ ਇਸ ਸਬੰਧੀ ਪ੍ਰੈਸ ਨੂੰ ਜਾਰੀ ਬਿਆਨ ਵਿਚ ਕਿਹਾ ਕਿ ਜਦ ਉਨਾਂ ਨੇ ਏਅਰ ਇੰਡੀਆ ਦੀ ਵੈਬਸਾਇਟ 'ਤੇ ਵੇਖਿਆ ਕਿ 12 ਜੁਲਾਈ ਤੋਂ 30 ਸਤੰਬਰ ਤੀਕ ਕੋਈ ਉਡਾਣ ਨਜ਼ਰ ਨਹੀਂ ਆ ਰਹੀ

ਤਾਂ ਉਨਾਂ ਨੇ ਪੱਤਰ, ਸੋਸ਼ਲ ਮੀਡਿਆ ਤੇ ਟਵਿਟਰ ਰਾਹੀਂ ਇਹ ਮਾਮਲਾ ਕੇਂਦਰੀ ਮੰਤਰੀ ਸ੍ਰੀ ਵਿਜੇ ਸਾਪਲਾ, ਭਾਜਪਾ ਦੇ ਪੰਜਾਬ ਇਕਾਈ ਦੇ ਪ੍ਰਧਾਨ ਤੇ ਰਾਜ ਸਭਾ ਮੈਂਬਰ ਸ੍ਰੀ ਸਵੈਤ ਮਲਿਕ, ਲੋਕ ਸਭਾ ਮੈਂਬਰ ਸ੍ਰੀ ਗੁਰਜੀਤ ਸਿੰਘ ਔਜਲਾ, ਸ਼ਹਿਰੀ ਹਵਾਬਾਜੀ ਮੰਤਰਾਲੇ ਦੇ ਸਕੱਤਰ ਸ੍ਰੀ ਆਰ ਐਨ ਚੋਬੈ ਦੇ ਧਿਆਨ ਵਿਚ ਲਿਆਂਦਾ ਤਾਂ ਉਸ ਦਾ ਅਸਰ ਇਹ ਹੋਇਆ ਕਿ ਪੱਤਰਕਾਰਾਂ ਨੇ ਸ਼ਹਿਰੀ ਹਵਾਬਾਜੀ ਮੰਤਰਾਲੇ ਦੇ ਸਕੱਤਰ ਸ੍ਰੀ ਆਰ ਐਨ ਚੋਬੈ ਜੋ ਕਿ ਉਸ ਦਿਨ ਗੁਰੂ ਕੀ ਨਗਰੀ ਅੰਮ੍ਰਿਤਸਰ ਵਿਚ ਸਨ ਨੂੰ ਇਸ ਸਬੰਧੀ ਪੁਛਿਆ ਕਿ ਇਹ ਉਡਾਣਾਂ ਕਿਉਂ ਮੁਅੱਤਲ ਕੀਤੀਆਂ ਜਾ ਰਹੀਆਂ ਜਦ ਕਿ ਅੰਮ੍ਰਿਤਸਰ ਵੀ ਤਾਂ ਸਿੱਖਾਂ ਦਾ ਮੱਕਾ ਹੈ

ਜਿੱਥੇ ਲੱਖਾਂ ਲੋਕ ਰੋਜ਼ਾਨਾ ਆਉਂਦੇ ਹਨ ਤਾਂ ਉਨਾਂ ਨੇ ਕਿਹਾ ਕਿ ਉਹ ਇਸ ਸਬੰਧੀ ਪੂਰਾ ਸਹਿਯੋਗ ਦੇਣਗੇ।।ਇਸ ਦੇ ਨਤੀਜੇ ਵਲੋਂ ਏਅਰ ਇੰਡੀਆ ਵਲੋਂ 3 ਦਿਨ ਉਡਾਣਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ। ਮੰਚ ਆਗੂ ਦਾ ਕਹਿਣਾ ਹੈ ਕਿ ਯਾਤਰੂਆਂ ਨੇ ਲੰਮਾ ਸਮਾਂ ਪਹਿਲਾਂ ਟਿਕਟਾਂ ਖ਼੍ਰੀਦੀਆਂ ਹੋਈਆਂ ਹਨ , ਇਸ ਲਈ ਉਨਾਂ ਨੂੰ ਬਾਕੀ ਦੇ ਚਾਰ ਦਿਨ ਖ਼ਜ਼ਲ ਖ਼ੁਆਰ ਹੋਣਾ ਪਵੇਗਾ ਜਾਂ ਸੜਕ ਰਾਹੀਂ ਦਿੱਲੀ ਤੋਂ ਆਉਣਾ ਜਾਣਾ ਪਵੇਗਾ

ਇਸ ਲਈ ਦਿੱਲੀ-ਅੰਮ੍ਰਿਤਸਰ-ਦਿੱਲੀ ਉਡਾਣ ਪਹਿਲਾਂ ਵਾਂਗ ਰੋਜਾਨਾ ਕੀਤੀ ਜਾਵੇ । ਵਰਨਣਯੋਗ ਹੈ ਕਿ ਏਅਰ ਇੰਡੀਆ ਨੇ ਮੁਬੰਈ-ਨਾਗਪੁਰ-ਮੁਬੰਈ ਉਡਾਣ ਨੂੰ ਅੰਮ੍ਰਿਤਸਰ ਵਾਂਗ ਮੁਅਤਲ ਕੀਤਾ ਸੀ ਪਰ ਲੋਕਾਂ ਦੇ ਜਬਰਦਸਤ ਵਿਰੋਧ ਕਰਕੇ  ਹੁਣ ਕੁਝ ਦਿਨਾਂ ਲਈ ਮੁਅੱਤਲ ਕੀਤਾ ਹੈ ਤਾਂ ਜੋ ਜਹਾਜਾਂ ਦਾ ਪ੍ਰਬੰਧ ਹੋ ਸਕੇ।