ਅਕਾਲੀ ਦਲ ਦੇ ਸਾਰੇ ਆਗੂ ਕਰਾਉਣ ਡੋਪ ਟੈਸਟ: ਨਿਮਾਣਾ
ਉਤਰ ਪ੍ਰਦੇਸ਼ ਸਿੱਖ ਪ੍ਰਤੀਨਿਧੀ ਬੋਰਡ ਦੇ ਸਕੱਤਰ ਹਰਦੀਪ ਸਿੰਘ ਨਿਮਾਣਾ ਨੇ ਕਿਹਾ ਹੈ ਕਿ ਅਕਾਲੀ ਦਲ ਦੇ ਸਾਰੇ ਆਗੂਆਂ ਨੂੰ ਡੋਪ ਟੈਸਟ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ...
ਤਰਨਤਾਰਨ, ਉਤਰ ਪ੍ਰਦੇਸ਼ ਸਿੱਖ ਪ੍ਰਤੀਨਿਧੀ ਬੋਰਡ ਦੇ ਸਕੱਤਰ ਹਰਦੀਪ ਸਿੰਘ ਨਿਮਾਣਾ ਨੇ ਕਿਹਾ ਹੈ ਕਿ ਅਕਾਲੀ ਦਲ ਦੇ ਸਾਰੇ ਆਗੂਆਂ ਨੂੰ ਡੋਪ ਟੈਸਟ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਆਗੂਆਂ ਦਾ ਡੋਪ ਟੈਸਟ ਤੋਂ ਭਜਣਾ ਸਾਬਤ ਕਰਦਾ ਹੈ ਕਿ ਇਹ ਲੋਕ ਅਕਾਲੀ ਸਿਧਾਂਤ ਤੋਂ ਵੀ ਭਗੌੜੇ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਕ ਸਮਾਂ ਸੀ ਜਦ ਅਕਾਲੀ ਦਲ ਦੇ ਪ੍ਰਧਾਨ ਮਾਸਟਰ ਤਾਰਾ ਸਿੰਘ, ਸੰਤ ਫ਼ਤਿਹ ਸਿੰਘ ਵਰਗੇ ਆਗੂ ਜੋ ਆਪ ਖੰਡਾ ਬਾਟਾ ਲੈ ਕੇ ਪਿੰਡ-ਪਿੰਡ ਅੰਮ੍ਰਿਤ ਸੰਚਾਰ ਕਰਦੇ ਸਨ ਪਰ ਅੱਜ ਅਕਾਲੀ ਦਲ ਦੇ ਪ੍ਰਧਾਨ ਦੇ ਹਾਲਾਤ ਤੋਂ ਦੁਨੀਆਂ ਜਾਣੂ ਹੈ।
ਉਨ੍ਹਾਂ ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਦੇ ਬਿਆਨ 'ਤੇ ਟਿਪਣੀ ਕਰਦਿਆਂ ਕਿਹਾ ਕਿ ਅਕਾਲੀਆਂ ਨੂੰ ਸਮਾਜ ਪ੍ਰਤੀ ਅਪਣਾ ਫ਼ਰਜ਼ ਪਛਾਣਦਿਆਂ ਪਹਿਲਾਂ ਡੋਪ ਟੈਸਟ ਲਈ ਅੱਗੇ ਆਉਣਾ ਚਾਹੀਦਾ ਹੈ ਪਰ ਚੰਦੂਮਾਜਰਾ ਡੋਪ ਟੈਸਟ ਤੋਂ ਇਨਕਾਰ ਕਰ ਕੇ ਅਕਾਲੀ ਕਿਰਦਾਰ ਨੂੰ ਸ਼ੱਕੀ ਬਣਾ ਰਹੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਮੈਬਰਾਂ ਨੂੰ ਵੀ ਡੋਪ ਟੈਸਟ ਲਈ ਅਪਣੇ ਆਪ ਨੂੰ ਪੇਸ਼ ਕਰਨਾ ਚਾਹੀਦਾ ਹੈ।