ਬੁਰਾੜੀ ਮਾਮਲਾ : 10 ਜੀਆਂ ਦੀ ਫਾਹੇ ਲੱਗਣ ਨਾਲ ਹੋਈ ਸੀ ਮੌਤ
ਇਥੋਂ ਦੇ ਬੁਰਾੜੀ ਇਲਾਕੇ ਵਿਚ ਘਰ ਵਿਚ ਮਿਲੀਆਂ ਦਸ ਜਣਿਆਂ ਦੀਆਂ ਲਾਸ਼ਾਂ ਦੀ ਪੋਸਟਮਾਰਟਮ ਰੀਪੋਰਟ ਆ ਗਈ ਹੈ। ਰੀਪੋਰਟ ਵਿਚ ਕਿਸੇ ਵੀ ਤਰ੍ਹਾਂ ਦੀ ਗੜਬੜ ਦੀ ...
ਨਵੀਂ ਦਿੱਲੀ, : ਇਥੋਂ ਦੇ ਬੁਰਾੜੀ ਇਲਾਕੇ ਵਿਚ ਘਰ ਵਿਚ ਮਿਲੀਆਂ ਦਸ ਜਣਿਆਂ ਦੀਆਂ ਲਾਸ਼ਾਂ ਦੀ ਪੋਸਟਮਾਰਟਮ ਰੀਪੋਰਟ ਆ ਗਈ ਹੈ। ਰੀਪੋਰਟ ਵਿਚ ਕਿਸੇ ਵੀ ਤਰ੍ਹਾਂ ਦੀ ਗੜਬੜ ਦੀ ਸੰਭਾਵਨਾ ਨੂੰ ਰੱਦ ਕਰ ਦਿਤਾ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਸਾਰਿਆਂ ਦੀ ਮੌਤ ਫਾਹੇ ਲੱਗਣ ਨਾਲ ਹੋਈ। ਦਿੱਲੀ ਪੁਲਿਸ ਦੇ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਉਸ ਘਰ ਦੇ ਦੂਜੇ ਕਮਰੇ ਵਿਚੋਂ ਬਰਾਮਦ 77 ਸਾਲ ਦੀ ਨਾਰਾਇਣ ਦੇਵੀ ਦੀ ਲਾਸ਼ ਦੀ ਪੋਸਟਮਾਰਟਮ ਰੀਪੋਰਟ ਆਉਣੀ ਬਾਕੀ ਹੈ ਹਾਲਾਂਕਿ ਉਸ ਦੀ ਮੌਤ ਵੀ ਫਾਹੇ ਲੱਗਣ ਨਾਲ ਹੋਈ ਲਗਦੀ ਹੈ।
ਅਧਿਕਾਰੀ ਨੇ ਦਸਿਆ ਕਿ ਪਰਵਾਰ ਦੇ ਦਸ ਜੀਆਂ ਦੀ ਰੀਪੋਰਟ ਵਿਚ ਕਿਹਾ ਗਿਆ ਹੈ ਕਿ ਉਨ੍ਹਾਂ ਦੀ ਮੌਤ ਫਾਹੇ ਲੱਗਣ ਕਾਰਨ ਹੋਈ ਹੈ ਅਤੇ ਲਾਸ਼ਾਂ 'ਤੇ ਕੁੱਝ ਝਰੀਟਾਂ ਤੋਂ ਇਲਾਵਾ ਸੱਟ ਦੇ ਕੋਈ ਨਿਸ਼ਾਨ ਨਹੀਂ ਮਿਲੇ। ਰੀਪੋਰਟ ਤੋਂ ਪਤਾ ਚਲਦਾ ਹੈ ਕਿ ਉਨ੍ਹਾਂ ਦੀ ਮੌਤ ਫਾਹੇ ਲੱਗਣ ਨਾਲ ਹੋਈ ਹੈ। ਨਾਰਾਇਣ ਦੇਵੀ ਦੀ ਪੋਸਟਮਾਰਟਮ ਰੀਪੋਰਟ ਦੀ ਉਡੀਕ ਹੈ। ਇਕ ਜੁਲਾਈ ਨੂੰ ਇਕ ਹੀ ਪਰਵਾਰ ਦੇ ਦਸ ਜੀਆਂ ਦੀਆਂ ਲਾਸ਼ਾਂ ਛੱਤ ਨਾਲ ਲੱਗੀ ਲੋਹੇ ਦੀ ਜਾਲੀ ਨਾਲ ਲਟਕਦੀਆਂ ਮਿਲੀਆਂ ਸਨ। ਨਾਰਾਇਣ ਦੇਵੀ ਦੀ ਲਾਸ਼ ਦੂਜੇ ਕਮਰੇ ਵਿਚ ਜ਼ਮੀਨ 'ਤੇ ਪਈ ਹੋਈ ਮਿਲੀ ਸੀ। ਪੁਲਿਸ ਨੂੰ 11 ਡਾਇਰੀਆਂ ਮਿਲੀਆਂ ਸਨ। (ਏਜੰਸੀ)