ਹਰਮਨਪ੍ਰੀਤ ਨੂੰ ਡੀਐਸਪੀ ਤੋਂ ਸਿਪਾਹੀ ਨਾ ਬਣਾਇਆ ਜਾਵੇ : ਖਹਿਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਸੂਖਪਾਲ ਸਿੰਘ ਖਹਿਰਾ ਨੇ ਕੈਪਟਨ ਅਮਰਿੰਦਰ ਸਿੰਘ ਕੋਲੋਂ ਮੰਗ ਕੀਤੀ ਕਿ ਹਰਮਨਪ੍ਰੀਤ ਕੌਰ ਨੂੰ ਉਸ ਦੀ ਵਿਵਾਦਿਤ...

Sukhpal Singh Khaira

ਚੰਡੀਗੜ੍ਹ,  ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਸੂਖਪਾਲ ਸਿੰਘ ਖਹਿਰਾ ਨੇ ਕੈਪਟਨ ਅਮਰਿੰਦਰ ਸਿੰਘ ਕੋਲੋਂ ਮੰਗ ਕੀਤੀ ਕਿ ਹਰਮਨਪ੍ਰੀਤ ਕੌਰ ਨੂੰ ਉਸ ਦੀ ਵਿਵਾਦਿਤ ਗ੍ਰੈਜੁਏਸ਼ਨ ਡਿਗਰੀ ਕਾਰਨ ਉਸ ਦੇ ਮੋਜੂਦਾ ਡੀਐਸਪੀ ਦੇ ਅਹੁਦੇ ਤੋਂ ਡਿਮੋਟ ਕਰਕੇ ਕਾਂਸਟੇਬਲ ਨਾ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਇਹ ਇੱਕ ਲੜਕੀ ਦੇ ਅਪਮਾਨ ਵਾਲੀ ਗੱਲ ਹੈ ਜਿਸਨੇ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਅਗਵਾਈ ਕਰਕੇ ਪੰਜਾਬ ਅਤੇ ਭਾਰਤ ਦਾ ਮਾਣ ਵਧਾਇਆ ਹੈ।

ਖਹਿਰਾ ਨੇ ਕਿਹਾ ਕਿ ਕ੍ਰਿਕਟ ਦੇ ਅੰਤਰਰਾਸ਼ਟਰੀ ਖੇਤਰ ਵਿੱਚ ਉਸ ਦੀਆਂ ਸ਼ਾਨਦਾਰ ਪ੍ਰਾਪਤੀਆਂ ਨੂੰ ਉਸ ਵੇਲੇ ਅਣਗੋਲਿਆਂ ਕਰਨ ਵਾਲੀ ਗੱਲ ਹੈ ਜਦ ਨਸ਼ਿਆਂ ਦੇ ਕੋਹੜ ਕਾਰਨ ਪੰਜਾਬ ਦੇ ਨੌਜਵਾਨਾਂ ਦੀ ਅੱਗੇ ਵੱਧਣ ਵਾਲੀ ਗਿਣਤੀ  ਬਹੁਤ ਘੱਟ ਹੈ। ਉਨ੍ਹਾਂ ਕਿਹਾ ਕਿ ਜਦ ਤੱਕ ਹਰਮਨਪ੍ਰੀਤ ਆਪਣੀ ਡਿਗਰੀ ਪੂਰੀ ਨਹੀਂ ਕਰ ਲੈਂਦੀ ਉਸ ਨੂੰ ਪ੍ਰੋਵੀਜਨਲ ਡੀ.ਐਸ.ਪੀ  ਵਜੋਂ ਰੱਖਿਆ ਜਾਣਾ ਚਾਹੀਦਾ ਹੈ।

ਖ ਜੇਕਰ ਸਰਕਾਰ ਸ. ਬੇਅੰਤ ਸਿੰਘ ਦੇ ਪੋਤਰੇ ਗੁਰਇਕਬਾਲ ਸਿੰਘ ਨੂੰ ਉਸ ਦੀ ਤਾਮਿਲਨਾਡੂ ਵਾਲੀ ਵਿਵਾਦਿਤ ਡਿਗਰੀ ਦੇ ਬਾਵਜੂਦ ਡੀ.ਐਸ.ਪੀ ਨਿਯੁਕਤ ਕਰ ਸਕਦੀ ਹੈ ਤਾਂ ਸਰਕਾਰ ਨੂੰ ਖੇਡ ਦੇ ਖੇਤਰ ਵਿੱਚ ਹਰਮਨਪ੍ਰੀਤ ਦੀਆਂ ਸ਼ਾਨਦਾਰ ਪ੍ਰਾਪਤੀਆਂ ਦੇ ਮੱਦੇਨਜਰ ਉਸ ਪ੍ਰਤੀ ਵੀ ਨਿਯਮਾਂ ਵਿੱਚ ਢਿੱਲ ਦੇਣੀ ਚਾਹੀਦੀ ਹੈ।
ਖਹਿਰਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਯਾਦ ਦਿਵਾਇਆ ਕਿ ਜੇਕਰ ਉਹ ਕੈਬਿਨਟ ਫੈਸਲਿਆਂ ਰਾਹੀਂ ਪਹਿਲਾਂ ਸ਼੍ਰੀਮਤੀ ਰਜਿੰਦਰ ਕੋਰ ਭੱਠਲ ਦੇ 84 ਲੱਖ ਰੁਪਏ

ਦੇ ਜੁਰਮਾਨੇ  ਨੂੰ ਮੁਆਫ ਕਰ ਸਕਦੇ ਹਨ ਅਤੇ ਫਿਰ ਸਿਰਫ ਸੈਕਟਰ 2 ਚੰਡੀਗੜ ਵਿਚਲੀ ਉਨ੍ਹਾਂ ਦੀ ਸਰਕਾਰੀ ਕੋਠੀ ਨੂੰ ਅਲਾਟ ਕਰਨ ਲਈ ਉਨ੍ਹਾਂ ਨੂੰ ਪਲਾਨਿੰਗ ਬੋਰਡ ਦੀ ਵਾਈਸ ਚੇਅਰਮੈਨ ਨਿਯੁਕਤ ਕਰ ਸਕਦੇ ਹਨ ਤਾਂ ਉਹ ਹਰਮਨਪ੍ਰੀਤ ਕੌਰ ਵਰਗੇ ਅੰਤਰਰਾਸ਼ਟਰੀ ਖਿਡਾਰੀਆਂ ਲਈ ਨਿਯਮਾਂ ਵਿੱਚ ਢਿੱਲ ਕਿਉਂ ਨਹੀਂ ਦੇ ਸਕਦੇ?