ਮਲੋਟ ਰੈਲੀ ਲਈ ਰਣਜੀਤ ਸਿੰਘ ਰਾਣਾ ਤੇ ਜਸਵਿੰਦਰ ਸਿੰਘ ਜ਼ੈਲਦਾਰ ਦੀ ਅਗਵਾਈ ਚ ਵੱਡਾ ਕਾਫਲਾ ਰਵਾਨਾ   

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰਾਜਪੁਰਾ ਗਿਆਰਾਂ ਜੁਲਾਈ ਕੁਲਵੰਤ ਸਿੰਘ ਬੱਬੂ ਸ਼੍ਰੋਮਣੀ  ਅਕਾਲੀ ਦਲ ਵੱਲੋਂ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਸਾਉਣੀ ਦੀਆਂ ਫ਼ਸਲਾਂ ਵੱਡੇ...

Members

ਰਾਜਪੁਰਾ ਗਿਆਰਾਂ ਜੁਲਾਈ ਕੁਲਵੰਤ ਸਿੰਘ ਬੱਬੂ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਸਾਉਣੀ ਦੀਆਂ ਫ਼ਸਲਾਂ ਵੱਡੇ ਪੱਧਰ ਤੇ ਭਾਅ ਵਧਾਉਣ ਅਤੇ ਮਲੋਟ ਮੰਡੀ ਵਿਖੇ ਕੀਤੀ ਜਾ ਰਹੀ ਕਿਸਾਨ ਧੰਨਵਾਦੀ ਰੈਲੀ ਵਿੱਚ ਅੱਜ ਹਲਕਾ ਰਾਜਪੁਰਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਸੇਵਾਦਾਰ ਸ਼ਹਿਰੀ ਪ੍ਰਧਾਨ ਰਣਜੀਤ ਸਿੰਘ ਰਾਣਾ ਅਤੇ ਦਿਹਾਤੀ ਪ੍ਰਧਾਨ ਜਸਵਿੰਦਰ ਸਿੰਘ ਜ਼ੈਲਦਾਰ ਦੀ ਯੋਗ ਅਗਵਾਈ ਵਿੱਚ ਅਕਾਲੀ ਵਰਕਰਾਂ ਤੇ ਆਗੂਆਂ ਦਾ ਇਕ ਵੱਡਾ ਕਾਫ਼ਲਾ ਪਾਰਟੀ ਦਫ਼ਤਰ ਰਾਜਪੁਰਾ ਤੋਂ ਰਵਾਨਾ ਹੋਇਆ। ਕਾਫ਼ਲੇ ਦੀ ਰਵਾਨਗੀ ਕਾਫ਼ਲੇ ਦੀ ਰਵਾਨਗੀ ਸਮੇਂ ਅਕਾਲੀ ਆਗੂਆਂ ਅਤੇ ਵਰਕਰਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੀ ਗਈ ਰੈਲੀ ਨੂੰ ਲੈ ਕੇ ਵਧੇਰੇ ਉਤਸ਼ਾਹ ਸੀ।

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ਼ਹਿਰੀ ਪ੍ਰਧਾਨ ਰਣਜੀਤ ਸਿੰਘ ਰਾਣਾ ਅਤੇ ਦਿਹਾਤੀ ਪ੍ਰਧਾਨ ਜਸਵਿੰਦਰ ਸਿੰਘ ਜ਼ੈਲਦਾਰ ਨੇ ਕਿਹਾ ਕਿ ਇਹ ਪਹਿਲੀ ਕੇਂਦਰ ਦੀ ਮੋਦੀ ਸਰਕਾਰ ਹੈ ਜਿਸ ਵੱਲੋਂ ਡੁੱਬਦੀ ਕਿਸਾਨੀ ਨੂੰ ਸਹਾਰਾ ਦੇਣ ਲਈ ਫਸਲਾਂ ਵਿੱਚ ਬੇਹਿਸਾਬ ਵਾਧਾ ਵਾਧਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਦੇ ਕਹਿਣ ਤੇ ਕੀਤਾ ਗਿਆ ਹੈ।

ਜਿਸ ਲਈ ਅੱਜ ਮਲੋਟ ਵਿਖੇ ਸ੍ਰੀ ਨਰਿੰਦਰ ਮੋਦੀ ਜੀ ਦੇ ਮਾਣ ਅਤੇ ਸਨਮਾਨ ਲਈ ਇਹ ਧੰਨਵਾਦੀ ਰੈਲੀ ਕੀਤੀ ਗਈ ਹੈ ਅਤੇ ਅੱਜ ਇਸ ਰੈਲੀ ਵਿੱਚ ਹਲਕਾ ਰਾਜਪੁਰਾ ਤੋਂ ਸ਼ਹਿਰੀ ਪ੍ਰਧਾਨ ਰਣਜੀਤ ਸਿੰਘ ਰਾਣਾ ਅਤੇ ਦਿਹਾਤੀ ਪ੍ਰਧਾਨ ਜਸਵਿੰਦਰ ਸਿੰਘ ਦੀ ਅਗਵਾਈ ਵਿੱਚ ਵੱਡਾ ਕਾਫਲਾ ਰਾਜਪੁਰਾ ਤੋਂ ਰਵਾਨਾ ਹੋਇਆ ਅਤੇ ਰਾਜਪੁਰਾ ਹਲਕੇ ਦੇ ਸਮੁੱਚੇ ਅਕਾਲੀ ਵਰਕਰ ਅਤੇ ਆਗੂਆਂ ਦਾ ਇਸ ਰੈਲੀ ਵਿੱਚ ਸ਼ਾਮਿਲ ਹੋਣ ਤੇ ਰਣਜੀਤ ਸਿੰਘ ਰਾਣਾ ਅਤੇ ਜਸਵਿੰਦਰ ਜ਼ੈਲਦਾਰ ਵੱਲੋਂ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।

ਇਸ ਮੌਕੇ ਤੇ  ਅਰਵਿੰਦਰਪਾਲ ਸਿੰਘ ਰਾਜੂ ਕੋਸਲਰ,ਬਹਾਦਰ ਸਿੰਘ ਭੰਗੂ,ਲਾਲੀ ਢੀਂਡਸਾ ,ਹੈਪੀ ਹਸਨਪੁਰ ,ਅਸੋਕ ਕੁਮਾਰ ਅਲੂਣਾ lਸੁਰੇਸ ਚੋਦਰੀ,ਮਿੰਟੂ ਜਨਸੂਈ,ਗੁਰਜੀਤ ਸਿੰਘ ਸਾਬਕਾ ਸਰਪੰਚ ਲੋਚਮਾ,ਰੋਮੀ ਤਖਤੂਮਾਜਰਾ ,ਜਸਪਾਲ ਸਿੰਘ ਸੰਕਰਪੁਰ ,ਕਮਲ ਮੱਟੂ ,ਗੁਰਪਰੀਤ ਸਿੰਘ ਮਹਿਮੂਦਪੁਰ ,ਜੌਨੀ ਅਲੂਣਾ,ਸੌਨੂੰ ਉਪਲ,ਹੈਲੀ ਉਕਸੀ ,ਕਰਮਵੀਰ ਜੰਡੋਲੀ ,ਰਾਜੂ ਦੀਬਾਲੀ , ਬੰਬਾ ਡੇਟਰ ਆਦਿ ਅਕਾਲੀ ਵਰਕਰ ਹਾਜ਼ਰ ਸਨ।