ਮੋਦੀ ਨੇ ਕਿਸਾਨ ਖ਼ੁਦਕੁਸ਼ੀਆਂ ਅਤੇ ਕਰਜ਼ਿਆਂ ਬਾਰੇ ਚੁੱਪ ਵੱਟੀ ਰੱਖੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

 'ਕਿਸਾਨ ਖੇਤ ਮਜ਼ਦੂਰ ਧਨਵਾਦ ਰੈਲੀ' ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੇਸ਼ੱਕ 14 ਫ਼ਸਲਾਂ ਦੇ ਭਾਅ ਵਿਚ ਕੀਤੇ ਵਾਧੇ ਦੀ ਇਕੱਲੀ-ਇਕੱਲੀ ਗੱਲ ਕਿਸਾਨਾਂ ਅੱਗੇ ...

Memorial Given to Narendra Modi

ਮਲੋਟ:  'ਕਿਸਾਨ ਖੇਤ ਮਜ਼ਦੂਰ ਧਨਵਾਦ ਰੈਲੀ' ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੇਸ਼ੱਕ 14 ਫ਼ਸਲਾਂ ਦੇ ਭਾਅ ਵਿਚ ਕੀਤੇ ਵਾਧੇ ਦੀ ਇਕੱਲੀ-ਇਕੱਲੀ ਗੱਲ ਕਿਸਾਨਾਂ ਅੱਗੇ ਰੱਖੀ ਪਰ 40 ਮਿੰਟ ਦੇ ਭਾਸ਼ਨ ਵਿਚ ਇਕ ਵਾਰ ਵੀ ਕਿਸਾਨਾਂ ਦੇ ਮਸੀਹਾ ਵਜੋਂ ਜਾਣੇ ਜਾਣ ਲੱਗੇ ਸਵਾਮੀਨਾਥਨ ਕਮਿਸ਼ਨ ਦਾ ਨਾਮ ਨਹੀਂ ਲਿਆ ਤੇ ਨਾ ਹੀ ਕਿਸਾਨ ਖ਼ੁਦਕੁਸ਼ੀਆਂ ਤੇ ਕਰਜ਼ਿਆਂ ਦੀ ਗੱਲ ਕੀਤੀ।

ਪ੍ਰਕਾਸ਼ ਸਿੰਘ ਬਾਦਲ ਨੂੰ ਕਿਸਾਨਾਂ ਦਾ ਰਖਵਾਲਾ ਕਰਾਰ ਦਿੰਦਿਆਂ ਮੋਦੀ ਨੇ ਕਿਹਾ ਕਿ ਪੰਜਾਬੀਆਂ ਨੂੰ ਕਾਂਗਰਸ ਸਰਕਾਰ ਨੂੰ ਪੁਛਣਾ ਚਾਹੀਦਾ ਹੈ ਕਿ ਵਿਸ਼ਵ ਬੈਂਕ ਦੀ ਰੀਪੋਰਟ ਮੁਤਾਬਕ ਸੌਖ ਨਾਲ ਕਾਰੋਬਾਰ ਕਰਨ ਦੀ ਸੂਚੀ ਵਿਚ ਪੰਜਾਬ ਥੱਲੇ ਕਿਉਂ ਖਿਸਕ ਗਿਆ? ਰੈਲੀ ਨੂੰ ਜਦ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸੰਬੋਧਨ ਕਰ ਰਹੇ ਸਨ ਤਾਂ ਕੁੱਝ ਨੌਜਵਾਨਾਂ ਨੇ ਨਾਅਰੇਬਾਜ਼ੀ ਕਰਦਿਆਂ ਉਨ੍ਹਾਂ ਨੂੰ ਕਾਲੀਆਂ ਝੰਡੀਆਂ ਦਿਖ਼ਾਈਆਂ।

ਨਜ਼ਦੀਕ ਬੈਠੇ ਅਕਾਲੀ ਵਰਕਰਾਂ ਤੇ ਪੁਲਿਸ ਵਾਲਿਆਂ ਨੇ ਤੁਰਤ ਉਨ੍ਹਾਂ ਨੂੰ ਨੱਪ ਲਿਆ। ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਕੇ ਮਲੋਟ ਥਾਣੇ ਵਿਚ ਲਿਜਾਇਆ ਗਿਆ। ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂਆਂ ਨੂੰ ਪੁਲਿਸ ਨੇ ਪਿੰਡ ਫ਼ਕਰਸਰ ਲਾਗੇ ਕਾਬੂ ਕਰ ਲਿਆ ਹਾਲਾਂਕਿ ਬਾਅਦ ਵਿਚ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ।