ਨਸ਼ਿਆਂ ਕਾਰਨ ਮਰਨ ਵਾਲੇ ਨੌਜਵਾਨਾਂ ਦੀ ਗਿਣਤੀ ਲਈ ਹੋਵੇ ਸਰਵੇ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਵਿਚ ਨਸ਼ਿਆਂ ਕਾਰਨ ਹੋ ਰਹੀਆਂ ਮੌਤਾਂ ਦਾ ਰਿਕਾਰਡ ਰੱਖਣ ਲਈ ਪੰਜਾਬ ਦੇ ਤਿੰਨ ਸਮਾਜਿਕ ਕਾਰਕੁਨਾਂ ਅਮਰਜੀਤ ਸਿੰਘ ਮਾਨ, ਕੁਲਦੀਪ ਸਿੰਘ ਖਹਿਰਾ ਅਤੇ ...

Air India

ਚੰਡੀਗੜ੍ਹ, ਪੰਜਾਬ ਵਿਚ ਨਸ਼ਿਆਂ ਕਾਰਨ ਹੋ ਰਹੀਆਂ ਮੌਤਾਂ ਦਾ ਰਿਕਾਰਡ ਰੱਖਣ ਲਈ ਪੰਜਾਬ ਦੇ ਤਿੰਨ ਸਮਾਜਿਕ ਕਾਰਕੁਨਾਂ ਅਮਰਜੀਤ ਸਿੰਘ ਮਾਨ, ਕੁਲਦੀਪ ਸਿੰਘ ਖਹਿਰਾ ਅਤੇ ਪਰਵਿੰਦਰ ਸਿੰਘ ਕਿੱਤਣਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਅਤ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਪੱਤਰ ਭੇਜ ਕੇ ਮੰਗ ਕੀਤੀ ਹੈ ਕਿ ਪੰਜਾਬ 'ਚ ਨਸ਼ਿਆਂ ਕਾਰਨ ਮਰਨ ਵਾਲੇ ਨੌਜਵਾਨਾਂ ਦੀ ਗਿਣਤੀ ਦਾ ਪਤਾ ਲਗਾਉਣ ਲਈ ਸਰਵੇ ਕਰਵਾਇਆ ਜਾਵੇ।

ਉਨ੍ਹਾਂ Îਇਹ ਵੀ ਲਿਖਿਆ ਕਿ ਨਸ਼ਿਆਂ ਕਾਰਨ ਹੋਣ ਵਾਲੀਆਂ ਮੌਤਾਂ ਦਾ ਪਤਾ ਲਗਾਉਣ ਲਈ 15 ਤੋਂ 45 ਸਾਲ ਦੀ ਉਮਰ 'ਚ ਮਰਨ ਵਾਲੇ ਹਰ ਨੌਜਵਾਨ ਦੇ ਮ੍ਰਿਤਕ ਸਰੀਰ ਦਾ ਪੋਸਟ ਮਾਰਟਮ ਕਰਵਾਇਆ ਜਾਵੇ ਤੇ ਸਿਹਤ ਵਿਭਾਗ ਦੇ ਰਿਕਾਰਡ 'ਚ ਇਸ ਦਾ ਅਸਲ ਕਾਰਨ ਲਿਖਿਆ ਜਾਵੇ। ਨਸ਼ਿਆਂ ਕਾਰਨ ਮਰ ਗਏ ਨੌਜਵਾਨਾਂ ਦੇ ਪਰਿਵਾਰਾਂ ਨੂੰ ਉਚਿਤ ਮੁਆਵਜ਼ਾ ਦੇਣ ਲਈ ਨੀਤੀ ਬਣਾਉਣ ਦੀ ਵੀ ਮੰਗ ਕੀਤੀ ਗਈ ਹੈ।

ਪੱਤਰ 'ਚ ਦਸਿਆ ਗਿਆ ਹੈ ਕਿ ਸੂਚਨਾ ਅਧਿਕਾਰ ਕਨੂੰਨ 2005 ਤਹਿਤ ਪ੍ਰਾਪਤ ਜਾਣਕਾਰੀ ਮੁਤਾਬਕ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਇੱਕ ਬਲਾਕ ਮੁਕੰਦਪੁਰ 'ਚ 2011 ਤੋਂ 2015 ਤੱਕ 15 ਤੋਂ 40 ਸਾਲ ਦੇ 427 ਮ੍ਰਿਤਕਾਂ ਵਿੱਚੋਂ 224 ਦੀ ਮੌਤ ਦਾ ਕਾਰਨ 'ਹਰਟ ਅਟੈਕ' ਲਿਖਿਆ ਗਿਆ ਹੈ। ਇਨ੍ਹਾਂ 'ਚ 90 ਦੇ ਕਰੀਬ ਉਹ ਨੌਜਵਾਨ ਹਨ ਜਿਹਨਾਂ ਦੀ ਉਮਰ 30 ਸਾਲ ਤੋਂ ਵੀ ਘੱਟ ਹੈ।

ਇਸੇ ਜ਼ਿਲ੍ਹੇ ਦੇ ਬਲਾਕ ਸੜੋਆ 'ਚ 136, ਬਲਾਕ ਸੁੱਜੋਂ 'ਚ222, ਅਤ ੇ ਬਲਾਕ ਬਲਾਚੌਰ 'ਚ 122 ਨੌਜਵਾਨਾਂ ਦੀ ਮੌਤ ਦਾ ਕਾਰਨ ਹਾਰਟ ਅਟੈਕ ਲਿਖਿਆ ਗਿਆ ਹੈ। ਇਹਨਾਂ 'ਚ ਕੁਝ ਹੋਰ ਵੱਖ ਵੱਖ ਕਾਰਨਾਂ ਕਰਕੇ ਮਰਨ ਵਾਲੇ ਨੌਜਵਾਨਾਂ ਤੋਂ ਇਲਾਵਾ ਅਜਿਹੇ ਵੀ ਹਨ ਜਿਹਨਾਂ ਦੀ ਮੌਤ ਜ਼ਿਆਦਾ ਨਸ਼ਾ ਲੈਣ ਕਰਕੇ ਜਾਂ ਨਸ਼ੇ ਨਾਲ ਸੰਬੰਧਤ ਹੋਰ ਕਾਰਨਾਂ ਕਰਕੇ ਹੋਈ। ਲੇਕਿਨ ਸਿਹਤ ਵਿਭਾਗ ਇਹਨਾਂ ਨੂੰ 'ਹਰਟ ਅਟੈਕ' ਕਰਕੇ ਮਰੇ ਹੀ ਦੱਸ ਰਿਹਾ ਹੈ।

ਪੱਤਰ ਮੁਤਾਬਕ ਭਾਵੇਂ ਸਮਾਜਿਕ ਕਾਰਨਾਂ ਕਰਕੇ ਮ੍ਰਿਤਕ ਨੌਜਵਾਨਾਂ ਦੇ ਪਰਿਵਾਰ ਇਹ ਨਹੀਂ ਦੱਸਣਗੇ ਕਿ ਮੌਤ ਦਾ ਕਾਰਨ ਕੀ ਸੀ ਪਰ ਨੌਜਵਾਨਾਂ ਦੇ ਬਲਦੇ ਸਿਵਿਆਂ ਨੂੰ ਦੇਖ ਕੇ ਅਣਗੌਲਿਆਂ ਨਹੀਂ ਕੀਤਾ ਜਾਣਾ ਚਾਹੀਦਾ।ਦੱਸਣਯੋਗ ਹੈ ਕਿ ਇਸ ਪੱਤਰ 'ਚ ਸਪੱਸ਼ਟ ਲਿਖਿਆ ਗਿਆ ਹੈ ਕਿ ਇਨ੍ਹ੍ਰਾਂ ਕਾਰਕੁੰਨਾਂ ਨੇ ਪਹਿਲਾਂ ਵੀ 2016 ਵਿਚ ਤੱਤਕਾਲੀਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ 2017 'ਚ ਕੈਪਟਨ ਅਮਰਿੰਦਰ ਸਿੰਘ ਹੁਰਾਂ ਨੂੰ ਪੱਤਰ ਭੇਜ ਕੇ ਇਹ ਮੰਗ ਕੀਤੀ ਸੀ ਲੇਕਿਨ ਕੋਈ ਕਾਰਵਾਈ ਨਹੀਂ ਹੋਈ। ਪਿਛਲੇ ਦਿਨਾਂ ਤੋਂ ਲਗਾਤਾਰ ਨਸ਼ਿਆਂ ਕਾਰਨ ਹੋ ਰਹੀਆਂ ਮੌਤਾਂ ਕਰਕੇ ਹੁਣ ਤੁਰੰਤ ਕਾਰਵਾਈ ਦੀ ਲੋੜ ਹੈ।