ਚੱਕੀ-ਕਟੋਰੀ ਬੰਗਲਾ ਕੌਮੀ ਮਾਰਗ ਦਾ ਕੰਮ ਛੇਤੀ ਸ਼ੁਰੂ ਹੋਵੇਗਾ : ਸਿੰਗਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਲੋਕ ਨਿਰਮਾਣ ਮੰਤਰੀ  ਵਿਜੇ ਇੰਦਰ ਸਿੰਗਲਾ ਨੇ ਅੱਜ ਦੱਸਿਆ ਕਿ ਹਿਮਾਚਲ ਪ੍ਰਦੇਸ਼ ਦੀ ਹੱਦ ਤੱਕ 39.36 ਕਿਲੋਮੀਟਰ ਲੰਮੀ ਚੱਕੀ-ਧਾਰ-ਦੁਨੇਰਾ-ਕਟੋਰੀ ...

Vijay inder Singla

ਚੰਡੀਗੜ੍ਹ, ਪੰਜਾਬ ਦੇ ਲੋਕ ਨਿਰਮਾਣ ਮੰਤਰੀ  ਵਿਜੇ ਇੰਦਰ ਸਿੰਗਲਾ ਨੇ ਅੱਜ ਦੱਸਿਆ ਕਿ ਹਿਮਾਚਲ ਪ੍ਰਦੇਸ਼ ਦੀ ਹੱਦ ਤੱਕ 39.36 ਕਿਲੋਮੀਟਰ ਲੰਮੀ ਚੱਕੀ-ਧਾਰ-ਦੁਨੇਰਾ-ਕਟੋਰੀ ਬੰਗਲਾ ਸੜਕ ਨੂੰ ਕੌਮੀ ਮਾਰਗ-154 ਏ ਐਲਾਨ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਨੂੰ ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਨਾਲ ਜੋੜਨ ਵਾਲੀ ਇਸ ਅਹਿਮ ਸੜਕ ਦਾ ਕੰਮ ਪੰਜਾਬ ਸਰਕਾਰ ਬਹੁਤ ਛੇਤੀ ਸ਼ੁਰੂ ਕਰਨ ਜਾ ਰਹੀ ਹੈ।

ਇਸ ਪ੍ਰਾਜੈਕਟ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸ੍ਰੀ ਸਿੰਗਲਾ ਨੇ ਦੱਸਿਆ ਕਿ 2018-19 ਲਈ ਸਾਲਾਨਾ ਯੋਜਨਾ ਵਿੱਚ ਮੌਜੂਦਾ ਸੜਕ ਦੇ ਭੂਗੋਲਿਕ ਸੁਧਾਰ ਅਤੇ ਮਜ਼ਬੂਤੀਕਰਨ ਸਬੰਧੀ ਵਿਹਾਰਕ ਅਧਿਐਨ ਤੇ ਵਿਸਤਾਰਤ ਪ੍ਰਾਜੈਕਟ ਰਿਪੋਰਟ (ਡੀ.ਪੀ.ਆਰ.) ਤਿਆਰ ਕਰਨ ਦੇ ਕੰਮ ਤਜਵੀਜ਼ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਲਈ ਟੈਂਡਰ ਮੰਗ ਲਏ ਗਏ ਹਨ ਜੋ 31 ਜੁਲਾਈ, 2018 ਤੱਕ ਪ੍ਰਾਪਤ ਕੀਤੇ ਜਾਣਗੇ

ਇਸ ਉਪ੍ਰੰਤ ਪ੍ਰਵਾਨਗੀ ਲਈ ਵਿਸਤਾਰਤ ਪ੍ਰਾਜੈਕਟ ਰਿਪੋਰਟ (ਡੀ.ਪੀ.ਆਰ.) ਕੇਂਦਰੀ ਸੜਕੀ ਆਵਾਜਾਈ ਅਤੇ ਕੌਮੀ ਮਾਰਗ ਮੰਤਰਾਲੇ ਕੋਲ ਜਮ੍ਹਾਂ ਕਰਵਾਈ ਜਾਵੇਗੀ ਅਤੇ ਮਨਜ਼ੂਰੀ ਮਿਲਣ ਤੋਂ ਤੁਰੰਤ ਬਾਅਦ ਇਸ ਸੜਕ ਦਾ ਕੰਮ ਸ਼ੁਰੂ ਕਰ ਦਿਤਾ ਜਾਵੇਗਾ। ਸ੍ਰੀ ਸਿੰਗਲਾ ਨੇ ਦੱਸਿਆ ਕਿ ਇਸ ਪ੍ਰਾਜੈਕਟ ਦੀ ਅਨੁਮਾਨਤ ਲਾਗਤ 25 ਕਰੋੜ ਰੁਪਏ ਮਿੱਥੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਪਠਾਨਕੋਟ ਲਈ ਮਹੱਤਵਪੂਰਨ ਸੜਕੀ ਪ੍ਰਾਜੈਕਟ ਨੂੰ ਵੀ ਪ੍ਰਵਾਨਗੀ ਦਿਤੀ ਗਈ ਹੈ।