ਫ਼ਰਾਂਸ ਦੇ ਕਾਲਜ ਨੇ ਜਿਸ ਸਿੱਖ ਨੌਜਵਾਨ ਨੂੰ ਪੱਗ ਬੰਨ੍ਹਣ ਕਾਰਨ ਕਢਿਆ ਸੀ ਬਾਹਰ ਅੱਜ ਬਣਿਆ ਡਿਪਟੀ ਮੇਅਰ
ਪੱਗ ਬੰਨ੍ਹਣ 'ਤੇ ਜਿਸ ਸਿੱਖ ਨੌਜਵਾਨ ਨੂੰ ਕਾਲਜ ਵਿਚੋਂ ਕੱਢ ਦਿਤਾ ਗਿਆ ਸੀ
Ranjit singh goraya
ਗੁਰਦਾਸਪੁਰ, 11 ਜੁਲਾਈ (ਪਪ) : ਪੱਗ ਬੰਨ੍ਹਣ 'ਤੇ ਜਿਸ ਸਿੱਖ ਨੌਜਵਾਨ ਨੂੰ ਕਾਲਜ ਵਿਚੋਂ ਕੱਢ ਦਿਤਾ ਗਿਆ ਸੀ ਉਹ ਹੁਣ ਫ਼ਰਾਂਸ ਦੇ ਸ਼ਹਿਰ ਬੋਬੀਗਿਨੀ ਦੇ ਡਿਪਟੀ ਮੇਅਰ ਚੁਣੇ ਗਏ ਹਨ। ਜਾਣਕਾਰੀ ਮੁਤਾਬਕ ਰਣਜੀਤ ਸਿੰਘ ਗੋਰਾਇਆ ਨਾਮ ਦਾ ਇਹ ਸਿੱਖ ਨੌਜਵਾਨ ਗੁਰਦਾਸਪੁਰ ਦੇ ਪਿੰਡ ਸੇਖਾ ਦਾ ਰਹਿਣ ਵਾਲਾ ਹੈ। ਉਸ ਦੇ ਡਿਪਟੀ ਮੇਅਰ ਬਣਨ ਦੀ ਖ਼ਬਰ ਮਿਲਣ ਤੋਂ ਬਾਅਦ ਸਾਰੇ ਪਿੰਡ ਵਿਚ ਖ਼ੁਸ਼ੀ ਦੀ ਲਹਿਰ ਹੈ।
ਰਣਜੀਤ ਸਿੰਘ ਨੇ ਸੋਬਨ ਯੂਨੀਵਰਸਟੀ ਤੋਂ ਕਾਨੂੰਨ ਵਿਸ਼ੇ ਦੀ ਪੜ੍ਹਾਈ ਕੀਤੀ ਤੇ 'ਸਿੱਖਜ਼ ਆਫ਼ ਫ਼ਰਾਂਸ ਸੰਸਥਾ' ਦਾ ਪ੍ਰਧਾਨ ਵੀ ਹੈ। ਇਸ ਮੌਕੇ ਰਣਜੀਤ ਸਿੰਘ ਨੇ ਮੇਅਰ ਅਦੁਲ ਸੈਦੀ ਅਤੇ ਚੋਣਾਂ ਵਿਚ ਉਨ੍ਹਾਂ ਦਾ ਸਾਥ ਦੇਣ ਵਾਲੇ ਲੋਕਾਂ ਦਾ ਧਨਵਾਦ ਕੀਤਾ। ਦਸਣਯੋਗ ਹੈ ਕਿ ਪੱਗ ਬੰਨ੍ਹਣ 'ਤੇ 2004 ਵਿਚ ਉਨ੍ਹਾਂ ਨੂੰ ਕਾਲਜ ਤੋਂ ਕੱਢ ਦਿਤਾ ਗਿਆ ਸੀ। ਇਸ ਤੋਂ ਬਾਅਦ ਵੀ ਉਨ੍ਹਾਂ ਨੇ ਹੌਂਸਲਾ ਨਹੀਂ ਹਾਰਿਆ ਜਿਸ ਸਦਕਾ ਉਹ ਫ਼ਰਾਂਸ ਦੇ ਡਿਪਟੀ ਮੇਅਰ ਬਣਨ ਵਿਚ ਸਫ਼ਲ ਰਹੇ।