ਗੁਰਦਾਸਪੁਰ 'ਚ ਅਵਾਰਾ ਕੁੱਤਿਆਂ ਨੇ ਮਜ਼ਦੂਰ ਨੂੰ ਨੋਚ-ਨੋਚ ਕੇ ਖਾਧਾ, ਮੌਤ
ਆਸ ਪਾਸ ਦੇ ਲੋਕਾਂ ਨੇ ਰਾਹਗੀਰ ਨੂੰ ਹਸਪਤਾਲ ਦਾਖਲ ਕਰਵਾਇਆ ਜਿਥੇ ਉਸਨੇ ਇਲਾਜ ਦੌਰਾਨ ਦਮ ਤੋੜ ਦਿੱਤਾ
ਗੁਰਦਾਸਪੁਰ (ਨਿਤਿਨ ਲੂਥਰਾ) ਜ਼ਿਲ੍ਹਾ ਗੁਰਦਾਸਪੁਰ ਦੇ ਗੀਤਾ ਭਵਨ ਰੋਡ ਤੇ ਅੱਜ ਸਵੇਰੇ ਅਵਾਰਾ ਕੁੱਤਿਆਂ ਨੇ ਇਕ ਪਰਵਾਸੀ ਨੂੰ ਨੋਚ-ਨੋਚ ਕੇ ਗੰਭੀਰ ਜਖ਼ਮੀ ਕਰ ਦਿਤਾ। ਆਲੇ-ਦੁਆਲੇ ਦੇ ਲੋਕਾਂ ਨੇ ਇਸੇ ਤਰ੍ਹਾਂ ਪਰਵਾਸੀ ਨੂੰ ਕੁੱਤਿਆਂ ਕੋਲੋਂ ਬਚਾਇਆ ਤੇ ਉਸਨੂੰ ਹਸਪਤਾਲ ਦਾਖਲ ਕਰਵਾਇਆ ਜਿਥੇ ਪਰਵਾਸੀ ਮਜ਼ਦੂਰ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ।
ਇਹ ਸਾਰੀ ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ ਤੇ ਇਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਗੁਰਦਾਸਪੁਰ ਦੇ ਗੀਤਾ ਭਵਨ ਰੋਡ ਦੇ ਰਹਿਣ ਵਾਲੇ ਰਵੀ ਕੁਮਾਰ ਨੇ ਦਸਿਆ ਕਿ ਮੈਂ ਪ੍ਰਸ਼ਾਸਨ ਨੂੰ ਕਾਫੀ ਵਾਰ ਦੱਸ ਚੁੱਕਿਆ ਹਾਂ ਕਿ ਗੀਤਾ ਭਵਨ ਰੋਡ ਤੇ ਅਵਾਰਾ ਕੁੱਤਿਆਂ ਦੀ ਦਹਿਸ਼ਤ ਹੈ
। 5 ਵਜੇ ਤੋਂ ਲੈਕੇ 6 ਵਜੇ ਤੱਕ ਇਸ ਰੋਡ ਤੋਂ ਗੁਜ਼ਰਨਾ ਮੁਸ਼ਕਿਲ ਹੋ ਗਿਆ ਹੈ। ਰਾਤ ਹੁੰਦਿਆਂ ਹੀ ਕੁੱਤਿਆਂ ਦਾ ਇਕ ਵੱਡਾ ਝੁੰਡ ਆ ਜਾਂਦਾ ਹੈ ਅਤੇ ਆਉਣ-ਜਾਣ ਵਾਲੇ ਦੇ ਮਗਰ ਪੈ ਜਾਂਦੇ ਹਨ, ਪਰ ਪ੍ਰਸ਼ਾਸਨ ਨੇ ਇਸ ਤਰਫ ਕੋਈ ਧਿਆਨ ਨਹੀਂ ਦਿੱਤਾ। ਅੱਜ ਸਵੇਰੇ ਕਰੀਬ 3 ਵਜੇ ਕੁੱਤਿਆਂ ਨੇ ਇਕ ਰਾਹਗੀਰ ਨੂੰ ਬੁਰੀ ਤਰ੍ਹਾਂ ਨੋਚ ਖਾਂਦਾ