ਮੋਦੀ ਨੇ ਮਹਿਲਾ ਕਿ੍ਕਟਰ ਹਰਲੀਨ ਦੇ ਕੈਚ ਨੂੰ  ਦਸਿਆ 'ਸ਼ਾਨਦਾਰ ਤੇ ਅਦਭੁੱਤ'

ਏਜੰਸੀ

ਖ਼ਬਰਾਂ, ਪੰਜਾਬ

ਮੋਦੀ ਨੇ ਮਹਿਲਾ ਕਿ੍ਕਟਰ ਹਰਲੀਨ ਦੇ ਕੈਚ ਨੂੰ  ਦਸਿਆ 'ਸ਼ਾਨਦਾਰ ਤੇ ਅਦਭੁੱਤ'

image

ਨਵੀਂ ਦਿੱਲੀ, 11 ਜੁਲਾਈ : ਇੰਗਲੈਂਡ ਮਹਿਲਾ ਕਿ੍ਕਟ ਟੀਮ ਵਿਰੁਧ ਪਹਿਲਾਂ ਟੀ20 ਮੁਕਾਬਲੇ 'ਚ ਭਾਰਤੀ ਮਹਿਲਾ ਕਿ੍ਕਟ ਟੀਮ ਦੀ ਖਿਡਾਰੀ ਹਰਲੀਨ ਦਿਉਲ ਨੇ ਇਕ ਬੇਹੱਦ ਸ਼ਾਨਦਾਰ ਕੈਚ ਫੜਿਆ ਸੀ | ਹਰਲੀਨ ਦੇ ਇਸ ਕੈਚ ਦੀ ਖ਼ੂਬ ਤਾਰੀਫ਼ ਹੋਈ ਸੀ ਤੇ ਹੁਣ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਉਨ੍ਹਾਂ ਦੇ ਇਸ ਕੈਚ ਦੀ ਬਹੁਤ ਤਾਰੀਫ਼ ਕੀਤੀ ਹੈ | ਮੋਦੀ ਨੇ ਹਰਲੀਨ ਦੀ ਤਾਰੀਫ਼ ਕਰਨ ਲਈ ਇੰਸਟਾਗ੍ਰਾਮ ਅਕਾਊਾਟ ਦਾ ਸਹਾਰਾ ਲਿਆ ਜੋ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ | ਹਰਲੀਨ ਨੇ 9 ਜੁਲਾਈ ਨੂੰ  ਇੰਗਲੈਂਡ ਵਿਰੁਧ ਪਹਿਲੇ ਟੀ20 ਮੈਚ 'ਚ ਬਿਹਤਰੀਨ ਕੈਚ ਫੜ ਕੇ ਏਮੀ ਜੋਨਜ਼ ਨੂੰ  ਆਊਟ ਕੀਤਾ ਸੀ |     (ਏਜੰਸੀ)