AG ਅਨਮੋਲ ਰਤਨ 'ਤੇ ਹੋਇਆ ਹਮਲਾ, ਲਾਰੈਂਸ ਬਿਸ਼ਨੋਈ ਮਾਮਲੇ 'ਚ ਪੇਸ਼ ਹੋਣ ਤੋਂ ਬਾਅਦ ਆ ਰਹੇ ਸਨ ਪੰਜਾਬ

ਏਜੰਸੀ

ਖ਼ਬਰਾਂ, ਪੰਜਾਬ

AG ਨੇ DGP ਪੰਜਾਬ ਨੂੰ ਦਿਤੀ ਸ਼ਿਕਾਇਤ, ਲਾਰੈਂਸ ਬਿਸ਼ਨੋਈ ਦੇ ਕੇਸ ਸਬੰਧੀ ਗਏ ਸਨ ਦਿੱਲੀ

punjab news

ਚੰਡੀਗੜ੍ਹ : ਪੰਜਾਬ ਦੇ ਐਡਵੋਕੇਟ ਜਨਰਲ ਅਨਮੋਲ ਰਤਨ ਸਿੱਧੂ ’ਤੇ ਹਮਲਾ ਹੋਣ ਦੀ ਵੱਡੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਏ. ਜੀ. ਅਨਮੋਲ ਰਤਨ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਕੇਸ ’ਚ ਦਿੱਲੀ ਗਏ ਸਨ ਅਤੇ ਵਾਪਸ ਆਉਂਦੇ ਸਮੇਂ ਸ਼ਤਾਬਦੀ ਐਕਸਪ੍ਰੈੱਸ ’ਚ ਕੁਝ ਨੌਜਵਾਨਾਂ ਵਲੋਂ ਉਨ੍ਹਾਂ ਦੀ ਬਰਥ ’ਤੇ ਪੱਥਰ ਨਾਲ ਹਮਲਾ ਕੀਤਾ ਗਿਆ।

ਹਮਲਾਵਰਾਂ ਨੇ ਪਾਨੀਪਤ ਨੇੜੇ ਸ਼ਤਾਬਦੀ ਟਰੇਨ ਦੀ ਬਰਥ ’ਤੇ ਪੱਥਰ ਮਾਰ ਕੇ ਸ਼ੀਸ਼ਾ ਤੋੜ ਦਿੱਤਾ। ਇਸ ਬਾਰੇ ਏ. ਜੀ. ਅਨਮੋਲ ਰਤਨ ਸਿੱਧੂ ਨੇ DGP ਪੰਜਾਬ ਨੂੰ ਸ਼ਿਕਾਇਤ ਦਿਤੀ ਹੈ। ਦੱਸ ਦੇਈਏ ਕਿ ਉਹ ਸੁਪਰੀਮ ਕੋਰਟ ’ਚ ਲਾਰੈਂਸ ਬਿਸ਼ਨੋਈ ਦੇ ਕੇਸ ਦੀ ਸੁਣਵਾਈ ਦੇ ਸਿਲਸਿਲੇ ’ਚ ਦਿੱਲੀ ਗਏ ਸਨ ਅਤੇ ਇਹ ਹਮਲਾ ਵਾਪਸੀ 'ਤੇ ਆਉਂਦੇ ਸਮੇਂ।

ਫਿਲਹਾਲ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਹਮਲਾ ਪੱਥਰ ਨਾਲ ਹੀ ਹੋਇਆ ਜਾਂ ਕਿਸੇ ਹੋਰ ਹਥਿਆਰ ਦੀ ਵਰਤੋਂ ਕੀਤੀ ਗਈ ਹੈ। ਫਿਲਹਾਲ ਪੁਲਿਸ ਵਲੋਂ ਇਸ ਹਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ।