ਘਰ 'ਚ ਪਾਣੀ ਨਾਲ ਅੰਦਰ ਵੜੇ ਸੱਪ ਨੇ ਵਿਅਕਤੀ ਨੂੰ ਮਾਰਿਆ ਡੰਗ, ਮੌਤ
ਸੂਬੇ 'ਚ ਕੁਦਰਤੀ ਆਫਤ ਨੇ ਕਹਿਰ ਢਾਹਿਆ ਹੋਇਆ ਹੈ
ਮਾਛੀਵਾੜਾ ਸਾਹਿਬ: ਪੰਜਾਬ ਵਿਚ ਕੁਦਰਤੀ ਆਫ਼ਤ ਨੇ ਕਹਿਰ ਢਾਹਿਆ ਹੋਇਆ ਹੈ। ਲੋਕਾਂ ਦੇ ਘਰਾਂ ਵਿਚ ਤੇ ਖੇਤਾਂ ਵਿਚ ਪਾਣੀ ਭਰ ਗਿਆ। ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਜਾ ਰਿਹਾ ਹੈ। ਪਾਣੀ ਦੇ ਨਾਲ ਲੋਕਾਂ ਦੇ ਘਰਾਂ ਵਿਚ ਜ਼ਹਿਰੀਲੇ ਜਾਨਵਰ ਵੀ ਵੜ ਰਹੇ ਹਨ। ਅਜਿਹੀ ਹੀ ਮੰਦਭਾਗੀ ਖ਼ਬਰ ਮਾਛੀਵਾੜਾ ਸਾਹਿਬ ਤੋਂ ਸਾਹਮਣੇ ਆਈ ਹੈ, ਜਿਥੇ ਇਕ ਘਰ ਵਿਚ ਬਰਸਾਤੀ ਪਾਣੀ ਨਾਲ ਜ਼ਹਿਰੀਲਾ ਸੱਪ ਵੀ ਵੜ ਗਿਆ।
ਇਹ ਵੀ ਪੜ੍ਹੋ: ਪਤੀ ਨੇ ਆਪਸੀ ਝਗੜੇ ਕਾਰਨ ਅਪਣੇ ਘਰ ਨੂੰ ਲਗਾਈ ਅੱਗ, ਧੀਆਂ ਦੇ ਸਰਟੀਫਿਕੇਟ ਸਮੇਤ ਸਾਰਾ ਸਮਾਨ ਸੜ ਕੇ ਸੁਆਹ
ਸੱਪ ਪਾਣੀ ਵਿਚ ਹੋਣ ਕਾਰਨ ਕਿਸੇ ਨੂੰ ਕੁਝ ਪਤਾ ਨਹੀਂ ਲੱਗਾ। ਸੱਪ ਨੇ ਘਰ ਦੇ ਮਾਲਕ ਨੂੰ ਡੰਗ ਮਾਰ ਲਿਆ। ਜਿਸ ਨਾਲ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਬਚਨ ਸਿੰਘ ਵਜੋਂ ਹੋਈ ਹੈ।
ਇਹ ਵੀ ਪੜ੍ਹੋ: 'ਸਮਾਂ ਰਹਿੰਦਿਆਂ ਹਾਂਸੀ-ਬੁਟਾਣਾ ਨਹਿਰ ਹੇਠਲੇ ਸਾਇਫਨਾਂ ਦੀ ਸਫ਼ਾਈ ਹੁੰਦੀ ਤਾਂ ਸਾਡੇ ਹੜ੍ਹਾਂ ਦੇ ਹਾਲਾਤ ਨਾ ਬਣਦੇ'
ਮ੍ਰਿਤਕ ਦੇ ਭਰਾ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਉਸ ਦਾ ਭਰਾ ਅਪਣੇ ਘਰ ਵਿਚ ਸੁੱਤਾ ਪਿਆ ਸੀ, ਇਸ ਦੌਰਾਨ ਇਕ ਸੱਪ ਪਾਣੀ ਰਾਹੀਂ ਘਰ ਵਿਚ ਦਾਖਲ ਹੋਇਆ, ਜਿਸ ਨੇ ਉਸ ਦੇ ਭਰਾ ਨੂੰ ਡੰਗ ਮਾਰ ਲਿਆ, ਉਸ ਦੇ ਭਰਾ ਨੂੰ ਨਜ਼ਦੀਕੀ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿਥੇ ਉਸ ਦੇ ਭਰਾ ਨੇ ਦਮ ਤੋੜ ਦਿਤਾ। ਮ੍ਰਿਤਕ ਦੇ ਭਰਾ ਨੇ ਕਿਹਾ ਕਿ ਮੀਂਹ ਕਾਰਨ ਲੋਕਾਂ ਦੇ ਘਰਾਂ ਵਿਚ ਗੰਦੇ ਪਾਣੀ ਦੇ ਨਾਲ ਜ਼ਹਿਰੀਲੇ ਜਾਨਵਰ ਵੀ ਵੜ ਰਹੇ ਹਨ।