SYL ਨਹਿਰ ਦੇ ਪਾਣੀ 'ਚ ਡੁੱਬਣ ਨਾਲ ਖੇਤ ਮਜ਼ਦੂਰ ਦੀ ਮੌਤ 

ਏਜੰਸੀ

ਖ਼ਬਰਾਂ, ਪੰਜਾਬ

ਪਿੰਡ ਕੰਦੀਪੁਰ ਦਾ ਰਹਿਣ ਵਾਲਾ 55 ਸਾਲਾ ਖੇਤ ਮਜ਼ਦੂਰ ਫ਼ਕੀਰ ਸਿੰਘ ਪਿੰਡ ਕਲੋਂਦੀ ਤੋਂ ਕੰਮ ਕਰ ਕੇ ਆਪਣੇ ਪਿੰਡ ਕੰਦੀਪੁਰ ਆ ਰਿਹਾ ਸੀ

Fakir Singh

ਫ਼ਤਿਹਗੜ੍ਹ ਸਾਹਿਬ : ਬੀਤੇ ਦਿਨ ਬਾਅਦ ਦੁਪਹਿਰ ਹੜ੍ਹ ਦੇ ਪਾਣੀ ਦੀ ਲਪੇਟ ਵਿਚ ਆਉਮ ਕਰ ਕੇ ਇਕ ਖੇਤ ਮਜ਼ਦੂਰ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ, ਪਿੰਡ ਕੰਦੀਪੁਰ ਦਾ ਰਹਿਣ ਵਾਲਾ 55 ਸਾਲਾ ਖੇਤ ਮਜ਼ਦੂਰ ਫ਼ਕੀਰ ਸਿੰਘ ਪਿੰਡ ਕਲੋਂਦੀ ਤੋਂ ਕੰਮ ਕਰ ਕੇ ਆਪਣੇ ਪਿੰਡ ਕੰਦੀਪੁਰ ਆ ਰਿਹਾ ਸੀ

ਉਸ ਸਮੇਂ ਚੋਏ ਦੇ ਨਜ਼ਦੀਕ, ਐੱਸਵਾਈਐੱਲ ਨਹਿਰ ਦੇ ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹ ਗਿਆ। ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਘਟਨਾ ਦੀ ਪੁਸ਼ਟੀ ਪੁਲਿਸ ਸੂਤਰਾਂ ਨੇ ਵੀ ਕੀਤੀ ਹੈ। ਉਹਨਾਂ ਸਰਕਾਰ ਤੋਂ ਮ੍ਰਿਤਕ ਗਰੀਬ ਖੇਤ ਮਜ਼ਦੂਰ ਦੇ ਪਰਿਵਾਰ ਲਈ ਮੁਆਵਜ਼ੇ ਦੀ ਮੰਗ ਵੀ ਕੀਤੀ ਹੈ।