ਗਿਆਸਪੁਰਾ ਗੈਸ ਲੀਕ ਮਾਮਲਾ: ਹਰ ਪੀੜਿਤ ਪਰਿਵਾਰ ਨੂੰ ਕੁੱਲ 18 ਲੱਖ ਦੀ ਮੁਆਵਜ਼ਾ ਰਾਸ਼ੀ ਜਾਰੀ 

ਏਜੰਸੀ

ਖ਼ਬਰਾਂ, ਪੰਜਾਬ

- ਪਹਿਲਾਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਦਿੱਤੀ ਸੀ 2-2 ਲੱਖ ਦੀ ਰਾਸ਼ੀ

A total compensation of 18 lakhs has been released to each victim's family

ਗਿਆਸਪੁਰਾ - ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਤੋਂ ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਗਿਆਸਪੁਰਾ ਗੈਸ ਲੀਕ ਮਾਮਲੇ ਦੇ ਪੀੜਤ ਪਰਿਵਾਰਾਂ ਨੂੰ ਮੁਆਵਜ਼ੇ ਦੇਣ ਦੀ ਪ੍ਰਕਿਰਿਆ ਅੱਗੇ ਵਧਾਈ ਗਈ ਹੈ ਜਿਸਦੇ ਤਹਿਤ ਪੰਜਾਬ ਸਰਕਾਰ ਵਲੋਂ ਗਿਆਸਪੁਰਾ ਗੈਸ ਲੀਕ ਮਾਮਲੇ ਦੇ ਪੀੜਿਤ ਪਰਿਵਾਰਾਂ ਨੂੰ ਬਣਦੇ ਹੋਰ ਮੁਆਵਜ਼ੇ ਜਾਰੀ ਕੀਤੇ ਗਏ ਹਨ।

ਉਨ੍ਹਾਂ ਅੱਗੇ ਦੱਸਿਆ ਕਿ ਇੱਕ ਛੋਟਾ ਬੱਚਾ ਯੁੱਗ ਜਿਸਦੇ ਮਾਤਾ ਪਿਤਾ, ਪ੍ਰੀਤੀ ਜੈਨ ਅਤੇ ਸੌਰਵ ਜੈਨ ਅਤੇ ਉਸ ਦੀ ਦਾਦੀ ਇਸ ਦੁਰਘਟਨਾ ਦੇ ਸ਼ਿਕਾਰ ਹੋਏ ਸਨ, ਉਸ ਦੇ ਨਾਂ 'ਤੇ ਪੰਜਾਬ ਸਰਕਾਰ ਨੇ 47 ਲੱਖ ਦੀ ਐਫ. ਡੀ. ਕਰਵਾਈ ਹੈ। ਉਸ ਦੀ ਦਾਦੀ ਦਾ 18 ਲੱਖ ਦਾ ਮੁਆਵਜ਼ਾ ਦੋ ਹਿੱਸਿਆਂ (9-9 ਲੱਖ) ਵਿਚ ਯੁੱਗ ਅਤੇ ਉਸ ਦੇ ਚਾਚੇ ਗੌਰਵ ਨੂੰ ਦਿੱਤਾ ਗਿਆ ਹੈ। 

ਇਸ ਤੋਂ ਇਲਾਵਾ ਯਸ਼ਿਕਾ, ਜਿਸ ਦੇ ਪਿਤਾ ਅਮਿਤ ਕੁਮਾਰ ਦਾ ਵੀ ਇਸ ਦੁਰਘਟਨਾ ਵਿਚ ਦੇਹਾਂਤ ਹੋ ਗਿਆ ਸੀ, ਉਸ ਨੂੰ, ਉਸ ਦੀ ਮਾਂ ਅਤੇ ਦਾਦੀ ਨੂੰ ਤਿੰਨ ਹਿੱਸਿਆਂ ਵਿਚ 5.33 ਲੱਖ (ਕੁਲ 18 ਲੱਖ) ਦੀ ਰਾਸ਼ੀ ਮੁਆਵਜ਼ੇ ਦੇ ਤੌਰ 'ਤੇ ਦਿੱਤੀ ਗਈ ਹੈ। ਕਮਲੇਸ਼ ਗੋਇਲ ਦੇ ਪੁੱਤਰ ਗੌਰਵ ਨੂੰ 8 ਲੱਖ ਦਾ ਚੈੱਕ, ਕ੍ਰਿਸ਼ਨਾ ਦੇਵੀ ਨੂੰ 16 ਲੱਖ, ਨੰਦਿਨੀ ਸਿੰਘ ਨੂੰ 16 ਲੱਖ ਅਤੇ ਮਨੋਰਮਾ ਦੇਵੀ ਨੂੰ 80 ਲੱਖ ਤੱਕ ਦਾ ਚੈਕ ਮੁਆਵਜ਼ੇ ਵਜੋਂ ਦਿੱਤਾ ਗਿਆ। ਇਸ ਮੌਕੇ ਤਹਿਸੀਲਦਾਰ ਗੁਰਪ੍ਰੀਤ ਕੌਰ, ਦਿਲਜੀਤ ਸਿੰਘ ਕਾਨੂੰਗੋ ਅਤੇ ਗਿਆਸਪੁਰਾ ਪਟਵਾਰੀ ਚਮਕੌਰ ਸਿੰਘ ਵੀ ਮੌਜੂਦ ਸਨ।