ਮੁਹਾਲੀ 'ਚ ਅਸਲਾ ਧਾਰਕਾਂ 'ਤੇ ਸਖ਼ਤੀ : 23 ਅਸਲਾ ਧਾਰਕਾਂ ਨੇ ਹੁਕਮਾਂ ਦੀ ਕੀਤੀ ਉਲੰਘਣਾ

ਏਜੰਸੀ

ਖ਼ਬਰਾਂ, ਪੰਜਾਬ

ਅਜਿਹੇ ਲਾਇਸੈਂਸ ਧਾਰਕਾਂ ਨੂੰ ਇੱਕ ਹਫ਼ਤੇ ਦੇ ਅੰਦਰ ਅੰਦਰ ਆਪਣੇ ਹਥਿਆਰ ਜਮਾਂ ਕਰਵਾਉਣ ਦੇ ਹੁਕਮ ਦਿਤੇ ਗਏ ਹਨ

photo

 

ਮੁਹਾਲੀ : ਪੰਜਾਬ ਦੇ ਮੁਹਾਲੀ ਜ਼ਿਲੇ 'ਚ ਜਿਨ੍ਹਾਂ ਲੋਕਾਂ ਨੇ ਇਕ ਅਸਲਾ ਲਾਇਸੈਂਸ 'ਤੇ 3 ਹਥਿਆਰ ਲਏ ਹਨ, ਉਨ੍ਹਾਂ ਨੂੰ ਤੀਸਰਾ ਅਸਲਾ ਤੁਰੰਤ ਪ੍ਰਭਾਵ ਨਾਲ ਨਾਲ ਲੱਗਦੇ ਥਾਣੇ 'ਚ ਜਮ੍ਹਾ ਕਰਵਾਉਣਾ ਹੋਵੇਗਾ। ਦੱਸ ਦੇਈਏ ਕਿ ਮੁਹਾਲੀ ਪ੍ਰਸ਼ਾਸਨ ਨੇ ਅਸਲਾ ਲਾਇਸੈਂਸ ਐਕਟ 1959, ਸੋਧ ਐਕਟ 2019 ਦੀ ਧਾਰਾ 3(2) ਵਿਚ ਸੋਧ ਕੀਤੀ ਸੀ।

ਸੋਧ ਮੁਤਾਬਕ ਇਕ ਲਾਇਸੈਂਸ 'ਤੇ ਸਿਰਫ਼ 2 ਹਥਿਆਰ ਰਜਿਸਟਰਡ ਹੋਣ ਦੀ ਗੱਲ ਕਹੀ ਗਈ ਸੀ। ਇਸ ਸਬੰਧੀ ਸਾਲ 2020 ਵਚ ਲੋਕਾਂ ਨੂੰ ਨੋਟਿਸ ਜਾਰੀ ਕਰ ਕੇ ਤੀਜਾ ਲਾਇਸੈਂਸ ਸਰੰਡਰ ਕਰਨ ਲਈ ਕਿਹਾ ਗਿਆ ਸੀ ਪਰ 3 ਸਾਲ ਬਾਅਦ ਵੀ ਮੁਹਾਲੀ ਪ੍ਰਸ਼ਾਸਨ ਦੇ ਹੁਕਮਾਂ ਦੀ ਪਾਲਣਾ ਨਾ ਕਰਨ ਵਾਲੇ 23 ਵਿਅਕਤੀ ਅਜਿਹੇ ਹਨ।

ਅਜਿਹੇ ਲਾਇਸੈਂਸ ਧਾਰਕਾਂ ਨੂੰ ਇੱਕ ਹਫ਼ਤੇ ਦੇ ਅੰਦਰ ਅੰਦਰ ਆਪਣੇ ਹਥਿਆਰ ਜਮਾਂ ਕਰਵਾਉਣ ਦੇ ਹੁਕਮ ਦਿਤੇ ਗਏ ਹਨ। ਮੁਹਾਲੀ ਦੇ ਡੀ.ਸੀ. ਆਸ਼ਿਕਾ ਜੈਨ ਨੇ ਦੱਸਿਆ ਕਿ ਹੁਕਮਾਂ ਦੀ ਅਣਦੇਖੀ ਜਾਂ ਉਲੰਘਣਾ ਕਰਨ ਵਾਲੇ ਅਸਲਾ ਲਾਇਸੈਂਸ ਧਾਰਕਾਂ ਵਿਰੁਧ ਅਸਲਾ ਐਕਟ, 1959 ਦੀ ਧਾਰਾ 17(3) ਤਹਿਤ ਅਸਲਾ ਲਾਇਸੈਂਸ ਰੱਦ/ਮੁਅੱਤਲ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।