ਵਿਜੀਲੈਂਸ ਦਾ ਖੁਲਾਸਾ: ਸਾਬਕਾ ਉਪ ਮੁੱਖ ਮੰਤਰੀ ਓਪੀ ਸੋਨੀ ਨੇ 4 ਸਾਲਾਂ 'ਚ ਨਿਵੇਸ਼ ਕੀਤੇ 10.63 ਕਰੋੜ ਰੁਪਏ

ਏਜੰਸੀ

ਖ਼ਬਰਾਂ, ਪੰਜਾਬ

ਜਾਂਚ ਦੌਰਾਨ ਸੋਨੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਨਿਊ ਚੰਡੀਗੜ੍ਹ ਦੇ ਇੱਕ ਖੇਤਰ ਅਤੇ ਅੰਮ੍ਰਿਤਸਰ ਦੇ ਕਰੀਬ 8 ਖੇਤਰਾਂ ਵਿਚ ਨਿਵੇਸ਼ ਕੀਤਾ ਹੈ

OP Soni

ਚੰਡੀਗੜ੍ਹ - ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਕਾਂਗਰਸੀ ਨੇਤਾ ਓਪੀ ਸੋਨੀ ਨੇ 27 ਦਸੰਬਰ 2017 ਤੋਂ ਹੁਣ ਤੱਕ ਆਪਣੀ ਪਤਨੀ, ਪੁੱਤਰ ਅਤੇ ਭਤੀਜੇ ਦੇ ਨਾਂ 'ਤੇ 10.63 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਪਰ ਵਿਜੀਲੈਂਸ ਅਨੁਸਾਰ ਸੋਨੀ ਇਸ ਨਿਵੇਸ਼ ਲਈ ਪੈਸੇ ਦੀ ਆਮਦ ਦੇ ਸਰੋਤ ਦਾ ਸਹੀ ਹਿਸਾਬ ਨਹੀਂ ਦੇ ਸਕਿਆ।  
ਉਹ ਆਪਣੇ ਬੇਟੇ ਅਤੇ ਪਤਨੀ ਦੇ ਨਾਂ 'ਤੇ ਜਾਇਦਾਦਾਂ ਖਰੀਦਦਾ ਰਿਹਾ ਅਤੇ ਕੰਪਨੀਆਂ 'ਚ ਨਿਵੇਸ਼ ਕਰਦਾ ਰਿਹਾ ਪਰ ਉਸ ਨੇ ਆਪਣੇ ਇਨਕਮ ਟੈਕਸ ਰਿਟਰਨ 'ਚ  ਇਸ ਪੈਸੇ ਦਾ ਜ਼ਿਕਰ ਤੱਕ ਨਹੀਂ ਕੀਤਾ।

ਇਸ ਪਾੜ ਦਾ  ਪਤਾ ਲੱਗਣ ਤੋਂ ਬਾਅਦ ਪੰਜਾਬ ਵਿਜੀਲੈਂਸ ਨੇ ਜਾਂਚ ਦਾ ਘੇਰਾ ਵਧਾ ਦਿੱਤਾ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਵਿਜੀਲੈਂਸ ਨੇ ਐਤਵਾਰ ਨੂੰ ਸਾਬਕਾ ਡਿਪਟੀ ਸੀਐਮ ਸੋਨੀ ਨੂੰ ਆਮਦਨ ਤੋਂ ਵੱਧ ਜਾਇਦਾਦ ਰੱਖਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਸੀ। ਬੇਟੇ ਰਾਘਵ ਸੋਨੀ ਨੇ ਗੋਲਡਨ ਹਾਸਪਿਟੈਲਿਟੀ ਗ੍ਰੀਨ ਐਵੇਨਿਊ ਬਣਾਉਣ ਸਮੇਂ 51 ਲੱਖ ਰੁਪਏ, ਸਾਈ ਲਾਜਿਸਟਿਕ ਪਾਰਟਸ ਕੰਪਨੀ ਪਿੰਡ ਮੂਧਲ ਅੰਮ੍ਰਿਤਸਰ ਵਿਚ 1 ਕਰੋੜ 22 ਲੱਖ ਰੁਪਏ ਅਤੇ ਸਾਈ ਮੋਟਰਜ਼ ਵਿਚ 23 ਲੱਖ ਰੁਪਏ ਦਾ ਨਿਵੇਸ਼ ਕੀਤਾ ਹੈ। 

ਜਾਂਚ ਦੌਰਾਨ ਸੋਨੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਨਿਊ ਚੰਡੀਗੜ੍ਹ ਦੇ ਇੱਕ ਖੇਤਰ ਅਤੇ ਅੰਮ੍ਰਿਤਸਰ ਦੇ ਕਰੀਬ 8 ਖੇਤਰਾਂ ਵਿਚ ਨਿਵੇਸ਼ ਕੀਤਾ ਹੈ। ਸੋਨੀ ਨੇ 27 ਦਸੰਬਰ 2017 ਨੂੰ ਨਿਊ ਚੰਡੀਗੜ੍ਹ ਵਿਚ 1.25 ਕਰੋੜ ਰੁਪਏ ਵਿਚ ਇੱਕ ਕੋਠੀ ਖਰੀਦੀ ਸੀ। ਇਸ ਦੇ ਨਾਲ ਹੀ ਬੇਟੇ ਰਾਘਵ ਸੋਨੀ ਅਤੇ ਭਤੀਜੇ ਦੇ ਅੰਮ੍ਰਿਤਸਰ ਦੇ ਡੀਆਰ ਐਨਕਲੇਵ ਵਿਚ ਬਣੇ ਬੰਗਲੇ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਵਿਜੀਲੈਂਸ ਨੇ ਸਬੰਧਤ ਦਸਤਾਵੇਜ਼ ਹਾਸਲ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 

ਦੇਖੋ ਜਾਇਦਾਦ ਦੇ ਵੇਰਵੇ 

ਜ਼ਿਲ੍ਹਾਂ                ਪ੍ਰਾਪਰਟੀ        ਖਰੀਦ ਮੁੱਲ            ਕਿਸਦੇ ਨਾਮ 'ਤੇ

ਨਿਊ ਚੰਡੀਗੜ੍ਹ        ਨਵੀਂ ਕੋਠੀ            1.25 ਕਰੋੜ        ਓਪੀ ਸੋਨੀ
ਅੰਮ੍ਰਿਤਸਰ        11 ਕਨਾਲ ਜ਼ਮੀਨ        1.34 ਕਰੋੜ        ਓਪੀ ਸੋਨੀ, ਪਤਨੀ
ਅਜਨਾਲਾ        ਫਾਰਮ ਹਾਊਸ            4.29 ਕਰੋੜ        ਬੇਟਾ ਤੇ ਭਤੀਜਾ
ਅੰਮ੍ਰਿਤਸਰ        ਨਿਵੇਸ਼ ਕੰਪਨੀ            1.29 ਕਰੋੜ        ਬੇਟਾ ਤੇ ਓਪੀ ਸੋਨੀ
ਅੰਮ੍ਰਿਤਸਰ        ਕੋਠੀ 'ਚ ਹਿੱਸਾ            42.82 ਲੱਖ        ਬੇਟੇ ਦੀ ਹਿੱਸੇਦਾਰੀ
ਅੰਮ੍ਰਿਤਸਰ        ਗੋਲਡਨ(ਏ) ਨਿਵੇਸ਼        51.0 ਲੱਖ        ਬੇਟੇ ਦੀ ਹਿੱਸੇਦਾਰੀ
ਅੰਮ੍ਰਿਤਸਰ        ਸਾਈ(ਐਲ) ਨਿਵੇਸ਼        1.22 ਕਰੋੜ        ਬੇਟੇ ਦੀ ਹਿੱਸੇਦਾਰੀ
ਅੰਮ੍ਰਿਤਸਰ         ਸਾਈ ਮੋਟਰਸ ਨਿਵੇਸ਼        23.0 ਲੱਖ         ਬੇਟੇ ਦੀ ਹਿੱਸੇਦਾਰੀ
ਅੰਮ੍ਰਿਤਸਰ         ਸਾਈ ਮੋਟਰਸ ਨਿਵੇਸ਼        7.50 ਲੱਖ        ਪਤਨੀ ਦੀ ਹਿੱਸੇਦਾਰੀ