ਨਕਸਲੀਆਂ ਹੱਥੋਂ ਮਾਰੇ ਗਏ ਟਰੱਕ ਡਰਾਈਵਰ ਦੇ ਪਰਵਾਰ ਨੂੰ 50 ਲੱਖ ਦਾ ਮੁਆਵਜ਼ਾ ਦੇਵੇ ਪੰਜਾਬ ਸਰਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੀਤੇ ਦਿਨੀਂ ਝਾਰਖੰਡ (ਬਿਹਾਰ) ਵਿਖੇ ਟਰੱਕ ਵਿਚ ਮਾਲ ਲੱਦ ਕੇ ਜਮਸ਼ੇਦਪੁਰ ਵਲ ਜਾਂਦੇ ਸਮੇਂ ਰਸਤੇ ਵਿਚ ਨਕਸਲੀਆਂ ਵਲੋਂ ਗੋਲੀਆਂ ਮਾਰ ਕੇ ਮਾਰਨ ਉਪਰੰਤ ਟਰੱਕ ਸਮੇਤ ਅੱਗ ਲਾ

Bhagwant mann

ਸ੍ਰੀ ਖਡੂਰ ਸਾਹਿਬ, 11 ਅਗੱਸਤ (ਕੁਲਦੀਪ ਸਿੰਘ ਮਾਨ ਰਾਮਪੁਰ) : ਬੀਤੇ ਦਿਨੀਂ ਝਾਰਖੰਡ (ਬਿਹਾਰ) ਵਿਖੇ ਟਰੱਕ ਵਿਚ ਮਾਲ ਲੱਦ ਕੇ ਜਮਸ਼ੇਦਪੁਰ ਵਲ ਜਾਂਦੇ ਸਮੇਂ ਰਸਤੇ ਵਿਚ ਨਕਸਲੀਆਂ ਵਲੋਂ ਗੋਲੀਆਂ ਮਾਰ ਕੇ ਮਾਰਨ ਉਪਰੰਤ ਟਰੱਕ ਸਮੇਤ ਅੱਗ ਲਾ ਕੇ ਸਾੜ ਦਿਤੇ ਗਏ ਪਿੰਡ ਵੜਿੰਗ ਸੂਬਾ ਸਿੰਘ ਦੇ ਕਿਸਾਨ ਪਰਵਾਰ ਨਾਲ ਸਬੰਧਤ ਜੋਗਾ ਸਿੰਘ ਪੁੱਤਰ ਪਾਲ ਸਿੰਘ ਦੇ ਪਰਵਾਰ ਨਾਲ ਦੁਖ ਸਾਂਝਾ ਕਰਨ ਲਈ ਅੱਜ ਉਨ੍ਹਾਂ ਦੇ ਗ੍ਰਹਿ ਵਿਖੇ ਮੈਂਬਰ ਪਾਰਲੀਮੈਂਟ ਤੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਸਿੰਘ ਮਾਨ ਪਾਰਟੀ ਦੇ ਆਗੂਆਂ ਸਮੇਤ ਪੁੱਜੇ।


ਭਗਵੰਤ ਮਾਨ ਨੇ ਮ੍ਰਿਤਕ ਜੋਗਾ ਸਿੰਘ ਦੇ ਤਿੰਨ ਬੱਚਿਆਂ ਨੂੰ ਦਿਲਾਸਾ ਦਿੰਦਿਆਂ ਵਾਪਰੀ ਇਸ ਘਟਨਾ ਦੀ ਨਿਖੇਧੀ ਕੀਤੀ ਅਤੇ ਪਰਵਾਰ ਨਾਲ ਦੁੱਖ ਸਾਂਝਾ ਕਰਨ ਲਈ ਪੰਜਾਬ ਸਰਕਾਰ ਵਲੋਂ ਕੋਈ ਵੀ ਨੁਮਾਇੰਦਾ ਨਾ ਪੁੱਜਣ 'ਤੇ ਅਫ਼ਸੋਸ ਜ਼ਾਹਰ ਕੀਤਾ। ਭਗਵੰਤ ਮਾਨ ਨੇ ਨਕਸ਼ਲੀਆਂ ਹੱਥੋਂ ਮਾਰੇ ਗਏ ਜੋਗਾ ਸਿੰਘ ਦੇ ਘਰ ਦੀ ਮਾਲੀ ਹਾਲਤ ਨੂੰ ਵੇਖਦਿਆਂ ਪੰਜਾਬ ਸਰਕਾਰ ਪਾਸੋਂ ਪਰਵਾਰ ਨੂੰ 50 ਲੱਖ ਰੁਪਏ ਦਾ ਮੁਆਵਜ਼ਾ ਦੇਣ ਦੀ ਮੰਗ ਕੀਤੀ। 


ਉਨ੍ਹਾਂ ਕਿਹਾ ਕਿ ਜੋਗਾ ਸਿੰਘ ਦੇ ਡੈੱਥ ਸਰਟੀਫ਼ਿਕੇਟ ਮਿਲਣ ਉਪਰੰਤ ਉਹ ਜਿੱਥੇ ਝਾਰਖੰਡ ਦੇ ਮੈਂਬਰ ਪਾਰਲੀਮੈਂਟ ਨਾਲ ਗੱਲ ਕਰ ਕੇ ਪਰਵਾਰ ਨੂੰ ਝਾਰਖੰਡ ਸਰਕਾਰ ਪਾਸੋਂ ਵੀ ਮੁਆਵਜਾ ਦਿਵਾਉਣਗੇ, ਉਥੇ ਉਨ੍ਹਾਂ ਨੇ ਵਿਦੇਸ਼ਾਂ ਵਿਚਲੇ ਦਾਨੀ ਸੱਜਣਾਂ ਰਾਹੀਂ ਵੀ ਪਰਵਾਰ ਦੀ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿਵਾਇਆ। ਇਸ ਮੌਕੇ ਮੈਂਬਰ ਪਾਰਲੀਮੈਂਟ ਭਗਵੰਤ ਸਿੰਘ ਮਾਨ ਨੇ ਸਵਰਗਵਾਸੀ ਡ੍ਰਾਈਵਰ ਜੋਗਾ ਸਿੰਘ ਦੇ ਪਰਿਵਾਰਕ ਮੈਂਬਰਾਂ ਰਣਜੀਤ ਸਿੰਘ ਦੇ ਚਚੇਰਾ ਭਰਾ, ਚਾਚਾ ਸਵਰਨ ਸਿੰਘ, ਤਾਇਆ ਚਰਨ ਸਿੰਘ, ਹਰਮੀਤ ਸਿੰਘ, ਹਰਭਜਨ ਸਿੰਘ ਫੋਜੀ, ਕਿਸਾਨ ਆਗੂ ਇਕਬਾਲ ਸਿੰਘ, ਕਾਮਰੇਡ ਹਰਬੰਸ ਸਿੰਘ, ਨਿਰਮਲ ਸਿੰਘ ਕਿਸਾਨ ਆਗੂ, ਸਵਿੰਦਰ ਸਿੰਘ, ਨੰਬਰਦਾਰ ਦਲਬੀਰ ਸਿੰਘ ਆਦਿ ਮੋਹਤਬਰ ਵਿਆਕਤੀਆਂ ਅਤੇ ਪਿੰਡ ਵਾਸੀਆਂ ਨਾਲ ਗਹਿਰੇ ਦਾ ਦੁੱਖ ਦਾ ਪ੍ਰਗਟਾਵਾ ਕੀਤਾ।