ਭਾਈ ਸੁੱਚਾ ਸਿੰਘ ਅਤੇ ਦਿਆਲ ਸਿੰਘ ਪਿਤਾ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਲਈ ਪੈਰੋਲ ਤੇ ਪਹੁੰਚੇ ਘਰ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਿੱਖ ਰਿਲੀਫ਼ ਦੇ ਸੇਵਾਦਾਰ ਪਰਮਿੰਦਰ ਸਿੰਘ ਅਮਲੋਹ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਟਾਡਾ ਅਧੀਨ.....

FILE PHOTO

ਸਿੱਖ ਰਿਲੀਫ਼ ਦੇ ਸੇਵਾਦਾਰ ਪਰਮਿੰਦਰ ਸਿੰਘ ਅਮਲੋਹ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਟਾਡਾ ਅਧੀਨ ਮੁਰਾਦਾਬਾਦ ਜੇਲ੍ਹ ਯੂਪੀ ਵਿੱਚ ਨਜ਼ਰਬੰਦ ਸੁੱਚਾ ਸਿੰਘ ਅਤੇ ਦਿਆਲ ਸਿੰਘ ਦੀ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਤਿੰਨ ਦਿਨਾਂ ਦੀ ਮਿਲੀ ਕਸਟਡੀ ਪੈਰੋਲ ਤੇ ਕੱਲ ਦੇਰ ਰਾਤ ਘਰ ਪਹੁੰਚ ਗਏ । 

ਚਾਹੇ ਕੇ ਇਹ ਦੋ ਭਰਾਵਾਂ ਨੂੰ ਸੀਮਿਤ ਜਿਹੀ ਅਜ਼ਾਦੀ ਦੋ ਦਿਨ ਲਈ ਮਿਲੀ ਹੈ ਪਰ ਆਪਣੇ ਪਰਿਵਾਰ ਵਿੱਚ ਬੈਠ ਕੇ ਦੁੱਖ ਸੁੱਖ ਕਰ ਸਕਣ ਦੀ ਰੱਤੀ ਭਰ ਅਜ਼ਾਦੀ ਵੀ ਕੁਝ ਸਮੇਂ ਲਈ ਦੁੱਖ ਭੁਲਾ ਦਿੰਦੀ ਹੈ । 

ਬੰਦੀ ਸਿੰਘਾਂ ਨੂੰ ਆਪਣੇ ਪਰਿਵਾਰਾਂ ਵਿੱਚ ਬੈਠਿਆਂ ਵੇਖਣਾ ਹੀ ਸਿੱਖ ਰਿਲੀਫ ਦਾ ਮਿਸ਼ਨ ਹੈ ਅਤੇ ਇਸੇ ਮਿਸ਼ਨ ਤਹਿਤ ਹੀ ਸਿੱਖ ਰਿਲੀਫ਼ ਵੱਲੋਂ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਕੋਲਿਨ ਗੋਨਸਾਲਵੇਸ ਰਾਹੀਂ ਸੁਪਰੀਮ ਕੋਰਟ ਵਿੱਚ ਇਹਨਾਂ ਦੋਵਾਂ ਭਰਾਵਾਂ ਦੀ ਪੈਰੋਲ ਦੀ ਅਰਜ਼ੀ ਲਗਾਈ ਗਈ ਸੀ ਤਾਂ ਕਿ ਇਹ ਭਰਾ ਆਪਣੇ ਪਿਤਾ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋ ਸਕਣ ।

ਸਾਡੀ ਅਰਦਾਸ ਹੈ ਕਿ ਇਹ ਦੋਵੇਂ ਭਰਾ, ਜੋ ਕਿ ਬਜ਼ੁਰਗ ਹਨ ਤੇ ਸਰਕਾਰੀ ਜ਼ੁਲਮ ਦੇ ਸ਼ਿਕਾਰ ਹੋ ਕੇ ਹੀ ਜੇਲ੍ਹਾਂ ਵਿਚ ਰੁਲ ਰਹੇ ਹਨ, ਜਲਦ ਰਿਹਾਅ ਹੋ ਕੇ ਆਪਣੇ ਘਰ ਵਿੱਚ ਜ਼ਿੰਦਗੀ ਦੇ ਬਾਕੀ ਵਰ੍ਹੇ ਆਪਣੇ ਪਰਿਵਾਰ ਵਿੱਚ ਗੁਜ਼ਾਰਨ । 

ਇਹਨਾਂ ਦੋਹਾਂ ਭਰਾਵਾਂ ਦੀ ਰਿਹਾਈ ਸੰਗਤਾਂ ਦੇ ਸਹਿਯੋਗ ਅਤੇ ਉਹਨਾਂ ਦੀਆਂ ਅਰਦਾਸਾਂ ਸਦਕਾ ਹੀ ਹੋ ਸਕੀ ਹੈ ਅਤੇ ਅਸੀਂ ਬੇਨਤੀ ਕਰਦੇ ਹਾਂ ਕਿ ਬੰਦੀ ਸਿੰਘਾਂ ਦੇ ਚਿਹਰਿਆਂ ਤੇ ਮੁਸਕਾਨ ਲਿਆਉਣ ਲਈ ਇਸੇ ਤਰ੍ਹਾਂ ਹੀ ਸਾਡਾ ਸਾਥ ਦਿੰਦੇ ਰਹੋ ।