ਬਾਬਾ ਫਰੀਦ ਨਰਸਿੰਗ ਕਾਲਜ ਨੇ ਬਿਨਾਂ ਆਈਲੈਟਸ ਤੋਂ ਜਪਾਨ ਭੇਜਣ ਦੇ ਕੀਤੇ ਪ੍ਰਬੰਧ : ਡਾ. ਢਿੱਲੋਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਿਨਾਂ ਆਈਲੈਟਸ ਤੋਂ ਵਿਦੇਸ਼ ਜਾਣ ਸਬੰਧੀ ਭਾਰਤ ਅਤੇ ਜਪਾਨ ਸਰਕਾਰ ਵਿਚਕਾਰ ਹੋਏ ਸਮਝੌਤੇ ਬਾਰੇ ਜਾਣਕਾਰੀ ਦਿੰਦਿਆਂ ਬਾਬਾ ਫਰੀਦ ਕਾਲਜ ਆਫ਼ ਨਰਸਿੰਗ

File Photo

ਕੋਟਕਪੂਰਾ, 11 ਅਗਸਤ (ਗੁਰਮੀਤ ਸਿੰਘ ਮੀਤਾ) : ਬਿਨਾਂ ਆਈਲੈਟਸ ਤੋਂ ਵਿਦੇਸ਼ ਜਾਣ ਸਬੰਧੀ ਭਾਰਤ ਅਤੇ ਜਪਾਨ ਸਰਕਾਰ ਵਿਚਕਾਰ ਹੋਏ ਸਮਝੌਤੇ ਬਾਰੇ ਜਾਣਕਾਰੀ ਦਿੰਦਿਆਂ ਬਾਬਾ ਫਰੀਦ ਕਾਲਜ ਆਫ਼ ਨਰਸਿੰਗ ਦੇ ਮੈਨੇਜਿੰਗ ਡਾਇਰੈਕਟਰ ਡਾ ਮਨਜੀਤ ਸਿੰਘ ਢਿੱਲੋਂ ਅਤੇ ਡਿਪਟੀ ਡਾਇਰੈਕਟਰ ਡਾ ਪ੍ਰੀਤਮ ਸਿੰਘ ਛੌਕਰ ਨੇ ਦੱਸਿਆ ਕਿ ਸਮਝੌਤੇ ਮੁਤਾਬਿਕ ਏਐੱਨਐੱਮ, ਜੀਐੱਨਐੱਮ, ਬੀਐੱਸਸੀ. ਨਰਸਿੰਗ, ਗ੍ਰੈਜੂਏਟ (ਬੀ.ਏ./ਬੀਐੱਸਸੀ), ਬਾਰਵੀਂ (60 ਫੀਸਦੀ ਅੰਕ) ਲੜਕੀਆਂ ਉਮਰ 18-27 ਸਾਲ ਜਪਾਨ ਵਿੱਚ ਮੁਫ਼ਤ 'ਟੀਆਈਟੀਪੀ' ਟ੍ਰੇਨਿੰਗ ਲਈ ਭੇਜਣ ਦਾ ਪ੍ਰਬੰਧ ਕੀਤਾ ਗਿਆ ਹੈ।

ਉਨਾ ਦੱਸਿਆ ਕਿ ਜਪਾਨ 'ਚ 3-5 ਸਾਲ ਦੀ ਟ੍ਰੇਨਿੰਗ ਦੌਰਾਨ ਲਗਭਗ 1 ਲੱਖ ਤੋਂ 1 ਲੱਖ 30 ਹਜਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਅਤੇ ਮੁਫ਼ਤ ਰਿਹਾਇਸ਼ ਦਾ ਵੀ ਬਕਾਇਦਾ ਪ੍ਰਬੰਧ ਹੋਵੇਗਾ। ਉਨ੍ਹਾਂ ਦਸਿਆ ਕਿ ਦੇਸ਼ ਭਰ ਦੀਆਂ ਵਿਦਿਆਰਥਣਾ ਬਾਬਾ ਫਰੀਦ ਕਾਲਜ ਆਫ ਨਰਸਿੰਗ ਫਰੀਦਕੋਟ ਰੋਡ ਕੋਟਕਪੂਰਾ ਵਿਖੇ ਪਹਿਲਾਂ 6 ਮਹੀਨੇ ਦੀ ਟ੍ਰੇਨਿੰਗ ਜ਼ਰੂਰ ਲੈਣਗੀਆਂ।