ਤਿੰਨ ਹਫ਼ਤੇ ਬੀਤ ਜਾਣ ਤੋਂ ਬਾਅਦ ਵੀ ਕਾਂਗਰਸ ਸਰਕਾਰ ਵਲੋਂ ਨਹੀਂ ਚੁੱਕੇ ਗਏ ਅਹਿਮ ਕਦਮ:ਖੱਟੜਾ,ਕਬੀਰ ਦਾਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਾਮਲਾ ਗੁਰੂ ਗ੍ਰੰਥ ਸਾਹਿਬ ਦੇ ਸਫ਼ਰੀ ਸਰੂਪ ਦੇ ਚੋਰੀ ਹੋਣ ਦਾ

File Photo

ਪਟਿਆਲਾ, 11 ਅਗੱਸਤ (ਤੇਜਿੰਦਰ ਫ਼ਤਿਹਪੁਰ) : ਗੁਰਦਵਾਰਾ ਸ੍ਰੀ ਅਰਦਾਸਪੁਰਾ ਸਾਹਿਬ ਕਲਿਆਣ ਵਿਖੇ 100 ਸਾਲ ਪੁਰਾਤਨ ਪਾਵਨ ਸਫ਼ਰੀ ਸਰੂਪ ਚੋਰੀ ਹੋਣ ਦੇ ਰੋਸ ਵਜੋਂ ਅੱਜ ਪਟਿਆਲਾ ਦਿਹਾਤੀ ਦੇ ਇੰਚਾਰਜ ਸ.ਸਤਬੀਰ ਸਿੰਘ ਖੱਟੜਾ ਅਤੇ ਨਾਭਾ ਦੇ ਹਲਕਾ ਇੰਚਾਰਜ ਕਬੀਰ ਦਾਸ ਦੀ ਅਗਵਾਈ ਹੇਠ ਐਸ.ਐਸ.ਪੀ ਦਫ਼ਤਰ ਦੇ ਬਾਹਰ ਰੋਸਮਈ ਧਰਨਾ ਦਿਤਾ ਗਿਆ। ਇਸ ਦੀ ਸ਼ੁਰੂਆਤ ਮੂਲ ਮੰਤਰ ਅਤੇ ਵਾਹਿਗੁਰੂ ਦੇ ਜਾਪ ਨਾਲ ਸ਼ੁਰੂ ਕੀਤੀ ਗਈ।

ਧਰਨੇ ਨੂੰ ਸੰਬੋਧਨ ਕਰਦਿਆਂ ਸ.ਸਤਬੀਰ ਸਿੰਘ ਖੱਟੜਾ ਨੇ ਕਿਹਾ ਕਿ ਗੁਰਦਵਾਰਾ ਕਲਿਆਣ ਤੋਂ ਪਾਵਨ ਸਫ਼ਰੀ ਸਰੂਪ ਚੋਰੀ ਹੋਏ ਨੂੰ ਤਿੰਨ ਹਫ਼ਤੇ ਤੋਂ ਵੱਧ ਦਾ ਸਮਾਂ ਲੰਘ ਚੁਕਾ ਹੈ ਪਰ ਮੁੱਖ ਮੱਤਰੀ ਕੈਪਟਨ ਅਮਰਿੰਦਰ ਦੀ ਅਗਵਾਈ ਵਾਲੀ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੋਈ ਠੋਸ ਕਦਮ ਨਾ ਚੁਕਿਆ ਜਾਣਾ ਸਪੱਸ਼ਟ ਕਰਦਾ ਹੈ ਕਿ ਸਿੱਖਾਂ ਦੇ ਮਸਲਿਆਂ ਪ੍ਰਤੀ ਕਾਂਗਰਸ ਸਰਕਾਰ ਕਦੇ ਵੀ ਗੰਭੀਰ ਨਹੀਂ ਹੋਈ। ਜੇਕਰ ਪੰਜਾਬ ਸਰਕਾਰ ਵਲੋਂ ਹਾਲੇ ਵੀ ਢਿੱਲਮਠ ਕੀਤੀ ਗਈ ਤਾਂ ਸੰਘਰਸ਼ ਹੋਰ ਵੀ ਤੇਜ਼ ਕੀਤਾ ਜਾਵੇਗਾ।

ਇਸ ਕਰ ਕੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰ ਕੇ ਸਖ਼ਤ ਸਜ਼ਾ ਦਿਤੀ ਜਾਵੇ। ਇਸ ਮੌਕੇ ਹਰਿੰਦਰਪਾਲ ਸਿੰਘ ਚੰਦੂਮਾਜਰਾ, ਸਤਵਿੰਦਰ ਸਿੰਘ ਟੌਹੜਾ, ਲਖਵੀਰ ਸਿੰਘ ਲੋਟ, ਜ਼ੋਰਾਵਰ ਸਿੰਘ ਲੁਬਾਣਾ, ਸ਼ਮਸ਼ੇਰ ਸਿੰਘ ਆਲੋਵਾਲ, ਮਨਜੀਤ ਸਿੰਘ ਫੱਗਣਮਾਜਰਾ, ਸੁਖਚੈਨ ਪੰਜ ਹੱਥਾ, ਮਨੋਜ ਗੇਰਾ, ਸੂਬੇਦਾਰ ਗੁਰਨਾਹਰ, ਅਮਰੀਕ ਲੰਗ, ਬਲਦੇਵ ਸਿੰਘ ਖਲੀਫੇਵਾਲ, ਕਰਮਜੀਤ ਸਰਪੰਚ ਲੁਬਾਣਾ ਟੇਕੂ, ਮਿੰਟਾ, ਬੱਬੂ, ਸ਼ੱਕੂ, ਸੰਧੂ, ਲਵਜੋਤ, ਹੁਸਨ ਸੋਨੂੰ, ਬਿੰਦਾ ਗਰੋਵਰ ਸਾਬਕਾ ਐਮ. ਸੀ., ਜਸਪਾਲ ਕੌਰ ਮਹਿੰਦਰ ਕੌਰ ਆਦਿ ਹਾਜ਼ਰ ਰਹੇ।