ਕੋਵਿਡ-19 : ਦੇਸ਼ 'ਚ ਸਰਗਰਮ ਮਰੀਜ਼ਾਂ ਦੀ ਗਿਣਤੀ 140 ਦਿਨ ਵਿਚ ਸੱਭ ਤੋਂ ਘੱਟ
ਕੋਵਿਡ-19 : ਦੇਸ਼ 'ਚ ਸਰਗਰਮ ਮਰੀਜ਼ਾਂ ਦੀ ਗਿਣਤੀ 140 ਦਿਨ ਵਿਚ ਸੱਭ ਤੋਂ ਘੱਟ
image
ਨਵੀਂ ਦਿੱਲੀ, 11 ਅਗੱਸਤ : ਭਾਰਤ ਵਿਚ ਇਕ ਦਿਨ ਵਿਚ ਕੋਰੋਨਾ ਵਾਇਰਸ ਦੇ 38,353 ਨਵੇਂ ਮਾਮਲੇ ਆਉਣ ਨਾਲ ਕੁਲ ਮਾਮਲਿਆਂ ਦੀ ਗਿਣਤੀ 3,20,36,511 'ਤੇ ਪਹੁੰਚ ਗਈ ਹੈ | ਦੇਸ਼ ਵਿਚ ਇਲਾਜ ਅਧੀਨ ਯਾਨੀ ਕਿ ਸਰਗਰਮ ਮਾਮਲਿਆਂ ਦੀ ਗਿਣਤੀ ਘੱਟ ਹੋ ਕੇ 3,86,351 ਰਹਿ ਗਈ ਹੈ, ਜੋ ਕਿ 140 ਦਿਨਾਂ ਵਿਚ ਸੱਭ ਤੋਂ ਘੱਟ ਹੈ | ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵਾਇਰਸ ਦੇ ਕੁਲ ਮਾਮਲਿਆਂ ਦਾ 1.21 ਫ਼ੀ ਸਦੀ ਹੈ, ਜੋ ਕਿ ਮਾਰਚ 2020 ਤੋਂ ਬਾਅਦ ਸੱਭ ਤੋਂ ਘੱਟ ਹੈ | ਕੇਂਦਰੀ ਸਿਹਤ ਮੰਤਰਾਲਾ ਵਲੋਂ ਬੁੱਧਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ 497 ਹੋਰ ਮਰੀਜ਼ਾਂ ਦੀ ਮੌਤ ਹੋਣ ਨਾਲ ਮਿ੍ਤਕਾਂ ਦੀ ਗਿਣਤੀ ਵੱਧ ਕੇ 4,29,179 ਹੋ ਗਈ ਹੈ | ਕੋਵਿਡ-19 ਤੋਂ ਸਿਹਤਮੰਦ ਹੋਣ ਵਾਲੇ ਲੋਕਾਂ ਦੀ ਰਾਸ਼ਟਰੀ ਦਰ 97.45 ਫ਼ੀ ਸਦੀ ਹੈ | (ਏਜੰਸੀ)