ਸਿੱਖੀ ਫਲਸਫੇ ਤੋਂ ਪ੍ਰਭਾਵਿਤ ਹੋ ਅੰਮ੍ਰਿਤਧਾਰੀ ਬਣਿਆ ਬ੍ਰਾਹਮਣ ਪਰਿਵਾਰ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਅਪਾਹਜ਼ ਜੋੜੇ ਦੇ 2 ਪੁੱਤਰ ਹਨ, ਪੁੱਤਰਾਂ ਨੇ ਵੀ ਛੱਕਿਆ ਅੰਮ੍ਰਿਤ

Influenced by Sikh philosophy, the Brahmin family became Amritdhari

ਖੰਨਾ (ਧਰਮਿੰਦਰ ਸਿੰਘ)  ਸਿੱਖੀ ਫਲਸਫੇ ਅਤੇ ਸੇਵਾ ਭਾਵਨਾ ਤੋਂ ਪ੍ਰਭਾਵਿਤ ਹੋ ਕੇ ਹਲਕਾ ਖੰਨਾ ਦੇ ਪਿੰਡ ਈਸੜੂ 'ਚ ਰਹਿੰਦਾ ਬ੍ਰਾਹਮਣ ਪਰਿਵਾਰ ਅੰਮ੍ਰਿਤ ਛੱਕ ਕੇ ਸਿੰਘ ਸੱਜ ਗਿਆ। ਪਰਿਵਾਰ ਦੇ ਮੁਖੀ ਅਨਿਲ ਪਾਲ ਸਿੰਘ ਅਤੇ ਉਨ੍ਹਾਂ ਦੀ ਧਰਮ ਪਤਨੀ ਨੀਨਾ ਕੌਰ ਦੋਵੇਂ ਅਪਾਹਜ਼ ਹਨ।

 

 

ਮਿਹਨਤ-ਮਜ਼ਦੂਰੀ ਕਰ ਘਰ ਦਾ ਗੁਜ਼ਾਰਾ ਕਰ ਕਰਦੇ ਹਨ। ਅਨਿਲ ਪਾਲ ਸਿੰਘ ਦਾ ਪਹਿਲਾ ਨਾਂਅ ਅਨਿਲ ਕੁਮਾਰ ਪਰਾਸ਼ਰ ਸੀ। ਹਿੰਦੂ ਤੋਂ ਸਿੱਖ ਬਣਨ ਦੀ ਕਹਾਣੀ ਨੂੰ ਬਿਆਨ ਕਰਦਿਆਂ ਅਨਿਲ ਪਾਲ ਸਿੰਘ ਦੀਆਂ ਅੱਖਾਂ 'ਚ ਹੰਝੂ ਆ ਗਏ।

 

 

ਪਰਿਵਾਰ ਵਿੱਚ ਇਹਨਾਂ ਦੇ ਦੋ ਪੁੱਤਰ ਹਨ ਅਤੇ ਉਹ ਵੀ ਅਮ੍ਰਿਤਧਾਰੀ ਹਨ। ਗੁਰੂ ਸਿੱਖ ਦੇ ਦੱਸੇ ਰਸਤੇ ਤੇ ਚੱਲ ਗੁਰੂ ਲੜ ਲੱਗ ਕੇ ਇਹ ਪਰਿਵਾਰ ਆਪਣੇ ਆਪ ਨੂੰ ਭਾਗਾਂ ਵਾਲਾ ਮਨ ਰਿਹਾ ਹੈ। ਦੂਜੇ ਪਾਸੇ ਪਿੰਡ ਵਾਲੇ ਵੀ ਇਹਨਾਂ ਦੀ ਮਿਹਨਤ ਨੂੰ ਸਲਾਮ ਕਰਦੇ ਹਨ।

 

 

ਪਤਨੀ ਨੀਨਾ ਕੌਰ ਨੇ ਗੁਰੂ ਦੀ ਓਟ 'ਚ ਆ ਕੇ ਬਹੁਤ ਖੁਸ਼ ਹਨ। ਉਸ ਦੀ ਦਿਲੀ ਇੱਛਾ ਹੈ ਕਿ ਵਾਹਿਗੁਰੂ ਉਸ ਨੂੰ ਅਗਲੇ ਜਨਮ 'ਚ ਸਿੱਖ ਦੇ ਘਰੇ ਭੇਜੇ।  ਸਿੱਖ ਇਤਿਹਾਸ ਦੀਆਂ ਸ਼ਹਾਦਤਾਂ ਅਤੇ ਗੁਰੂਆਂ ਦੇ ਦੱਸੇ ਰਸਤੇ 'ਤੇ ਚੱਲ ਕੇ ਇਹ ਪਰਿਵਾਰ ਆਪਣੇ ਆਪ ਨੂੰ ਭਾਗਾਂ ਵਾਲਾ ਮਹਿਸੂਸ ਕਰ ਰਿਹਾ ਹੈ। ਹਰ ਕੋਈ ਇਨ੍ਹਾਂ ਦੀ ਸਲਾਮ ਕਰ ਰਿਹਾ ਹੈ।