ਸੰਨੀ ਦਿਓਲ ਦੇ ਵਾਇਰਲ ਪੱਤਰ ਨੇ ਮਚਾਈ ਤਰਥੱਲੀ, ਭਾਜਪਾ MLA ਦੀ ਧੀ ਲਈ ਮੰਗੀ ਥਾਰ
ਗਰੀਬਾਂ ਦੀ ਨਹੀਂ ਸੰਨੀ ਦਿਓਲ ਨੂੰ ਵਿਧਾਇਕਾਂ ਦੀ ਫਿਕਰ ਹੈ
ਗੁਰਦਾਸਪੁਰ : ਗੁਰਦਾਸਪੁਰ ਹਲਕੇ ਦੇ ਸੰਸਦ ਸੰਨੀ ਦਿਓਲ ਦਾ ਇਕ ਲੈਟਰ ਵਾਇਰਲ ਹੋ ਰਿਹਾ ਹੈ ਜਿਸ ਵਿਚ ਉਹਨਾਂ ਵੱਲੋਂ ਐੱਸ.ਡੀ/ਐੱਮ.ਪੀ/84/ਐੱਮ.ਆਈ.ਐੱਸ.ਸੀ/2021 ਮਿਤੀ 12ਫਰਵਰੀ 2021 ਰਾਹੀਂ ਸੁਜਾਨਪੁਰ ਹਲਕੇ ਦੇ ਭਾਜਪਾ ਦੇ ਵਿਧਾਇਕ ਦੀ ਕੁੜੀ ਨੂੰ ਛੇਤੀ ਤੋਂ ਛੇਤੀ ਮਹਿੰਦਰਾ ਥਾਰ ਐੱਲ.ਐਕਸ, ਐੱਚ.ਟੀ , ਐੱਮ.ਟੀ ਗੱਡੀ ਦੇਣ ਬਾਰੇ ਕਿਹਾ ਗਿਆ ਹੈ।
ਜਦਕਿ ਕਈ ਲੋਕ ਕਹਿ ਰਹੇ ਹਨ ਪਿਛਲੇਂ 8 ਮਹੀਨਿਆਂ ਤੋਂ ਕਿਸਾਨ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀਬਾੜੀ ਸਬੰਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਬਾਰਡਰਾਂ ’ਤੇ ਸੜਕਾਂ ’ਤੇ ਰੁਲ ਰਹੇ ਹਨ, ਪਰ ਭਾਜਪਾ ਦੇ ਸੰਸਦ ਸੰਨੀ ਦਿਓਲ ਨੇ ਅੱਜ ਤੱਕ ਕਿਸਾਨਾਂ ਦੇ ਹੱਕ ’ਚ ਕੋਈ ਆਵਾਜ਼ ਨਹੀਂ ਚੁੱਕੀ ਅਤੇ ਨਾ ਹੀ ਆਪਣੇ ਹਲਕੇ ਗੁਰਦਾਸਪੁਰ ਵਿਚ ਆ ਕੇ ਲੋਕਾਂ ਨੂੰ ਮਿਲੇ ਅਤੇ ਨਾ ਹੀ ਉਨ੍ਹਾਂ ਦੀਆਂ ਸ਼ਿਕਾਇਤਾਂ ਵੱਲ ਕਦੀ ਧਿਆਨ ਦਿੱਤਾ ਪਰ ਆਪਣੀ ਹੀ ਪਾਰਟੀ ਦੇ ਭਾਜਪਾ ਦੇ ਵਿਧਾਇਕ ਦੀ ਕੁੜੀ ਦੇ ਲਈ ਗੱਡੀ ਦੀ ਸਿਫਾਰਿਸ਼ ਕਰਨਾ ਸੰਸਦ ਸੰਨੀ ਦਿਓਲ ਨੂੰ ਸ਼ੋਭਾ ਨਹੀਂ ਦਿੰਦਾ।
ਉਨ੍ਹਾਂ ਕਿਹਾ ਕਿ ਸੰਸਦ ਸੰਨੀ ਦਿਓਲ ਨੂੰ ਗੱਡੀਆਂ ਦੀ ਚਿੰਤਾ ਛੱਡ ਕੇ ਕਿਸਾਨਾਂ ਦੇ ਹੱਕ ਅਤੇ ਲੋਕਾਂ ਦੀਆਂ ਮੁਸ਼ਕਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸੰਨੀ ਦਿਓਲ ਨੇ ਇਕ ਵਾਰ ਵੀ ਸਾਡੀ ਸਾਰ ਨਹੀਂ ਲਈ ਜਦਕਿ ਇਹ ਬਾਕੀ ਭਾਜਪਾ ਦੇ ਕੰਮ ਕਰਨ ਵਿਚ ਰੁੱਝ ਹੋਏ ਹਨ। ਉਹਨਾਂ ਦਾ ਕਹਿਣਾ ਹੈ ਕੋਰੋਨਾ ਮਹਾਮਾਰੀ ਵਿਚ ਸੰਨੀ ਦਿਓਲ ਨੇ ਇਕ ਵਾਰ ਵੀ ਲੋਕਾਂ ਦਾ ਹਾਲ ਚਾਲ ਨਹੀਂ ਪੁੱਛਿਆ ਤੇ ਨਾ ਹੀ ਕੋਈ ਮਦਦ ਕੀਤੀ।