ਖ਼ਰਾਬ ਹੋਈਆਂ ਫ਼ਸਲਾਂ ਦੀ ਗਿਰਦਾਵਰੀ ਕਰਵਾਉਣ ਦੀ ਮੰਗ ਨੂੰ ਲੈ ਕਿਸਾਨ ਘੇਰਨਗੇ ਉਪ ਮੁੱਖ ਮੰਤਰੀ ਦਾ ਨਿਵਾ

ਏਜੰਸੀ

ਖ਼ਬਰਾਂ, ਪੰਜਾਬ

ਖ਼ਰਾਬ ਹੋਈਆਂ ਫ਼ਸਲਾਂ ਦੀ ਗਿਰਦਾਵਰੀ ਕਰਵਾਉਣ ਦੀ ਮੰਗ ਨੂੰ ਲੈ ਕਿਸਾਨ ਘੇਰਨਗੇ ਉਪ ਮੁੱਖ ਮੰਤਰੀ ਦਾ ਨਿਵਾਸ

image

ਸਿਰਸਾ, 11 ਸਤੰਬਰ (ਸੁਰਿੰਦਰ ਪਾਲ ਸਿੰਘ): ਖੇਤੀ ਸਬੰਧੀ ਤਿੰਨ ਆਰਡੀਨੈਂਸਾਂ ਦਾ ਵਿਰੋਧ ਕਰ ਰਹੇ ਆੜ੍ਹਤੀਆਂ ਅਤੇ ਕਿਸਾਨਾਂ ਤੇ ਪੁਲੀਸ ਵਲੋ ਕੀਤੇਂ ਲਾਠੀਚਾਰਜ ਦੀ ਰਾਜਸੀ ਤੇ ਵਪਾਰ ਮੰਡਲ ਵਲੋਂ ਤਿੱਖੇ ਸ਼ਬਦਾਂ ਵਿਚ ਆਲੋਚਨਾ ਕੀਤੀ ਗਈ ਹੈ। ਪਿਪਲੀ ਰੈਲੀ ਵਿਚ ਜਾਣ ਤੋਂ ਕਿਸਾਨਾਂ ਨੂੰ ਰੋਕੇ ਜਾਣ ਦੀ ਆਲੋਨਾ ਕਰਦਿਆਂ ਸੀਪੀਆਈ ਦੀ ਕਾਰਜਕਾਰਨੀ ਦੇ ਸੂਬਾਈ ਮੈਂਬਰ ਤਿਲਕ ਰਾਜ ਵਿਨਾਇਕ ਨੇ ਕਿਹਾ ਹੈ ਕਿ ਕੇਂਦਰ ਤੇ ਸੂਬਾ ਸਰਕਾਰ ਦਾ ਕਿਸਾਨ ਵਿਰੋਧੀ ਚਿਹਰਾ ਨੰਗਾ ਹੋ ਗਿਆ ਹੈ।
ਇਸੇ ਤਰ੍ਹਾਂ ਖੱਬੇ ਪੱਖੀ ਕਿਸਾਨ ਆਗੂ ਕਾ: ਸਵਰਨ ਸਿੰਘ ਵਿਰਕ ਨੇ ਕਿਸਾਨਾਂ 'ਤੇ ਹੋਈ ਲਾਠੀਚਾਰਜ ਦੀ ਨਿੰਦਾ ਕਰਦਿਆਂ ਕਿਹਾ ਸਰਕਾਰ ਕੋਰੋਨਾ ਦੀ ਆੜ ਹੇਠ ਲੋਕਾਂ ਨੂੰ ਜਬਰਦਸਤੀ ਇਕੱਠੇ ਹੋਣ ਤੋਂ ਰੋਕ ਕੇ ਅਤੇ ਨਿਹਥੇ ਕਿਸਾਨਾਂ ਤੇ ਲਾਠੀਚਾਰਜ ਕਰਕੇ ਸਰਕਾਰ ਨੇ ਦਸਰਾ ਦਿੱਤਾ ਹੈ ਉਹ ਕਿਸਾਨ ਵਿਰੋਧੀ ਹੈ।
ਦੂਜੇ ਪਾਸੇ ਕਿਸਾਨ ਨੇਤਾਵਾਂ ਦਾ ਕਹਿਣਾ ਹੈ ਕਿ ਸਿਰਸਾ ਖੇਤਰ ਵਿਚ ਝੁਲਸ ਰੋਗ,ਸਫੇਦ ਮੱਖੀ ਅਤੇ ਭਾਰੀ ਮੀਂਹ ਕਾਰਨ ਕਿਸਾਨਾਂ ਦੀਆਂ ਖ਼ਰਾਬ ਹੋਈਆਂ ਫਸਲਾਂ ਦੀ ਸਪੈਸ਼ਲ ਗਿਰਦਾਵਰੀ ਕਰਵਾਉਣ ਦੀ ਮੰਗ ਨੂੰ ਲੈ ਕੇ ਜਨ ਸੰਗਠਨਾ ਦੇ ਸਹਿਯੋਗ ਨਾਲ ਕਿਸਾਨ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਦੇ ਘਰ ਦਾ ਘਿਰਾਉ ਕਰਨਗੇ। ਕਿਸਾਨਾਂ ਦੇ ਇਸ ਸੰਘਰਸ਼ ਵਿਚ ਖੇਤਰ ਦੇ ਹੋਰ ਕਈ ਜਨ ਸੰਗਠਨ ਵੀ ਸਮਰਥਨ ਲਈ ਪਹੁੰਚਣਗੇ। ਇਸਦੇ ਚਲਦੇ ਹੀ ਭਾਰਤੀ ਸਵਾਮੀਨਾਥਨ ਸੰਘਰਸ਼ ਕਮੇਟੀ ਦੇ ਬੈਨਰ ਹੇਠ ਸਿਰਸਾ ਵਿਖੇ ਕਿਸਾਨਾਂ ਨੇ ਲਘੂ ਸਕੱਤਰੇਤ ਦੇ ਸਾਹਮਣੇ ਧਰਨਾ ਪ੍ਰਦਰਸ਼ਨ ਵੀ ਕੀਤਾ। ਕਿਸਾਨ ਨੇਤਵਾਂ ਨੇ ਕਿਹਾ ਕਿ ਕਿਸਾਨਾਂ ਦੀ ਫਸਲਾਂ ਪਹਿਲਾਂ ਹੀ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੀਆਂ ਹਨ ਅਤੇ ਹੁਣ ਪੁਲਿਸ ਵੀ ਕਿਸਾਨਾਂ ਉੱਤੇ ਜ਼ੁਲਮ ਕਰਨ ਉੱਤੇ ਉਤਾਰੂ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਖ਼ਰਾਬ ਹੋਈਆਂ ਫਸਲਾਂ ਦੀ ਸਪੈਸ਼ਲ ਗਿਰਦਾਵਰੀ ਅਤੇ ਫਸਲ ਦਾ ਮੁਆਵਜ਼ਾ ਤੁਰੰਤ ਦਿਤਾ ਜਾਵੇ। ਜੇਕਰ ਸਰਕਾਰ ਮੁਆਵਜ਼ਾਂ ਛੇਤੀ ਨਹੀਂ ਦਿੰਦੀ ਤਾਂ ਉਹ ਆਪਣਾ ਅੰਦੋਲਨ ਤੇਜ਼ ਕਰਨਗੇ। ਕਿਸਾਨਾਂ ਨੇ ਫਸਲ ਬੀਮਾਂ ਨਾ ਕਰਵਾ ਸਕਣ ਵਾਲੇ ਕਿਸਾਨਾਂ ਨੂੰ ਵੀ ਮੁਆਵਜਾ ਦਿੱਤੇ ਜਾਣ ਦੀ ਮੰਗ ਰੱਖੀ। ਕਿਸਾਨਾਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਕਿਸਾਨਾਂ ਨੂੰ ਮੁਆਵਜਾ ਨਹੀਂ ਦਿੱਤਾ ਜਾਂਦਾ ਉਦੋ ਤੱਕ ਐਲਨਾਬਾਦ ਦੀ ਅਨਾਜ ਮੰਡੀ ਮੰਡੀ ਵਿਚਲਾ ਅਨਿਸ਼ਚਿਤ ਕਾਲੀਨ ਧਰਨਾ ਜਾਰੀ ਰਹੇਗਾ।