ਦੇਸ਼ ਵਿਰੋਧੀ ਅਨਸਰਾਂ ਦੀ ਕੋਸ਼ਿਸ਼ ਨਾਕਾਮ, BSF ਨੇ AK 47 ਅਤੇ ਹੋਰ ਹਥਿਆਰ ਕੀਤੇ ਬਰਾਮਦ

ਏਜੰਸੀ

ਖ਼ਬਰਾਂ, ਪੰਜਾਬ

ਇਹ ਜਾਣਕਾਰੀ ਬੀਐਸਐਫ਼ ਨੇ ਆਪਣੇ ਟਵਿੱਟਰ ਪੇਜ਼ ਤੇ ਵੀ ਸਾਂਝੀ ਕੀਤੀ ਹੈ

File Photo

ਨਵੀਂ ਦਿੱਲੀ: ਸਰਹੱਦ ਦੀ ਸੁਰੱਖਿਆ ਵਿਚ ਤੈਨਾਤ ਸਰਹੱਦੀ ਸੁਰੱਖਿਆ ਬਲਾਂ ਦੇ ਜਵਾਨਾਂ ਨੇ ਪੰਜਾਬ ਦੇ ਅਬੋਹਰ ਵਿਚ ਭਾਰਤ-ਪਾਕਿਸਤਾਨ ਸਰਹੱਦ ‘ਤੇ ਦੇਸ਼ ਵਿਰੋਧੀ ਅਨਸਰਾਂ ਵੱਲੋਂ ਹਥਿਆਰਾਂ ਦੀ ਤਸਕਰੀ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ ਹੈ। ਇਹ ਜਾਣਕਾਰੀ ਬੀਐਸਐਫ਼ ਨੇ ਆਪਣੇ ਟਵਿੱਟਰ ਪੇਜ਼ ਤੇ ਵੀ ਸਾਂਝੀ ਕੀਤੀ ਹੈ। ਇਸ ਦੌਰਾਨ ਬੀਐਸਐਫ ਦੀ ਟੁਕੜੀ ਨੇ ਵੱਡੀ ਮਾਤਰਾ ਵਿਚ ਹਥਿਆਰ ਬਰਾਮਦ ਕੀਤੇ।

ਬੀਐਸਐਫ਼ ਨੇ ਟਵੀਟ ਵਿਚ ਕਿਹਾ, “ਬੀਐਸਐਫ਼ ਦੇ ਜਵਾਨਾਂ ਨੇ ਦੇਸ਼ ਵਿਰੋਧੀ ਅਨਸਰਾਂ ਵੱਲੋਂ ਹਥਿਆਰਾਂ ਦੀ ਤਸਕਰੀ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਅਬੋਹਰ ਵਿਖੇ ਭਾਰਤ-ਪਾਕਿ ਸਰਹੱਦ ‘ਤੇ ਤਸਕਰੀ ਦੀ ਕੋਸ਼ਿਸ਼ ਨੂੰ ਨਕਾਮ ਕਰਦਿਆਂ ਵੱਡੀ ਮਾਤਰਾ ਵਿੱਚ ਹਥਿਆਰਾਂ ਦੀ ਨੂੰ ਖੇਪ ਨੂੰ ਬਰਾਮਦ ਕੀਤਾ ਹੈ।

 

ਇਸ ਵਿਚ ਤਿੰਨ AK47 ਰਾਈਫਲਾਂ, 6 ਮੈਗਜ਼ੀਨ ਅਤੇ 91 ਰਾਊਂਡ, ਦੋ M-16 ਰਾਈਫਲਾਂ ਦੇ ਨਾਲ 4 ਮੈਗਜ਼ੀਨ ਅਤੇ 57 ਰਾਉਂਡ ਸਣੇ ਦੋ ਪਿਸਤੌਲ ਸਮੇਤ 4 ਮੈਗਜ਼ੀਨ ਤੇ 20 ਰਾਊਂਡ ਸ਼ਾਮਲ ਹਨ।“ ਹਾਲ ਹੀ ਵਿੱਚ ਬੀਐਸਐਫ ਨੇ ਜੰਮੂ ਵਿਚ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਤੇ ਕੰਡਿਆਲੀ ਤਾਰ ਦੇ ਨੇੜੇ ਇੱਕ ਸੁਰੰਗ ਦਾ ਪਤਾ ਲਗਾਇਆ। ਅਧਿਕਾਰੀਆਂ ਨੇ ਕਿਹਾ ਕਿ ਬੀਐਸਐਫ ਨੇ ਇਹ ਪਤਾ ਲਗਾਉਣ ਲਈ ਪੂਰੇ ਖੇਤਰ ਵਿਚ ਇੱਕ ਵੱਡਾ ਅਭਿਆਨ ਚਲਾਇਆ ਕਿ ਕਿਤੇ ਹੋਰ ਵੀ ਅਜਿਹੀਆਂ ਸੁਰੰਗਾਂ ਹਨ ਜਾਂ ਨਹੀਂ।