ਪਿੰਡ ਢੰਡੀ ਕਦੀਮ ਦੇ ਗਰੀਬ ਪਰਿਵਾਰਾਂ ਲਈ ਆਫ਼ਤ ਬਣੀ ਬਾਰਿਸ਼, 2 ਮਕਾਨ ਢਹਿ ਢੇਰੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿੰਡ ਵਾਸੀਆਂ ਤੇ ਪੀੜਿਤ ਵਿਅਕਤੀਆਂ ਨੇ ਸਮਾਜ ਸੇਵੀ ਸੰਸਥਾਵਾਂ ਤੇ ਸਰਕਾਰ ਨੂੰ ਲਗਾਈ ਮਦਦ ਦੀ ਗੁਹਾਰ 

File Photo

 

ਜਲਾਲਾਬਾਦ (ਅਰਵਿੰਦਰ ਤਨੇਜਾ)- ਸ਼ੁੱਕਰਵਾਰ ਦੁਪਹਿਰ ਤੋਂ ਹੋ ਰਹੀ ਭਾਰੀ ਬਾਰਿਸ਼ ਜਿੱਥੇ ਕਿ ਲੋਕਾਂ ਨੂੰ ਗਰਮੀ ਤੋਂ ਰਾਹਤ ਜ਼ਰੂਰ ਮਿਲੀ ਹੈ। ਪਰ ਉਧਰ ਦੂਜੇ ਪਾਸੇ ਬਾਰਿਸ਼ ਵਿਧਾਨ ਸਭਾ ਹਲਕੇ ਢੰਡੀ ਕਦੀਮ ਦੇ ਗਰੀਬ ਪਰਿਵਾਰਾਂ ਦੇ ਲਈ ਆਫ਼ਤ ਬਣ ਗਈ ਹੈ। ਅੱਜ ਐਤਵਾਰ ਸਵੇਰ ਤੋਂ ਹੋ ਰਹੀ ਤੇਜ਼ ਬਾਰਿਸ਼ ਦੇ ਨਾਲ ਪਿੰਡ ਢੰਡੀ ਕਦੀਮ ਦੇ ਵਿਅਕਤੀ ਕਸ਼ਮੀਰ ਸਿੰਘ ਦਾ ਕੱਚਾ ਮਕਾਨ ਤੇ ਜਸਵੰਤ ਸਿੰਘ ਦਾ ਪੱਕਾ ਮਕਾਨ ਮੀਂਹ ਕਾਰਨ ਢਹਿ ਢੇਰੀ ਹੋ ਗਿਆ

ਪਰ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਤੇ ਗਰੀਬ ਪਰਿਵਾਰਾਂ ਦੇ ਮੈਂਬਰ ਵਾਲ ਵਾਲ ਬਚ ਗਏ। ਪਿੰਡ ਢੰਡੀ ਕਦੀਮ ਦੇ ਪੀੜਿਤ ਵਿਅਕਤੀ ਕਸ਼ਮੀਰ ਸਿੰਘ ਪੁੱਤਰ ਲਾਲ ਸਿੰਘ ਨੇ ਦੱਸਿਆ ਕਿ ਉਹ ਦਿਹਾੜੀ ਮਜ਼ਦੂਰੀ ਕਰ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਿਹਾ ਹੈ ਅਤੇ ਉਸ ਦੇ ਕੋਲ ਜ਼ਮੀਨ ਜਾਇਦਾਦ ਨਾ ਹੋਣ ਕਾਰਨ ਉਹ ਪੱਕਾ ਮਕਾਨ ਬਣਾਉਣ ਤੋਂ ਅਸਮਰੱਥ ਹੈ ਅਤੇ ਪਿਛਲੇ ਕਾਫੀ ਸਮੇਂ ਤੋਂ ਉਹ ਆਪਣੇ ਪਰਿਵਾਰ ਸਮੇਤ ਕੱਚੇ ਮਕਾਨ ਵਿਚ ਆਪਣਾ ਜੀਵਨ ਬਸਰ ਕਰ ਰਹੇ ਹਨ।

ਪੀੜਤ ਵਿਅਕਤੀ ਨੇ ਕਿਹਾ ਕਿ ਚੋਣਾਂ ਸਮੇਂ ਸਿਆਸੀ ਲੋਕ ਉਨ੍ਹਾਂ ਕੋਲੋਂ ਵੋਟਾਂ ਲਈ ਆਉਂਦੇ ਹਨ ਤੇ ਵੱਡੇ ਵੱਡੇ ਵਾਅਦੇ ਕਰਦੇ ਹਨ, ਪਰ ਸੱਤਾ ’ਚ ਆਉਣ 'ਤੇ ਸਿਆਸੀ ਤੇ ਪੰਚਾਇਤ ਦੇ ਆਗੂ ਉਨ੍ਹਾਂ ਦੀ ਕੋਈ ਸਾਰ ਨਹੀ ਲੈਂਦੇ।