ਪੰਜਾਬ 'ਚ ਆਉਣ ਵਾਲੇ ਕੁੱਲ ਟੂਰਿਸਟ 'ਚੋਂ 73 ਫ਼ੀਸਦੀ ਜਾਂਦੇ ਨੇ ਅੰਮ੍ਰਿਤਸਰ  

ਏਜੰਸੀ

ਖ਼ਬਰਾਂ, ਪੰਜਾਬ

ਸਾਲ 2021 ਵਿਚ ਅੰਮ੍ਰਿਤਸਰ ਗਏ 1.97 ਕਰੋੜ ਟੂਰਿਸਟ 

73 percent of the total tourists coming to Punjab go to Amritsar

 ਅੰਮ੍ਰਿਤਸਰ - ਪੰਜਾਬ ਦਾ ਸ਼ਹਿਰ ਅੰਮ੍ਰਿਤਸਰ ਜਿੱਥੇ ਜ਼ਿਆਦਾਤਰ ਲੋਕ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਜਾਂਦੇ ਹਨ। ਹਰ ਸਾਲ ਵੱਡੀ ਗਿਣਤੀ ਵਿਚ ਟੂਰਿਸਟ ਇੱਥੇ ਪਹੁੰਚਦੇ ਹਨ ਤੇ ਇਸ ਵਾਰ ਜਾਰੀ ਹੋਏ ਅੰਕੜਿਆਂ ਮੁਤਾਬਕ ਪਿਛਲੇ ਸਾਲ ਕੁੱਲ 1.97 ਕਰੋੜ ਮਤਲਬ 73 ਫ਼ੀਸਦੀ ਟੂਰਿਸਟ ਇੱਥੇ ਪਹੁੰਚੇ। ਪਿਛਲੇ ਸਾਲ ਪੰਜਾਬ ਵਿਚ ਕੁੱਲ 2.69 ਕਰੋੜ ਟੂਰਿਸਟ ਆਏ ਸਨ ਇਹਨਾਂ ਵਿਚੋਂ ਸਿਰਫ਼ 27 ਫ਼ੀਸਦੀ ਪੰਜਾਬ ਦੇ ਹੋਰ ਹਿੱਸਿਆਂ ਵਿਚ ਪਹੁੰਚੇ। 

ਪੰਜਾਬ ਆਉਣ ਵਾਲੇ ਇਕ ਚੌਥਾਈ ਟੂਰਿਸਟ ਵਾਹਗਾ ਬਾਰਡਰ 'ਤੇ ਹੀ ਜਾ ਰਹੇ ਹਨ। ਇਸ ਤੋਂ ਪਹਿਲਾਂ ਸਾਲ 2019 ਵਿਚ 71 ਫ਼ੀਸਦੀ ਟੂਰਿਸਟ ਅੰਮ੍ਰਿਤਸਰ ਗਏ ਸਨ ਯਾਨੀ ਕੋਰੋਨਾ ਤੋਂ ਪਹਿਲਾਂ ਪੰਜਾਬ ਵਿਚ ਇਕ ਸਾਲ ਵਿਚ 2019 ਵਿਚ ਹੀ 4.84 ਕਰੋੜ ਟੂਰਿਸਟ ਆਏ ਉਹਨਾਂ ਵਿਚੋਂ 3.43 ਕਰੋੜ ਅੰਮ੍ਰਿਤਸਰ ਪਹੁੰਚੇ। 
ਜੇ ਗੱਲ ਕੀਤੀ ਜਾਵੇ ਸਾਲ 2022 ਦੀ ਤਾਂ ਇਹ ਅੰਕੜਾ ਘੱਟ ਹੋ ਕੇ 1.70 ਕਰੋੜ ਤੱਕ ਰਹਿ ਗਿਆ ਤੇ ਉਸ ਵਿਚੋਂ 46 ਫ਼ੀਸਦੀ 78.97 ਲੱਖ ਟੂਰਿਸਟ ਅੰਮ੍ਰਿਤਸਰ ਪਹੁੰਚੇ। 

ਉਸ ਤੋਂ ਬਾਅਦ ਟੂਰਿਸਟ ਪਟਿਆਲਾ, ਅਨੰਦਪੁਰ ਸਾਹਿਬ, ਫ਼ਤਹਿਗੜ੍ਹ ਸਾਹਿਬ ਵੀ ਗਏ ਪਰ ਉੱਥੇ ਜਾਣ ਵਾਲੇ ਟੂਰਿਸਟ ਦੀ ਗਿਣਤੀ ਕਾਫ਼ੀ ਘੱਟ ਰਹੀ। 
ਦੱਸ ਦਈਏ ਕਿ ਪੰਜਾਬ ਸਰਕਾਰ ਵੀ ਟੂਰਿਸਟ ਸੈਕਟਰ ਨੂੰ ਵਧਾਉਣਾ ਚਾਹੁੰਦੀ ਹੈ ਤਾਂ ਕਿ ਪੰਜਾਬ ਵਿਚ ਨਵੇਂ ਰੁਜ਼ਗਾਰ ਪੈਦਾ ਹੋ ਸਕਣ ਤੇ ਸੂਬੇ ਦੀ ਅਰਥਵਿਵਸਥਾ ਨੂੰ ਵੀ ਹੁਲਾਰਾ ਮਿਲ ਸਕੇ।  
ਇਸ ਦੇ ਨਾਲ ਹੀ ਪੰਜਾਬ ਦੀ ਸੈਰ ਸਪਾਟਾ ਮੰਤਰੀ ਅਨਮੋਲ ਗਗਨ ਮਾਨ ਦਾ ਕਹਿਣਾ ਹੈ ਕਿ ਉਹ ਟੂਰਿਸਟ ਸੈਕਟਰ ਵਿਚ ਨਿਵੇਸ਼ ਵਧਾਉਣਾ ਚਾਹੁੰਦੇ ਹਨ ਅਤੇ ਨਾਲ ਹੀ ਪੰਜਾਬ ਵਿਚ ਕਈ ਨਵੇਂ ਟੂਰਿਸਟ ਡੈਸਟੀਨੇਸ਼ਨ ਨੂੰ ਵੀ ਟੂਰਿਸਟ ਦੇ ਸਾਹਮਣੇ ਲਿਆਉਣਾ ਚਾਹੁੰਦੇ ਹਨ। 

ਪਿਛਲੇ 10 ਸਾਲਾਂ ਵਿਚ ਪੰਜਾਬ ਆਏ ਟੂਰਿਸਟ ਦਾ ਵੇਰਵਾ 
ਸਾਲ       ਅੰਮ੍ਰਿਤਸਰ         ਪੰਜਾਬ            ਫ਼ੀਸਦੀ
2011       11096952    16567596       67% 
2012    10072719       19119943       53% 
2013   12058034        121544962     56% 
2014   15368340        24526751          63% 
2015   16924412     6038728           65%
2016   25462627      39363061          65% 
2017   25978495     141401987         63% 
2018     26935017      45796030        59% 
2019    34369513      48486730          71% 
2020   78971613        117051311        46% 
2021     197772287     26948568         73%