ਲੁਧਿਆਣਾ ਜ਼ਿਲ੍ਹਾ 'ਚ ਵੱਡੀ ਵਾਰਦਾਤ, ਦੋ ਦਿਨ ਤੋਂ ਲਾਪਤਾ ਨੌਜਵਾਨ ਦੀ ਖੇਤਾਂ 'ਚੋਂ ਮਿਲੀ ਲਾਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁਲਿਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ 'ਤੇ ਮਾਮਲਾ ਕੀਤਾ ਦਰਜ

photo

 

ਪਾਇਲ: ਜ਼ਿਲ੍ਹਾ ਲੁਧਿਆਣਾ ਦੇ ਪਾਇਲ ਅਧੀਨ ਪੈਂਦੇ ਪਿੰਡ ਲਾਪਰਾਂ ਤੋਂ ਦਿਲ ਨੂੰ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਪਿਛਲੇ ਦੋ ਦਿਨ ਤੋਂ ਲਾਪਤਾ ਹੋਏ ਇਕ ਨੌਜਵਾਨ ਦੀ ਖੇਤਾਂ ’ਚੋਂ  ਲਾਸ਼ ਮਿਲੀ ਹੈ। ਮ੍ਰਿਤਕ ਲੜਕੇ ਦਾ ਪਹਿਚਾਣ ਲਖਵੀਰ ਸਿਘ ਉਰਫ ਲੱਕੀ ਪੁੱਤਰ ਜੰਗਦੀਸ਼ ਸਿੰਘ ਵਾਸੀ ਪਿੰਡ ਲਾਪਰਾ, ਥਾਣਾ ਪਾਇਲ, ਜ਼ਿਲ੍ਹਾ ਲੁਧਿਆਣਾ ਵਜੋਂ ਹੋਈ ਹੈ।

ਇਸ ਘਟਨਾ ਕਾਰਨ ਲੋਕਾਂ ਵਿਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਪਾਇਲ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਰ ਮ੍ਰਿਤਕ ਲਖਵੀਰ ਸਿਘ ਉਰਫ ਲੱਕੀ (ਉਮਰ 22 ਸਾਲਾ), ਜੋ ਕਿ ਪਿੰਡ ’ਚ ਹੇਅਰ ਡਰੈਸਰ ਦੀ ਦੁਕਾਨ ਚਲਾਉਂਦਾ ਸੀ, ਮਿਤੀ 9 ਸਤੰਬਰ ਨੂੰ ਲਾਗਲੇ ਪਿੰਡ ਬਿਲਾਸਪੁਰ ਮੇਲੇ ’ਤੇ ਮੱਥਾ ਟੇਕਣ ਉਪਰੰਤ ਘਰੋਂ ਲਾਪਤਾ ਹੋ ਗਿਆ ਸੀ ਅਤੇ ਦੇਰ ਸ਼ਾਮ ਪਿੰਡ ਭੁੱਟਾ ਨੇੜੇ ਖੇਤਾਂ ਵਿਚੋਂ ਉਸਦੀ ਕਤਲ ਕੀਤੀ ਹੋਈ ਲਾਸ਼ ਬਰਾਮਦ ਹੋਈ ਹੈ।

ਪੁਲਿਸ ਨੇ ਮ੍ਰਿਤਕ ਦੇ ਪਿਤਾ ਜੰਗਦੀਸ਼ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਪਾਇਲ ਥਾਣਾ ਵਿਚ ਅਣਪਛਾਤੇ ਵਿਅਕਤੀਆਂ ਵਿਰੁੱਧ ਧਾਰਾ 302 ਤਹਿਤ ਕਤਲ ਦਾ ਮੁਕੱਦਮਾ ਦਰਜ ਕਰਕੇ ਅੱਗੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ