ਲੁਧਿਆਣਾ ਰੇਲਵੇ ਸਟੇਸ਼ਨ 'ਤੇ ਟੀਟੀਈ ਅਤੇ ਮਹਿਲਾ ਯਾਤਰੀ ਵਿਚਾਲੇ ਹੋਇਆ ਜ਼ੋਰਦਾਰ ਹੰਗਾਮਾ, ਜਾਣੋ ਵਜ੍ਹਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰੇਲਵੇ ਨੇ ਜਾਂਚ ਕੀਤੀ ਸ਼ੁਰੂ

photo

 

ਲੁਧਿਆਣਾ: ਲੁਧਿਆਣਾ ਰੇਲਵੇ ਸਟੇਸ਼ਨ 'ਤੇ ਟੀਟੀਈ ਅਤੇ ਮਹਿਲਾ ਯਾਤਰੀ ਦੇ ਹੰਗਾਮੇ ਦੀ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਇਕ ਮਹਿਲਾ ਯਾਤਰੀ ਟੀਟੀਈ 'ਤੇ ਦੋਸ਼ ਲਗਾ ਰਹੀ ਹੈ ਕਿ ਟੀਟੀਈ ਨੇ ਉਸ ਨੂੰ ਥੱਪੜ ਮਾਰਿਆ ਹੈ। ਥੱਪੜ ਮਾਰਨ ਦਾ ਕਾਰਨ ਦੱਸਿਆ ਜਾ ਰਿਹਾ ਹੈ ਕਿ ਔਰਤ ਨਾਲ ਉਸ ਦੀ ਸਾਢੇ ਤਿੰਨ ਸਾਲ ਦੀ ਬੇਟੀ ਸੀ। ਮਹਿਲਾ ਮਾਤਾ ਸ਼੍ਰੀ ਵੈਸ਼ਨੋ ਦੇਵੀ ਦੇ ਦਰਸ਼ਨ ਕਰਕੇ ਵਾਪਸ ਆ ਰਹੀ ਸੀ। ਮਹਿਲਾ ਟਰੇਨ ਨੰਬਰ 12266 ਰਾਹੀਂ ਜੰਮੂ ਤੋਂ ਲੁਧਿਆਣਾ ਆਈ ਸੀ। ਔਰਤ ਦਾ ਨਾਂ ਸੁਨੀਤਾ ਹੈ ਜੋ ਆਜ਼ਮਗੜ੍ਹ ਦੀ ਰਹਿਣ ਵਾਲੀ ਹੈ।

ਮਹਿਲਾ ਸੁਨੀਤਾ ਅਨੁਸਾਰ ਇਹ 8 ਤੋਂ 9 ਲੋਕ ਹਨ ਜਿਨ੍ਹਾਂ ਕੋਲ ਟਿਕਟਾਂ ਸਨ, ਸਿਰਫ਼ ਇੱਕ ਲੜਕੀ ਕੋਲ ਟਿਕਟ ਨਹੀਂ ਸੀ। ਟਰੇਨ 'ਚ ਇਕ ਟੀਟੀਈ ਮਿਲਿਆ, ਜਿਸ ਨੇ ਲੜਕੀ ਕੋਲ ਟਿਕਟ ਨਾ ਹੋਣ ਦੇ ਬਾਵਜੂਦ ਕੁਝ ਨਹੀਂ ਕਿਹਾ ਪਰ ਜਿਵੇਂ ਹੀ ਉਹ ਲੁਧਿਆਣਾ ਸਟੇਸ਼ਨ 'ਤੇ ਪਹੁੰਚੀ ਤਾਂ ਲੜਕੀ ਕੋਲ ਟਿਕਟ ਨਾ ਹੋਣ ਕਾਰਨ ਟੀਟੀਈ ਨੇ ਇੱਜ਼ਤ ਰੋਹਬ  ਝਾੜਨਾ ਸ਼ੁਰੂ ਕਰ ਦਿੱਤਾ।

ਮਹਿਲਾ ਮੁਤਾਬਕ ਜਦੋਂ ਉਹਨਾਂ ਨੇ ਟਿਕਟ ਨਾ ਕਟਵਾਉਣ ਦੀ ਗੱਲ ਕੀਤੀ ਤਾਂ ਗੁੱਸੇ 'ਚ ਆਏ ਟੀਟੀਈ ਨੇ ਉਸ ਦੇ ਮੂੰਹ 'ਤੇ ਥੱਪੜ ਮਾਰ ਦਿੱਤਾ। ਔਰਤ ਮੁਤਾਬਕ ਉਸ ਦੇ ਮੂੰਹ 'ਤੇ ਸੋਜ ਹੈ। ਮਹਿਲਾ ਅਤੇ ਉਸ ਦੇ ਸਾਥੀਆਂ ਨੇ ਸਟੇਸ਼ਨ 'ਤੇ ਟੀਟੀਈ ਖਿਲਾਫ ਹੰਗਾਮਾ ਕੀਤਾ।

ਥੱਪੜ ਮਾਰਨ ਵਾਲੇ ਟੀਟੀਈ ਦਾ ਨਾਂ ਧਰਮਪਾਲ ਦੱਸਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਰੇਲਵੇ ਅਧਿਕਾਰੀਆਂ ਮੁਤਾਬਕ ਟੀ.ਟੀ.ਈ. ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਰੇਲਵੇ ਮਾਮਲੇ ਦੀ ਜਾਂਚ ਕਰੇਗਾ, ਉਸ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।