ਦਿੱਲੀ ਮੈਟਰੋ ਦੀ ਯੈਲੋ ਲਾਈਨ 'ਤੇ ਤਕਨੀਕੀ ਖ਼ਰਾਬੀ ਕਾਰਨ ਸੇਵਾਵਾਂ ਪ੍ਰਭਾਵਿਤ
ਯਾਤਰੀਆਂ ਨੂੰ ਟਵੀਟ ਕਰ ਕੇ ਕੀਤਾ ਗਿਆ ਸੀ ਸੂਚਿਤ
ਨਵੀਂ ਦਿੱਲੀ- ਦਿੱਲੀ ਮੈਟਰੋ ਦੀ ਯੈਲੋ ਲਾਈਨ 'ਤੇ ਇਕ ਟਰੇਨ 'ਚ 'ਤਕਨੀਕੀ ਖ਼ਰਾਬੀ' ਕਾਰਨ ਸੁਲਤਾਨਪੁਰ ਅਤੇ ਘਿਤੌਰਨੀ ਸਟੇਸ਼ਨਾਂ ਵਿਚਾਲੇ ਮੈਟਰੋ ਸੇਵਾਵਾਂ ਉਪਲਬਧ ਨਹੀਂ ਹਨ। ਸੇਵਾਵਾਂ 'ਚ ਵਿਘਨ ਪੈਣ ਕਾਰਨ ਲੋਕਾਂ ਦੀ ਭਾਰੀ ਭੀੜ ਲੱਗ ਗਈ।
ਦਿੱਲੀ ਮੈਟਰੋ ਦੀ ਯੈਲੋ ਲਾਈਨ ਦਿੱਲੀ ਦੇ ਸਮੈਪੁਰ ਬਦਲੀ ਨੂੰ ਗੁਰੂਗ੍ਰਾਮ ਦੇ ਹੁਡਾ ਸਿਟੀ ਸੈਂਟਰ ਨਾਲ ਜੋੜਦੀ ਹੈ।
ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੇ ਸਵੇਰੇ 7 ਵਜੇ ਦੇ ਕਰੀਬ ਯਾਤਰੀਆਂ ਨੂੰ ਸੂਚਿਤ ਕਰਨ ਲਈ ਟਵੀਟ ਕੀਤਾ, ਕਿ "ਸੁਲਤਾਨਪੁਰ ਅਤੇ ਘਿਤੌਰਨੀ ਵਿਚਕਾਰ ਯੈਲੋ ਲਾਈਨ 'ਤੇ ਸੇਵਾਵਾਂ ਉਪਲਬਧ ਨਹੀਂ ਹਨ।
HUDA ਸਿਟੀ ਸੈਂਟਰ ਅਤੇ ਘਿਤੌਰਨੀ ਦੇ ਨਾਲ-ਨਾਲ ਸੁਲਤਾਨਪੁਰ ਅਤੇ ਸਮੈਪੁਰ ਬਾਦਲੀ ਵਿਚਕਾਰ ਸੇਵਾਵਾਂ ਉਪਲਬਧ ਹਨ। ਹੋਰ ਸਾਰੀਆਂ ਲਾਈਨਾਂ 'ਤੇ ਸੇਵਾਵਾਂ ਆਮ ਹਨ।
ਇਸ ਤੋਂ ਪਹਿਲਾਂ ਜੁਲਾਈ ਮਹੀਨੇ 'ਚ ਦਿੱਲੀ ਮੈਟਰੋ ਦੀ ਬਲੂ ਲਾਈਨ 'ਚ ਤਕਨੀਕੀ ਖ਼ਰਾਬੀ ਆ ਗਈ ਸੀ। ਇਸ ਕਾਰਨ ਇੰਦਰਪ੍ਰਸਥ ਤੋਂ ਯਮੁਨਾ ਬੈਂਕ ਤੱਕ ਰੂਟ 'ਤੇ ਸੇਵਾਵਾਂ 'ਚ ਦੇਰੀ ਹੋਈ ਸੀ। ਬਾਕੀ ਲਾਈਨਾਂ 'ਤੇ ਮੈਟਰੋ ਆਮ ਵਾਂਗ ਚੱਲਦੀ ਰਹੀ।