ਹੜ੍ਹਾਂ ਦੇ ਸਾਰੇ ਪੀੜਤਾਂ ਨੂੰ ਜਲਦ ਮਿਲੇਗਾ ਮੁਆਵਜ਼ਾ : CM Bhagwant Mann

ਏਜੰਸੀ

ਖ਼ਬਰਾਂ, ਪੰਜਾਬ

ਕਿਹਾ, ਪੀੜਤਾਂ ਨੂੰ ਮੁਆਵਜ਼ਾ ਮਿਲਣਾ ਜ਼ਰੂਰੀ, ਉਹ ਵੀ ਸਮੇਂ ਸਿਰ

All Flood Victims Will Get Compensation Soon: Chief Minister Mann Latest News in Punjabi 

All Flood Victims Will Get Compensation Soon: CM Bhagwant Mann Latest News in Punjabi ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅੱਜ ਪੰਜਾਬ ਵਿਚ ਹੜ੍ਹਾਂ ਦੀ ਸਥਿਤੀ ਤੇ ਚੱਲ ਰਹੇ ਰਾਹਤ ਕਾਰਜਾਂ ਦੀ ਸਮੀਖਿਆ ਸੰਬੰਧੀ ਇਕ ਸਾਰੇ ਜ਼ਿਲ੍ਹਿਆਂ ਦੇ ਡੀ.ਸੀਜ਼ ਨਾਲ ਇਕ ਉੱਚ ਪੱਧਰੀ ਮੀਟਿੰਗ ਕੀਤੀ ਗਈ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਹੜ੍ਹਾਂ ਦੇ ਹਰ ਇਕ ਪੀੜਤ ਨੂੰ ਮੁਆਵਜ਼ਾ ਦਿਤਾ ਜਾਵੇਗਾ ਤੇ ਇਹ ਇਕੱਲਾ ਐਲਾਨ ਨਹੀਂ ਹੈ। 

ਮੁੱਖ ਮੰਤਰੀ ਨੇ ਕਿਹਾ ਕਿ ਸਾਡੇ ਵਲੋਂ ਸਪੈਸ਼ਲ ਗਿਰਦਾਵਰੀ ਕਰਵਾਉਣ ਦੇ ਹੁਕਮ ਦਿਤੇ ਗਏ ਹਨ ਤੇ ਜਿਵੇਂ ਹੀ ਇਹ ਪੂਰੀ ਹੋ ਜਾਵੇਗੀ ਸਰਕਾਰ ਵਲੋਂ ਤੁਰੰਤ ਮੁਆਵਜ਼ਾ ਜਾਰੀ ਕੀਤਾ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਪਿੰਡ ਪਿੰਡ ਜਾ ਕੇ ਅਧਿਕਾਰੀ ਹੋਏ ਨੁਕਸਾਨ ਦਾ ਜਾਇਜ਼ਾ ਲੈਣਗੇ ਤੇ ਫ਼ਸਲਾਂ ਦੇ ਹੋਏ ਨੁਕਸਾਨ ਲਈ 20,000 ਰੁਪਏ ਪ੍ਰਤੀ ਏਕੜ, ਮਕਾਨਾਂ ਦੇ ਹੋਏ ਨੁਕਸਾਨ ਲਈ 40,000 ਰੁਪਏ ਤੇ ਪਸ਼ੂਆਂ ਦੀ ਮੌਤ ਦੇ ਹੋਏ ਨੁਕਸਾਨ ਲਈ 37,500 ਰੁਪਏ ਮੁਆਵਜ਼ਾ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਐਲਾਨ ਕੀਤਾ ਕਿ 30-40 ਦਿਨਾਂ ਦੇ ਸਪੈਸ਼ਲ ਗਿਰਦਾਵਰੀ ਦੀ ਰਿਪੋਰਟ ਆਉਣ ਤੋਂ ਬਾਅਦ ਤੁਰਤ ਮੁਆਵਜ਼ਾ ਦੇ ਦਿਤਾ ਜਾਵੇਗਾ, ਕਿਉਂਕਿ ਮੁਆਵਜ਼ੇ ਦਾ ਸਮੇਂ ਸਿਰ ਮਿਲਣਾ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਇਸ ਤਬਾਹੀ ਦੌਰਾਨ 55 ਮ੍ਰਿਤਕਾਂ ’ਚੋਂ 42 ਨੂੰ ਮੁਆਵਜ਼ਾ ਦੇ ਦਿਤਾ ਗਿਆ ਹੈ।

ਭਗਵੰਤ ਮਾਨ ਨੇ ਦਸਿਆ ਕਿ ਸਾਡੇ ਅਫ਼ਸਰ ਪਿੰਡਾਂ ’ਚ ਜਾ ਕੇ ਜਾਇਜ਼ਾ ਲੈਣਗੇ ਜਿਸ ਤੋਂ ਬਾਅਦ ਰਿਪੋਰਟ ਤਿਆਰ ਕੀਤਾ ਜਾਵੇਗੀ ਤੇ ਰਿਪੋਰਟ ਬਣਨ ਤੋਂ ਬਾਅਦ ਲੋਕਾਂ ਤੋਂ ਵੀ ਰਾਏ ਲਈ ਜਾਵੇਗੀ। ਜਿਥੇ 100 ਫ਼ੀ ਸਦੀ ਨੁਕਸਾਨ ਹੋਵੇਗਾ ਉਥੇ 1 ਮਹੀਨੇ ਵਿਚ ਚੈੱਕ ਦਿਤਾ ਜਾਵੇਗਾ।

ਇਸ ਤੋਂ ਇਲਾਵਾ ਮੁੱਖ ਮੰਤਰੀ ਮਾਨ ਨੇ ਵਿਰੋਧੀਆਂ ’ਤੇ ਨਿਸ਼ਾਨਾ ਸਾਧਿਆ। ਦੱਸ ਦਈਏ ਕੇ ਪਿਛਲੇ ਦਿਨੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਪੰਜਾਬ ਵਿਚ ਹੜ੍ਹਾਂ ਦਾ ਜਾਇਜ਼ਾ ਲੈਣ ਲਈ ਦੌਰਾ ਕੀਤਾ ਗਿਆ ਸੀ। ਜਿਸ ’ਤੇ ਭਗਵੰਤ ਮਾਨ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਸੁਨੀਲ ਜਾਖੜ, ਰਵਨੀਤ ਬਿੱਟੂ ਤੇ ਮਨਪ੍ਰੀਤ ਬਾਦਲ PM ਮੋਦੀ ਦੇ ਨੇੜੇ ਰਹੇ। ਪ੍ਰਧਾਨ ਮੰਤਰੀ ਮੋਦੀ ਦੇ ਦੌਰੇ ਦੌਰਾਨ ਮੈਨੂੰ ਭਾਜਪਾ ਦਾ ਕੋਈ ਨੇਤਾ ਹੀ ਨਹੀਂ ਦਿਖਿਆ, ਸਾਰੀ ਕਾਂਗਰਸ ਇਕੱਠੀ ਹੋਈ ਸੀ।

(For more news apart from All Flood Victims Will Get Compensation Soon: CM Bhagwant Mann Latest News in Punjabi stay tuned to Rozana Spokesman.)