Punjab News: ਪੰਜਾਬ ਵਿਚ ਹੜ੍ਹਾਂ ਕਾਰਨ ਬਿਜਲੀ ਵਿਭਾਗ ਨੂੰ 102.58 ਕਰੋੜ ਦਾ ਹੋਇਆ ਨੁਕਸਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੁਲ 2,322 ਡਿਸਟਰੀਬਿਊਸ਼ਨ ਟਰਾਂਸਫ਼ਾਰਮਰ ਨੁਕਸਾਨੇ ਗਏ ਹਨ, ਜਿਸ ਨਾਲ 23.22 ਕਰੋੜ ਦਾ ਨੁਕਸਾਨ ਦਰਜ ਕੀਤਾ ਗਿਆ ਹੈ

Power department suffers loss of Rs 102.58 crore due to floods in Punjab News

 Power department suffers loss of Rs 102.58 crore News: ਪੰਜਾਬ ਵਿਚ ਆਏ ਤਬਾਹਕਾਰੀ ਹੜ੍ਹਾਂ ਨੇ ਪਾਵਰਕਾਮ ਨੂੰ ਵੱਡਾ ਝਟਕਾ ਦਿਤਾ ਹੈ। ਇਸ ਹੜ੍ਹ ਕਾਰਨ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ ਅਪਣੇ ਬੁਨਿਆਦੀ ਢਾਂਚੇ ਵਿਚ ਭਾਰੀ ਨੁਕਸਾਨ ਝੱਲਣਾ ਪਿਆ ਹੈ। ਸੱਭ ਤੋਂ ਵੱਡਾ ਨੁਕਸਾਨ ਪਠਾਨਕੋਟ ਵਿਚ ਸਥਿਤ ਅਪਰ ਬਿਆਸ ਡਾਇਵਰਜ਼ਨ ਚੈਨਲ ਹਾਈਡਲ ਪਾਵਰ ਪ੍ਰੋਜੈਕਟ ਨੂੰ ਹੋਇਆ ਜਿਸ ਨਾਲ ਹੀ ਲਗਭਗ 62.5 ਕਰੋੜ ਦਾ ਨੁਕਸਾਨ ਦਰਜ ਕੀਤਾ ਗਿਆ ਹੈ।

ਪਟਿਆਲਾ ਸਥਿਤ ਪੀਐਸਪੀਸੀਐਲ ਮੁੱਖ ਦਫ਼ਤਰ ਵਲੋਂ ਤਿਆਰ ਕੀਤੀ ਗਈ ਸ਼ੁਰੂਆਤੀ ਰਿਪੋਰਟ ਮੁਤਾਬਕ ਕੁਲ ਅੰਦਾਜ਼ਨ ਨੁਕਸਾਨ 102.58 ਕਰੋੜ ਤਕ ਪਹੁੰਚ ਗਿਆ ਹੈ। ਇਹ ਹੜ੍ਹ ਅਸਾਧਾਰਣ ਬਾਰਸ਼ ਅਤੇ ਸਤਲੁਜ ਤੇ ਬਿਆਸ ਦਰਿਆ ਦੇ ਊਫ਼ਾਨ ਕਾਰਨ ਆਈ ਜਿਸ ਨੇ ਖੇਤੀਬਾੜੀ ਦੀ ਜ਼ਮੀਨ, ਰਿਹਾਇਸ਼ੀ ਇਲਾਕਿਆਂ ਅਤੇ ਸਰਕਾਰੀ ਬੁਨਿਆਦੀ ਢਾਂਚੇ ਨੂੰ ਪਾਣੀ ਹੇਠ ਕਰ ਦਿਤਾ।

ਕੁਲ 2,322 ਡਿਸਟਰੀਬਿਊਸ਼ਨ ਟਰਾਂਸਫ਼ਾਰਮਰ ਨੁਕਸਾਨੇ ਗਏ ਹਨ, ਜਿਸ ਨਾਲ 23.22 ਕਰੋੜ ਦਾ ਨੁਕਸਾਨ ਦਰਜ ਕੀਤਾ ਗਿਆ ਹੈ। ਇਨ੍ਹਾਂ ਟਰਾਂਸਫ਼ਾਰਮਰਾਂ ਦੇ ਨੁਕਸਾਨ ਕਾਰਨ ਹਜ਼ਾਰਾਂ ਘਰਾਂ ਅਤੇ ਉਦਯੋਗਿਕ ਇਕਾਈਆਂ ਵਿਚ ਬਿਜਲੀ ਸਪਲਾਈ ਠੱਪ ਹੋ ਗਈ। ਹੜ੍ਹ ਕਾਰਨ 7,114 ਬਿਜਲੀ ਦੇ ਖੰਭੇ ਪਾਣੀ ਦੀ ਲਪੇਟ ਵਿਚ ਆ ਗਏ ਜਾਂ ਟੁੱਟ ਗਏ, ਜਿਸ ਨਾਲ 3.56 ਕਰੋੜ ਦਾ ਨੁਕਸਾਨ ਹੋਇਆ। ਇਸ ਤੋਂ ਇਲਾਵਾ 864 ਕਿਲੋਮੀਟਰ ਲੰਬੀ ਕਨਡਕਟਰ ਤੇ ਬਿਜਲੀ ਤਾਰਾਂ ਵੀ ਖ਼ਤਮ ਹੋ ਗਈਆਂ ਜਿਸ ਨਾਲ 4.32 ਕਰੋੜ ਦਾ ਨੁਕਸਾਨ ਹੋਇਆ।
 

(For more news apart from “Taking a bath incorrectly can cause a stroke,” stay tuned to Rozana Spokesman.)