Punjab Flood News: ਪੰਜਾਬ ਵਿਚ ਹੜ੍ਹਾਂ ਦੌਰਾਨ ਮਰਨ ਵਾਲਿਆਂ ਦੀ ਗਿਣਤੀ 55 ਹੋਈ
Punjab Flood News: 29 ਹੋਰ ਪਿੰਡ ਹੜ੍ਹ ਦੀ ਮਾਰ ਹੇਠ ਆਏ
Punjab Flood News in punjabi
Punjab Flood News in punjabi : ਪੰਜਾਬ ਦੇ ਮਾਲ, ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਦਸਿਆ ਕਿ ਪਿਛਲੇ 24 ਘੰਟਿਆਂ ਦੌਰਾਨ ਹੜ੍ਹ ਪ੍ਰਭਾਵਤ ਖੇਤਰਾਂ ਵਿਚੋਂ 40 ਹੋਰ ਵਿਅਕਤੀਆਂ ਨੂੰ ਕੱਢ ਕੇ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ।
ਮਾਲ ਮੰਤਰੀ ਨੇ ਦਸਿਆ ਕਿ ਪੰਜਾਬ ਵਿਚ ਹੜ੍ਹਾਂ ਦੀ ਮਾਰ ਹਾਲੇ ਜਾਰੀ ਹੈ ਜਿਸ ਦੇ ਚਲਦਿਆਂ 29 ਹੋਰ ਪਿੰਡ, 42 ਲੋਕ ਅਤੇ ਲਗਭਗ 398 ਹੈਕਟੇਅਰ ਖੇਤੀਯੋਗ ਜ਼ਮੀਨ ਪ੍ਰਭਾਵਤ ਹੋਈ ਹੈ।
ਇਸ ਤਰ੍ਹਾਂ 22 ਜ਼ਿਲ੍ਹਿਆਂ ਵਿਚ ਪ੍ਰਭਾਵਤ ਪਿੰਡਾਂ ਦੀ ਕੁੱਲ ਗਿਣਤੀ 2214 ਹੋ ਗਈ ਹੈ ਅਤੇ ਪ੍ਰਭਾਵਿਤ ਵਿਅਕਤੀਆਂ ਦੀ ਗਿਣਤੀ 3,88,508 ਤਕ ਪਹੁੰਚ ਗਈ ਹੈ। ਮੌਤਾਂ ਬਾਅਦ ਕੁਲ ਗਿਣਤੀ 55 ਤਕ ਪਹੁੰਚ ਗਈ ਹੈ
(For more news apart from “Punjab Flood News in punjabi ,” stay tuned to Rozana Spokesman.)