ਆਂਡਾ ਸ਼ਾਕਾਹਾਰੀ ਹੈ ਜਾਂ ਮਾਸਾਹਾਰੀ? ਤ੍ਰਿਪਤ ਰਜਿੰਦਰ ਬਾਜਵਾ ਦਾ ਵੱਡਾ ਬਿਆਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਂਡਾ ਸ਼ਾਕਾਹਾਰੀ ਹੈ ਜਾਂ ਮਾਸਾਹਾਰੀ, ਇਸ ਨੂੰ ਲੈ ਕੇ ਕਈ ਤਰ੍ਹਾਂ ਦੇ ਸੁਝਾਅ ਹਨ। ਕਈ ਲੋਕ ਇਸ ਨੂੰ ਸ਼ਾਕਾਹਾਰੀ ਮੰਨਦੇ ਹਨ ਤੇ ਕਈ ਲੋਕ ਇਸ ਨੂੰ ਮਾਸਾਹਾਰੀ ਮੰਨਦੇ ਹਨ।

If Ramdev eats eggs on TV, people will follow: Punjab minister Tript bajwa

ਚੰਡੀਗੜ੍ਹ: ਆਂਡਾ ਸ਼ਾਕਾਹਾਰੀ ਹੈ ਜਾਂ ਮਾਸਾਹਾਰੀ, ਇਸ ਨੂੰ ਲੈ ਕੇ ਕਈ ਤਰ੍ਹਾਂ ਦੇ ਸੁਝਾਅ ਹਨ। ਕਈ ਲੋਕ ਇਸ ਨੂੰ ਸ਼ਾਕਾਹਾਰੀ ਮੰਨਦੇ ਹਨ ਤੇ ਕਈ ਲੋਕ ਇਸ ਨੂੰ ਮਾਸਾਹਾਰੀ ਮੰਨਦੇ ਹਨ। ਨਵਾਂ ਬਿਆਨ ਪੰਜਾਬ ਦੇ ਪਸ਼ੂ-ਪਾਲਣ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੱਲੋਂ ਆਇਆ ਹੈ। ਕੌਮਾਂਤਰੀ ਆਂਡਾ ਦਿਵਸ ‘ਤੇ ਉਹਨਾਂ ਨੇ ਕਿਹਾ ਕਿ ਬਾਬਾ ਰਾਮਦੇਵ ਜੇਕਰ ਜਨਤਕ ਹੋ ਕੇ ਟੈਲੀਵੀਜ਼ਨ ਚੈਨਲ ‘ਤੇ ਆਂਡਾ ਖਾ ਲੈਣਗੇ ਤਾਂ ਉਹਨਾਂ ਦੇ ਸਮਰਥਕ ਵੀ ਉਸ ਨੂੰ ਸ਼ਾਕਾਹਾਰੀ ਮੰਨਣਗੇ ਅਤੇ ਉਸ ਨੂੰ ਖਾ ਲੈਣਗੇ। 

ਉਹਨਾਂ ਨੇ ਅਪਣੇ ਬਿਆਨ ਵਿਚ ਇਹ ਕਹਿ ਕੇ ਵਿਵਾਦ ਖੜ੍ਹਾ ਕਰ ਦਿੱਤਾ ਕਿ ਭਾਰਤ ਵਿਚ ਧਰਮ ਕਈ ਸਮੱਸਿਆਵਾਂ ਦਾ ਕਾਰਨ ਹੈ। ਉਹਨਾਂ ਨੇ ਕਿਹਾ ਕਿ ਦੇਸ਼ ਵਿਚ ਆਂਡੇ ਦੀ ਸਪਲਾਈ ਜ਼ਿਆਦਾ ਹੈ ਪਰ ਇਸ ਦੇ ਬਾਵਜੂਦ ਮਾਰਕੀਟਿੰਗ ਦੀ ਸਮੱਸਿਆ ਹੈ। ਯੋਗ ਗੁਰੂ ਬਾਬਾ ਰਾਮਦੇਵ ਆਂਡੇ ਦੀ ਖਪਤ ਵਧਾਉਣ ਵਿਚ ਮਦਦ ਕਰ ਸਕਦੇ ਹਨ। ਜੇਕਰ ਉਹਨਾਂ ਨੂੰ ਟੀਵੀ ‘ਤੇ ਆਂਡਾ ਖਾਂਦੇ ਦਿਖਾਇਆ ਜਾਵੇ ਤਾਂ ਉਹਨਾਂ ਨੂੰ ਮੰਨਣ ਵਾਲੇ ਵੀ ਆਂਡਾ ਖਾਣ ਲੱਗਣਗੇ।

ਤ੍ਰਿਪਤ ਰਜਿੰਦਰ ਬਾਜਵਾ ਨੇ ਹੋਰ ਧਾਰਮਿਕ ਆਗੂਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਦੱਸਣ ਕਿ ਆਂਡਾ ਸ਼ਾਕਾਹਾਰੀ ਹੈ ਜਾਂ ਮਾਸਾਹਾਰੀ। ਉਹਨਾਂ ਨੇ ਕਿਹਾ ਕਿ ਬਹੁਤ ਲੋਕ ਆਂਡਾ ਖਾਣਾ ਚਾਹੁੰਦੇ ਹਨ ਪਰ ਮਾਸਾਹਾਰੀ ਸਮਝ ਕੇ ਨਹੀਂ ਖਾ ਰਹੇ। ਵਿਸ਼ਵ  ਆਂਡਾ ਦਿਵਸ ਮੌਕੇ ਪੰਜਾਬ, ਹਰਿਆਣਾ, ਚੰਡੀਗੜ੍ਹ ਵੱਲੋਂ ਇਕ ਖ਼ਾਸ ਸਮਾਗਮ ਅਯੋਜਿਤ ਕੀਤਾ ਗਿਆ ਸੀ। ਸਾਰਿਆਂ ਨੇ ਆਂਡਿਆਂ ‘ਤੇ ਅਪਣੇ ਵਿਚਾਰ ਪੇਸ਼ ਕੀਤੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ