ਪਛਮੀ ਬੰਗਾਲ 'ਚ ਰਾਸ਼ਟਰਪਤੀ ਸ਼ਾਸਨ ਲਾਗੂ ਹੋਣਾ ਚਾਹੀਦੈ : ਸੁਪ੍ਰੀਯੋ

ਏਜੰਸੀ

ਖ਼ਬਰਾਂ, ਪੰਜਾਬ

ਪਛਮੀ ਬੰਗਾਲ 'ਚ ਰਾਸ਼ਟਰਪਤੀ ਸ਼ਾਸਨ ਲਾਗੂ ਹੋਣਾ ਚਾਹੀਦੈ : ਸੁਪ੍ਰੀਯੋ

image

ਕੇਂਦਰੀ ਮੰਤਰੀ ਬਾਬੂਲ ਸੁਪ੍ਰੀਯੋ ਨੇ ਐਤਵਾਰ ਨੂੰ ਕਿਹਾ ਕਿ ਪੱਛਮੀ ਬੰਗਾਲ 'ਚ ਅਲ ਕਾਇਦਾ ਦੇ ਸ਼ੱਕੀ ਵਿਅਕਤੀਆਂ ਦੀ ਗ੍ਰਿਫ਼ਤਾਰੀ ਤੋਂ ਲੈ ਕੇ ਇਕ ਸਿੱਖ ਵਿਅਕਤੀ ਅਤੇ ਉਸਦੀ ਪੱਗ ਬਾਰੇ ਹੋਏ ਵਿਵਾਦ ਨੂੰ ਲੈ ਕੇ ਹਾਲ ਹੀ 'ਚ ਹੋਈਆਂ ਘਟਨਾਵਾਂ ਤੋਂ ਪਤਾ ਚੱਲਦਾ ਹੈ ਕਿ ਰਾਜ 'ਚ ਰਾਸ਼ਟਰਪਤੀ ਸ਼ਾਸਨ ਦੇ ਅਧੀਨ ਹਾਲਾਤ ਸਨ। ਆਸਨਸੋਲ ਤੋਂ ਲੋਕ ਸਭਾ ਮੈਂਬਰ ਨੇ ਕਿਹਾ ਕਿ ਮੁੱਖ ਮੰਤਰੀ ਮਮਤਾ ਬੈਨਰਜੀ ਪਛਮੀ ਬੰਗਾਲ 'ਚ ਵਿਰੋਧੀ ਪਾਰਟੀਆਂ ਨੂੰ ਦਬਾ ਰਹੀ ਹੈ ਅਤੇ ਲਗਦਾ ਹੈ ਕਿ ਉਹ ਜ਼ਮੀਨੀ ਪੱਧਰ 'ਤੇ ਅਪਣੇ ਸੰਘਰਸ਼ ਨੂੰ ਭੁੱਲ ਗਈ ਹੈ। ਇਸ ਲਈ ਸੂਬੇ 'ਚ ਵਿਵਾਦ ਵੱਧਣ ਦਾ ਖਦਸ਼ਾ ਹੈ ਜਿਸ ਦੇ ਤਹਿਤ ਇਥੇ ਰਾਸ਼ਟਰਪਤੀ ਸ਼ਾਸ਼ਨ ਲਗਾਇਆ ਜਾਣਾ ਚਾਹੀਦਾ ਹੈ। ਕੇਂਦਰੀ ਮੰਤਰੀ ਦੇ ਦਾਅਵਿਆਂ ਦਾ ਵਿਰੋਧ ਕਰਦਿਆਂ ਤ੍ਰਿਣਮੂਲ ਕਾਂਗਰਸ ਦੇ ਸੀਨੀਅਰ ਸੰਸਦ ਮੈਂਬਰ ਸੌਗਟ ਰਾਏ ਨੇ ਕਿਹਾ ਕਿ ਸੁਪ੍ਰੀਯੋ ਇਕ ਨੌਸੀਖੀਆ ਹੈ ਅਤੇ ਉਹ ਉਨ੍ਹਾਂ ਸਥਿਤੀਆਂ ਤੋਂ ਜਾਣੂ ਨਹੀਂ ਹਨ ਜਿਨ੍ਹਾਂ 'ਚ ਰਾਸ਼ਟਰਪਤੀ ਸ਼ਾਸਨ ਲਾਗੂ ਕੀਤਾ ਜਾਂਦਾ ਹੈ। (ਪੀਟੀਆਈ)