ਸਰਪੰਚ ਇਮਾਨਦਾਰੀ ਨਾਲ ਕੰਮ ਕਰਨ, ਗ੍ਰਾਂਟਾਂ ਦੀ ਕਮੀ ਨਹੀਂ ਆਉਣ ਦਿਤੀ ਜਾਵੇਗੀ : ਕੈਪਟਨ ਸੰਧੂ

ਏਜੰਸੀ

ਖ਼ਬਰਾਂ, ਪੰਜਾਬ

ਸਰਪੰਚ ਇਮਾਨਦਾਰੀ ਨਾਲ ਕੰਮ ਕਰਨ, ਗ੍ਰਾਂਟਾਂ ਦੀ ਕਮੀ ਨਹੀਂ ਆਉਣ ਦਿਤੀ ਜਾਵੇਗੀ : ਕੈਪਟਨ ਸੰਧੂ

image

ਤਲਵੰਡੀ ਖ਼ੁਰਦ 'ਚ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ
 

ਜਗਰਾਉਂ, 11 ਅਕਤੂਬਰ (ਪਰਮਜੀਤ ਸਿੰਘ ਗਰੇਵਾਲ): ਵਿਧਾਨ ਸਭਾ ਹਲਕਾ ਦਾਖਾ ਦੇ ਇੰਚਾਰਜ ਅਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਲਾਹਕਾਰ ਕੈਪਟਨ ਸੰਦੀਪ ਸੰਧੂ ਅੱਜ ਹਲਕਾ ਦਾਖੇ ਦੇ ਪਿੰਡ ਤਲਵੰਡੀ ਖ਼ੁਰਦ ਪੁੱਜੇ, ਜਿਥੇ ਉਨ੍ਹਾਂ ਚਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ ਅਤੇ ਪਹਿਲਾਂ ਹੋ ਚੁੱਕੇ ਵਿਕਾਸ ਕਾਰਜਾਂ ਬਾਰੇ ਜਾਣਕਾਰੀ ਹਾਸਲ ਕੀਤੀ।
ਸਰਪੰਚ ਦਰਸ਼ਨ ਸਿੰਘ ਅਤੇ ਸੀਨੀਅਰ ਕਾਂਗਰਸੀ ਆਗੂ ਸੇਵਾ ਸਿੰਘ ਖੇਲਾ (ਆੜ੍ਹਤੀ) ਨੇ ਦਸਿਆ ਕੇ ਪੰਚਾਇਤ ਵਲੋਂ ਪਿੰਡ ਤੋਂ ਮਡਿਆਣੀ, ਵਾਲੀ ਸਾਈਡ ਤੋਂ ਵੱਡਾ ਨਾਲਾ ਬਣਾਇਆ ਗਿਆ ਜਿਸ ਨੂੰ ਸੀਵਰੇਜ ਨਾਲ ਜੋੜਿਆ ਗਿਆ। ਇਸ ਤੋਂ ਬਿਨਾਂ ਮੁੱਲਾਂਪੁਰ ਪਿੰਡ ਵਾਲੀ ਸੜਕ 'ਤੇ ਸੀਵਰੇਜ ਦਾ ਕੰਮ ਹੋਇਆ। ਸਰਪੰਚ ਅਨੁਸਾਰ ਪਿੰਡ ਤਲਵੰਡੀ ਖ਼ੁਰਦ ਵਿਚ 4 ਗਲੀਆਂ ਇੰਟਰਲਾਕ ਟਾਈਲਾਂ ਨਾਲ ਬਣਾਈਆਂ ਗਈਆਂ ਹਨ ਜੋ ਪਿੰਡ ਵਾਸੀਆਂ ਦੀ ਵੱਡੀ ਮੰਗ ਸੀ। ਸੇਵਾ ਸਿੰਘ ਖੇਲਾ ਨੇ ਦਸਿਆ ਕਿ ਆਉਣ ਵਾਲੇ ਦਿਨਾਂ ਵਿਚ ਪਿੰਡ ਦੇ ਬਾਕੀ ਵਿਕਾਸ ਦੇ ਕੰਮ ਵੀ ਨੇਪਰੇ ਚੜ੍ਹਾਏ ਜਾਣਗੇ। ਕੈਪਟਨ ਸੰਧੂ ਨੇ ਪਿੰਡ ਦੀ ਗ੍ਰਾਮ ਪੰਚਾਇਤ ਨੂੰ ਭਰੋਸਾ ਦਿਤਾ ਕਿ ਤੁਸੀਂ ਵਿਕਾਸ ਦੇ ਕੰਮ ਕਰੋ ਗ੍ਰਾਂਟਾਂ ਦੀ ਕਮੀ ਬਿਲਕੁਲ ਨਹੀਂ ਆਉਣ ਦਿਤੀ ਜਾਵੇਗੀ। ਇਸ ਮੌਕੇ ਕੈਪਟਨ ਸੰਧੂ ਨੇ ਦੋ ਲੜਕੀਆਂ ਦੀ ਸ਼ਾਦੀ ਤੇ ਸ਼ਗਨ ਭੇਂਟ ਕੀਤਾ ਅਤੇ ਪਿੰਡ ਦੇ ਸਟੇਡੀਅਮ ਦੀ ਮੁਰੰਮਤ ਬਾਰੇ ਵੀ ਪੰਚਾਇਤ ਨਾਲ ਵਿਚਾਰਾਂ ਕੀਤੀਆਂ। ਇਸ ਮੌਕੇ ਉਪ ਚੇਅਰਮੈਨ ਡਾ. ਕਰਨ ਵੜਿੰਗ, ਮਨਪ੍ਰੀਤ ਸਿੰਘ ਈਸੇਵਾਲ, ਪੰਚ ਜਸਵੀਰ ਸਿੰਘ, ਬਲਬੀਰ ਸਿੰਘ, ਬਲਵਿੰਦਰ ਸਿੰਘ, ਪੰਚ ਹਰਜੀਤ ਸਿੰਘ, ਮਲਕੀਤ ਸਿੰਘ ਔਜਲਾ, ਪ੍ਰਮਿੰਦਰ ਸਿੰਘ ਅਤੇ ਡਾ. ਹਰਿੰਦਰ ਸਿੰਘ ਹੰਸਰਾ ਆਦਿ ਤੋਂ ਬਿਨਾਂ ਵੱਡੀ ਗਿਣਤੀ ਪਿੰਡ ਦੇ ਨੌਜਾਵਾਨ ਹਾਜ਼ਰ ਸਨ।
ਫੋਟੋ ਫਾਈਲ : ਜਗਰਾਉਂ ਗਰੇਵਾਲ-1
ਕੈਪਸ਼ਨ : ਪਿੰਡ ਤਲਵੰਡੀ ਖ਼ੁਰਦ ਵਿਖੇ ਕਾਰਜ ਕਾਰਜਾਂ ਦਾ ਜਾਇਜ਼ਾ ਲੈਂਦੇ  ਹੋਏ ਕੈਪਟਨ ਸੰਦੀਪ ਸੰਧੂ।