ਲਖੀਮਪੁਰ ਘਟਨਾ 'ਚ ਨਿਰਪੱਖ ਜਾਂਚ ਲਈ ਅਜੇ ਮਿਸ਼ਰਾ ਦੀ ਬਰਖਾਸਤਗੀ ਜ਼ਰੂਰੀ: ਸੁਖਜਿੰਦਰ ਰੰਧਾਵਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ ਬਿਜਲੀ ਦੀ ਸਮੱਸਿਆ ਦਾ ਹੱਲ ਜਲਦ, ਕੋਇਲਾ ਨਾ ਆਉਣ ਕਾਰਨ ਪੈਦਾ ਹੋਈ ਅਜਿਹੀ ਸਥਿਤੀ

Sukhjinder Randhawa

 

ਗੜ੍ਹਦੀਵਾਲਾ (ਹੁਸ਼ਿਆਰਪੁਰ) : ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਅੱਜ ਕੈਬਨਿਟ ਮੰਤਰੀ ਸ. ਸੰਗਤ ਸਿੰਘ ਗਿਲਜੀਆਂ ਅਤੇ ਹੋਰਨਾਂ ਸ਼ਖ਼ਸੀਅਤਾਂ ਨਾਲ ਇੱਥੋਂ ਨੇੜਲੇ ਗੁਰੁਦਵਾਰਾ ਰਾਮਪੁਰ ਖੇੜਾ ਸਾਹਿਬ ਨੇੜੇ  ਵਿਖੇ ਨਤਮਸਤਕ ਹੋਏ । ਗੁਰਦਵਾਰਾ ਸਾਹਿਬ ਵਿਖੇ ਸੰਤ ਬਾਬਾ ਸੇਵਾ ਸਿੰਘ ਜੀ, ਰਾਮਪੁਰ ਖੇੜਾ ਸਾਹਿਬ ਨੇ ਸ. ਸੁਖਜਿੰਦਰ ਸਿੰਘ ਰੰਧਾਵਾ ਅਤੇ ਸ. ਸੰਗਤ ਸਿੰਘ ਗਿਲਜੀਆਂ ਨੂੰ ਸਿਰੋਪਾਓ ਬਖ਼ਸ਼ਿਸ਼ ਕੀਤਾ।

Sukhjinder Ramdhawa

ਸ. ਰੰਧਾਵਾ ਨੇ ਇਸ ਮੌਕੇ ਕਿਹਾ ਕਿ ਕੋਇਲਾ ਨਾ ਆਉਣ ਕਾਰਨ ਬਿਜਲੀ ਸਪਲਾਈ ਸੰਬੰਧੀ ਪੈਦਾ ਹੋਈ ਸਥਿਤੀ ਦੇ ਹੱਲ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਯਤਨਸ਼ੀਲ ਹੈ ਅਤੇ ਆਉਂਦੇ ਦੋ-ਤਿੰਨ ਦਿਨਾਂ ਅੰਦਰ ਇਸਦਾ ਪ੍ਰਬੰਧ ਕਰ ਲਿਆ ਜਾਵੇਗਾ। ਉਪ ਮੁੱਖ ਮੰਤਰੀ ਨੇ ਲਖੀਮਪੁਰ ਖੇੜੀ ਵਿਖੇ ਕਿਸਾਨਾਂ ਨੂੰ ਦਰੜਨ ਵਾਲੀ ਘਟਨਾ ਦੀ ਸਖ਼ਤ ਨਿੰਦਾ ਕਰਦੇ ਹੋਏ ਕਿਹਾ ਕਿ ਇਹ ਬੜੀ ਦੁਖਦਾਇਕ ਘਟਨਾ ਹੈ ਅਤੇ ਜਿਸ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਦਾ ਪੁੱਤਰ ਸ਼ਾਮਲ ਹੈ।

Lakhimpur Kheri incident

ਉਨ੍ਹਾਂ ਕਿਹਾ ਕਿ ਕਿਸਾਨਾਂ ਉੱਪਰ ਅਜਿਹਾ ਤਸ਼ਦੱਦ ਬੇਹੱਦ ਨਿੰਦਣਯੋਗ ਹੈ ਅਤੇ ਇਸ ਅਤਿ ਘਿਨਾਓਣੀ ਘਟਨਾ ਦੀ ਨਿਰਪੱਖ ਜਾਂਚ ਲਈ ਮੋਦੀ ਸਰਕਾਰ ‘ਚੋਂ ਸੰਬੰਧਤ ਰਾਜ ਮੰਤਰੀ ਦੀ ਤੁਰੰਤ ਬਰਖਾਸਤਗੀ ਹੋਣੀ ਚਾਹੀਦੀ ਹੈ। ਇਸ ਮੌਕੇ ਗੁਰਦਵਾਰਾ ਸਾਹਿਬ ਦੇ ਮੈਨੇਜਰ ਸ. ਸੁਖਬੀਰ ਸਿੰਘ, ਹੈੱਡ ਗ੍ਰੰਥੀ ਸੁਖਿਵੰਦਰ ਸਿੰਘ, ਸ. ਗੁਰਵਿੰਦਰ ਸਿੰਘ, ਸ. ਕੁਲਦੀਪ ਸਿੰਘ, ਸ. ਦੀਦਾਰ ਸਿੰਘ ਆਦਿ ਮੌਜੂਦ ਸਨ।