ਅਰਵਿੰਦ ਕੇਜਰੀਵਾਲ ਨੇ ਦੇਵੀ ਤਾਲਾਬ ਮੰਦਰ ਵਿਖੇ ਟੇਕਿਆ ਮੱਥਾ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਦੀ ਖੁਸ਼ਹਾਲੀ ਲਈ ਕੀਤੀ ਪ੍ਰਾਰਥਨਾ 

Arvind Kejriwal

 

ਜਲੰਧਰ : ਦਿੱਲੀ ਦੇ ਸੀਐਮ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਦੋ ਦਿਨਾਂ ਪੰਜਾਬ ਦੌਰੇ 'ਤੇ ਹਨ। ਪੰਜਾਬ ਪੁੱਜਣ ਤੋਂ ਬਾਅਦ ਉਹ 3 ਵਜੇ ਕਰੀਬ ਸਵ. ਸੇਵਾ ਸਿੰਘ ਸੇਖਵਾਂ ਦੇ ਘਰ ਪਹੁੰਚੇ ਤੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਉਪਰੰਤ ਸ਼ਾਮ ਨੂੰ ਉਹ ਜਲੰਧਰ ਦੇ ਪ੍ਰਸਿੱਧ ਦੇਵੀ ਤਲਾਬ ਮੰਦਰ ਮੱਥਾ ਪਹੁੰਚੇ। ਪੰਜਾਬ ਦੀ ਖੁਸ਼ਹਾਲੀ, ਅਮਨ ਪਿਆਰ ਤੇ ਸ਼ਾਂਤੀ ਲਈ ਮਾਂ ਦੇ ਦਰਬਾਰ ਵਿਚ ਮੱਥਾ ਟੇਕ ਕੇ ਆਪਣੀ ਹਾਜ਼ਰੀ ਲਗਵਾਈ ਅਤੇ ਪ੍ਰਾਰਥਨਾ ਕੀਤੀ।

ਅਰਵਿੰਦ ਕੇਜਰੀਵਾਲ ਜਲੰਧਰ ਵਿਚ ਰਾਤ ਰਹਿਣਗੇ ਅਤੇ ਬੁੱਧਵਾਰ ਨੂੰ ਸ਼ਹਿਰ ਦੇ ਚੁਣੇ ਹੋਏ ਕਾਰੋਬਾਰੀਆਂ ਅਤੇ ਉਦਯੋਗਪਤੀਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਦੇ ਮਸਲੇ ਜਾਣਨ ਦੀ ਕੋਸ਼ਿਸ਼ ਕਰਨਗੇ। ਕੇਜਰੀਵਾਲ ਨਾਲ ਮੁਲਾਕਾਤ ਲਈ ਜਲੰਧਰ ਦੇ ਹੈਂਡ ਟੂਲ ਉਦਯੋਗ, ਖੇਡ ਉਦਯੋਗ, ਭੱਠੀ ਉਦਯੋਗ, ਇੰਜੀਨੀਅਰਿੰਗ ਅਤੇ ਰਬੜ ਉਦਯੋਗ ਤੋਂ ਇਲਾਵਾ ਪ੍ਰਮੁੱਖ ਵਪਾਰਕ ਸੰਗਠਨਾਂ ਦੇ ਨੁਮਾਇੰਦਿਆਂ ਨੂੰ ਵੀ ਸੱਦਾ ਭੇਜਿਆ ਜਾ ਰਿਹਾ ਹੈ।