ਬਿਜਲੀ ਕੱਟਾਂ ਦੇ ਵਿਰੋਧ ’ਚ ਕਿਸਾਨਾਂ ਨੇ ਲਗਾਇਆ ਪੀ.ਏ.ਪੀ ਚੌਕ ’ਚ ਧਰਨਾ

ਏਜੰਸੀ

ਖ਼ਬਰਾਂ, ਪੰਜਾਬ

ਬਿਜਲੀ ਕੱਟਾਂ ਦੇ ਵਿਰੋਧ ’ਚ ਕਿਸਾਨਾਂ ਨੇ ਲਗਾਇਆ ਪੀ.ਏ.ਪੀ ਚੌਕ ’ਚ ਧਰਨਾ

image

ਜਲੰਧਰ, 11 ਅਕਤੂਬਰ (ਵਰਿੰਦਰ ਸ਼ਰਮਾ) : ਸੂਬੇ ’ਚ ਬਿਜਲੀ ਸੰਕਟ ਤੋਂ  ਨਾਰਾਜ਼ ਕਿਸਾਨਾਂ ਨੇ ਸਰਕਾਰ ਵਿਰੁਧ ਮੋਰਚਾ ਖੋਲ੍ਹ ਦਿਤਾ ਹੈ। ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਜਲੰਧਰ ਦੇ ਪੀ.ਏ.ਪੀ ਚੌਕ ਵਿਖੇ ਸਰਕਾਰ ਵਿਰੁਧ ਅਪਣਾ ਗੁੱਸਾ ਜ਼ਾਹਰ ਕੀਤਾ। ਕਿਸਾਨ ਮੈਕਡੋਨਲਡ ਦੇ ਨੇੜੇ ਇਕੱਠੇ ਹੋਏ ਅਤੇ ਪੀ.ਏ.ਪੀ ਚੌਕ ਪਹੁੰਚੇ। 
ਬੀਕੇਯੂ ਰਾਜੇਵਾਲ ਦੇ ਜ਼ਿਲ੍ਹਾ ਮੁਖੀ ਮਨਦੀਪ ਸਮਰਾ, ਮੁੱਖ ਬੁਲਾਰੇ ਜਥੇਦਾਰ ਕਸ਼ਮੀਰ ਸਿੰਘ ਜੰਡਿਆਲਾ ਅਤੇ ਜ਼ਿਲ੍ਹਾ ਯੂਥ ਮੁੱਖੀ ਅਮਰਜੋਤ ਸਿੰਘ ਨੇ ਦਸਿਆ ਕਿ ਕਿਸਾਨ ਸਵੇਰੇ 10 ਵਜੇ ਤੋਂ ਉਥੇ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ ਅਤੇ ਸਵੇਰੇ 11 ਵਜੇ ਪਿਕਟਿੰਗ ਸ਼ੁਰੂ ਕਰ ਦਿਤੀ ਗਈ ਸੀ। ਜਾਮ ਕਦੋਂ ਤਕ ਚੱਲੇਗਾ ਇਸ ਬਾਰੇ ਕਿਸਾਨ ਆਗੂ ਕੱੁਝ ਵੀ ਕਹਿਣ ਨੂੰ ਤਿਆਰ ਨਹੀਂ ਹਨ। ਉਨ੍ਹਾਂ ਕਿਹਾ ਕਿ ਧਰਨਾ ਉਦੋਂ ਤਕ ਜਾਰੀ ਰਹੇਗਾ। ਜਦੋਂ ਤਕ ਸੂਬਾ ਸਰਕਾਰ ਦੇ ਉੱਚ ਨੇਤਾ ਅਤੇ ਅਧਿਕਾਰੀ ਸਮੱਸਿਆ ਨੂੰ ਹੱਲ ਕਰਨ ਦਾ ਭਰੋਸਾ ਨਹੀਂ ਦਿੰਦੇ। ਜਾਮ ਕਦੋਂ ਤਕ ਚੱਲੇਗਾ ਇਸ ਬਾਰੇ ਕਿਸਾਨ ਆਗੂ ਕੱੁਝ ਵੀ ਕਹਿਣ ਨੂੰ ਤਿਆਰ ਨਹੀਂ ਹਨ। 
ਉਨ੍ਹਾਂ ਕਿਹਾ ਕਿ ਧਰਨਾ ਉਦੋਂ ਤਕ ਜਾਰੀ ਰਹੇਗਾ। ਜਦੋਂ ਤਕ ਸੂਬਾ ਸਰਕਾਰ ਦੇ ਉੱਚ ਨੇਤਾ ਅਤੇ ਅਧਿਕਾਰੀ ਸਮੱਸਿਆ ਨੂੰ ਹੱਲ ਕਰਨ ਦਾ ਭਰੋਸਾ ਨਹੀਂ ਦਿੰਦੇ। ਸਰਕਾਰ ਕਿਸਾਨਾਂ ਨੂੰ ਲੋੜੀਂਦੀ ਬਿਜਲੀ ਨਹੀਂ ਦੇ ਰਹੀ ਹੈ। ਜਿਸ ਕਾਰਨ ਕਿਸਾਨਾਂ ਨੂੰ ਫ਼ਸਲ ਦੀ ਬਿਜਾਈ ’ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਮ ਕਾਰਨ ਜਲੰਧਰ ਤੋਂ ਲੁਧਿਆਣਾ, ਅੰਬਾਲਾ ਅਤੇ ਦਿੱਲੀ ਦਾ ਸਿੱਧਾ ਰਸਤਾ ਬੰਦ ਰਹੇਗਾ। ਹਾਲਾਂਕਿ, ਜਲੰਧਰ ਤੋਂ ਅੰਮ੍ਰਿਤਸਰ ਅਤੇ ਜੰਮੂ ਦੇ ਰਸਤੇ ’ਚ ਕੋਈ ਟ੍ਰੈਫ਼ਿਕ ਜਾਮ ਨਹੀਂ ਹੈ। 
ਦੱਸ ਦੇਈਏ ਕਿ ਕੋਲੇ ਦੀ ਕਮੀ ਦੇ ਕਾਰਨ ਬਿਜਲੀ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ। ਐਤਵਾਰ ਨੂੰ ਵੀ ਸ਼ਹਿਰ ਦੇ ਵਸਨੀਕਾਂ ਨੂੰ ਅਣ-ਐਲਾਨੀ ਬਿਜਲੀ ਕੱਟ ਨਾਲ ਨਜਿੱਠਣਾ ਪਿਆ। ਐਤਵਾਰ ਨੂੰ ਸਵੇਰੇ 10 ਵਜੇ ਤੋਂ ਸਵੇਰੇ 11.30 ਵਜੇ ਤਕ, ਸ਼ਾਮ ਨੂੰ 5 ਵਜੇ ਤੋਂ 8 ਵਜੇ ਤੱਕ ਅਤੇ ਰਾਤ ਨੂੰ 11 ਤੋਂ 1 ਵਜੇ ਤਕ ਕਟੌਤੀ ਕੀਤੀ ਗਈ ਸੀ। 34.8 ਡਿਗਰੀ ਦੇ ਵੱਧ ਤੋਂ ਵੱਧ ਤਾਪਮਾਨ ’ਚ ਸਵੇਰ ਅਤੇ ਰਾਤ ਨੂੰ ਰੌਸ਼ਨੀ ਦੀ ਘਾਟ ਕਾਰਨ ਖਪਤਕਾਰ ਪਰੇਸ਼ਾਨ ਰਹੇ। ਬਿਜਲੀ ਨਾ ਹੋਣ ਕਾਰਨ ਘਰਾਂ ’ਚ ਲੋਕ ਪਾਣੀ ਦੀ ਇਕ-ਇਕ ਬੂੰਦ ਨੂੰ ਵੀ ਤਰਸ ਗਏ। 
ਦੂਜੇ ਪਾਸੇ, ਪਾਵਰਕਾਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਕੋਲੇ ਦੀ ਕਮੀ ਨੂੰ ਪੂਰਾ ਨਾ ਕੀਤਾ ਗਿਆ ਤਾਂ ਸੋਮਵਾਰ ਨੂੰ ਬਿਜਲੀ ਕੱਟ ਲੱਗਣਗੇ। ਕਿਸੇ ਨੂੰ ਵੀ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਕਿੰਨੇ ਦਿਨ ਤਕ ਹਰ ਰੋਜ਼ ਕਿਸ ਸਮੇਂ ਨੂੰ ਕੱਟਿਆ ਜਾਵੇਗਾ। ਇਹ ਕੱਟ ਪਟਿਆਲਾ ਮੁੱਖ ਦਫ਼ਤਰ ਤੋਂ ਲਾਏ ਜਾ ਰਹੇ ਹਨ। ਕਟੌਤੀ ਕਾਰਨ ਉੱਦਮੀਆਂ ਦੀਆਂ ਚਿੰਤਾਵਾਂ ਵਧ ਗਈਆਂ ਹਨ।