ਮੋਗਾ ਅਦਾਲਤ ’ਚ ਲਾਰੈਂਸ ਬਿਸ਼ਨੋਈ ਦੀ ਪੇਸ਼ੀ, ਪੁਲਿਸ ਨੂੰ ਮਿਲਿਆ 21 ਅਕਤੂਬਰ ਤੱਕ ਦਾ ਰਿਮਾਂਡ

ਏਜੰਸੀ

ਖ਼ਬਰਾਂ, ਪੰਜਾਬ

ਲਾਰੈਂਸ ਨੂੰ ਮੁੜ 21 ਅਕਤੂਬਰ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।

Gangster Lawrance Bishnoi



ਮੋਗਾ: ਗੈਂਗਸਟਰ ਹਰਜੀਤ ਸਿੰਘ ਪਿੰਟਾਂ ਦੇ ਕਤਲ ਕੇਸ ਵਿਚ ਮੋਗਾ ਪੁਲਿਸ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ 10 ਦਿਨ ਦਾ ਰਿਮਾਂਡ ਮਿਲਿਆ ਹੈ। ਲਾਰੈਂਸ ਨੂੰ ਮੁੜ 21 ਅਕਤੂਬਰ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਮਿਲੀ ਜਾਣਕਾਰੀ ਅਨੁਸਾਰ ਗੈਂਗਸਟਰ ਲਾਰੈਂਸ ਬਿਸਨੋਈ ਅਤੇ ਗੋਲਡੀ ਬਰਾੜ ਗਰੁੱਪ ਨੇ ਆਪਣੇ ਸੂਟਰ ਮਨਪ੍ਰੀਤ ਉਰਫ ਮੰਨੂ ਅਤੇ ਪ੍ਰੇਮ ਨੂੰ ਹਰਜੀਤ ਪਿੰਟਾਂ ਦੇ ਕਤਲ ਲਈ ਭੇਜਿਆ ਸੀ।

ਗੈਂਗਸਟਰਾਂ ਵੱਲੋਂ ਸੋਸ਼ਲ ਮੀਡੀਆ ਉੱਤੇ ਇਸ ਦੀ ਜ਼ਿੰਮੇਵਾਰੀ ਸਬੰਧੀ ਪੋਸਟ ਵੀ ਸਾਂਝੀ ਕੀਤੀ ਗਈ ਸੀ। ਜ਼ਿਕਰਯੋਗ ਹੈ ਕਿ ਥਾਣਾ ਬਾਘਾਪੁਰਾਣਾ ਦੇ ਪਿੰਡ ਮਾੜੀ ਮੁਸਤਫਾ ਵਿਖੇ ਕਬੱਡੀ ਕੱਪ ਦੇਖ ਕੇ ਘਰ ਪਰਤ ਰਹੇ ਹਰਜੀਤ ਸਿੰਘ ਪਿੰਟਾ ’ਤੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਸੀ।

ਮੋਗਾ ਪੁਲਿਸ ਨੇ ਹਰਜੀਤ ਪਿੰਟਾ ਦਾ ਕਤਲ ਕਰਨ ਵਾਲੇ ਅਤੇ ਕਤਲ ਦੀ ਸਾਜਿਸ਼ ਰਚਣ ਵਾਲੇ ਪੰਜ ਮੁਲਜ਼ਮਾਂ ਵਿਚੋਂ ਦੋ ਨੂੰ ਗ੍ਰਿਫ਼ਤਾਰ ਕਰ ਲਿਆ ਸੀ।  ਇਸ ਘਟਨਾ ਸਬੰਧੀ ਮੁਕੱਦਮਾ ਨੰਬਰ 53 ਮਿਤੀ 02/04/2022 ਅ / ਧ 302 , 307,120 - ਬੀ ਆਈ.ਪੀ.ਸੀ , 25,27 ਅਸਲਾ ਐਕਟ ਥਾਣਾ ਬਾਘਾਪੁਰਾਣਾ ਵਿਖੇ ਦਰਜ ਕੀਤਾ ਗਿਆ ਸੀ।