MLAs ਵੀ ਹੋ ਰਹੇ ਪੰਜਾਬ ਦੀ ਮਾੜੀ ਆਰਥਿਕਤਾ ਦਾ ਸ਼ਿਕਾਰ, ਨਹੀਂ ਮਿਲ ਰਹੀ ਤਨਖ਼ਾਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੂਬੇ ਸਿਰ ਕਰੀਬ 2.75 ਲੱਖ ਕਰੋੜ ਰੁਪਏ ਦਾ ਹੈ ਕਰਜ਼ਾ

photo

 

ਚੰਡੀਗੜ੍ਹ: ਹੁਣ ਵਿਧਾਇਕਾਂ ਨੂੰ ਵੀ ਪੰਜਾਬ ਦੀ ਮਾੜੀ ਆਰਥਿਕ ਹਾਲਤ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਪਿਛਲੇ ਮਹੀਨੇ ਸਰਕਾਰੀ ਮੁਲਾਜ਼ਮਾਂ ਨੂੰ ਤਨਖਾਹ ਦਾ ਇੰਤਜ਼ਾਰ ਕਰਨਾ ਪਿਆ ਸੀ, ਜਦਕਿ ਇਸ ਵਾਰ ਵਿਧਾਇਕਾਂ ਨੂੰ ਤਨਖਾਹ ਦਾ ਇੰਤਜ਼ਾਰ ਕਰਨਾ ਪੈ ਰਿਹਾ ਹੈ। ਵਿਧਾਇਕਾਂ ਦੀ ਹਾਲਤ ਇਹ ਹੈ ਕਿ ਉਹ ਅੱਗੇ ਆ ਕੇ ਕੁਝ ਵੀ ਬੋਲਣ ਤੋਂ ਅਸਮਰੱਥ ਹਨ ਕਿਉਂਕਿ ਲੋਕਾਂ ਨੂੰ ਇਹ ਨਹੀਂ ਪਤਾ ਲੱਗਣਾ ਚਾਹੀਦਾ ਕਿ ਵਿਧਾਇਕਾਂ ਨੂੰ ਆਪਣੀ ਤਨਖਾਹ ਦੀ ਚਿੰਤਾ ਹੈ।

ਕਾਂਗਰਸ ਦੇ ਇੱਕ ਸਾਬਕਾ ਮੰਤਰੀ ਦਾ ਕਹਿਣਾ ਹੈ ਕਿ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ, ਇਹ ਤੀਜੀ ਜਾਂ ਚੌਥੀ ਵਾਰ ਹੈ ਜਦੋਂ ਤਨਖਾਹ ਸਮੇਂ 'ਤੇ ਨਹੀਂ ਆਈ। ਸੱਤਾਧਾਰੀ ਪਾਰਟੀ ਦੇ ਵਿਧਾਇਕ ਵੀ ਤਨਖਾਹਾਂ ਨਾ ਮਿਲਣ ਦਾ ਰੋਣਾ ਰੋ ਰਹੇ ਹਨ।

ਦੱਸ ਦੇਈਏ ਕਿ ਵਿਧਾਇਕਾਂ ਨੂੰ 84,354 ਰੁਪਏ ਪ੍ਰਤੀ ਮਹੀਨਾ ਤਨਖਾਹ ਮਿਲਦੀ ਹੈ। ਸਰਕਾਰੀ ਮੁਲਾਜ਼ਮਾਂ ਤੋਂ ਬਾਅਦ ਵਿਧਾਇਕਾਂ ਨੂੰ ਵੀ ਤਨਖਾਹ ਮਿਲਦੀ ਹੈ। ਆਮ ਤੌਰ 'ਤੇ ਵਿਧਾਇਕਾਂ ਨੂੰ 5 ਤਰੀਕ ਦੇ ਵਿਚਕਾਰ ਹੀ ਤਨਖਾਹ ਮਿਲਦੀ ਸੀ। ਕਾਂਗਰਸ ਦੇ ਇੱਕ ਵਿਧਾਇਕ ਦਾ ਕਹਿਣਾ ਹੈ ਕਿ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ, ਤਨਖਾਹ ਮਿਲਣ ਵਿੱਚ ਲਗਾਤਾਰ ਦੇਰੀ ਹੋ ਰਹੀ ਹੈ।