ਝੋਨੇ 'ਚ ਗਬਨ ਤਹਿਤ ਵਿਜੀਲੈਂਸ ਬਿਊਰੋ ਨੇ 'ਮ੍ਰਿਤਕ' ਅਤੇ ਉਸ ਦੇ ਦੋ ਪੁੱਤਰਾਂ ਵਿਰੁੱਧ ਦਰਜ ਕੀਤਾ ਮਾਮਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗਣਪਤ ਰਾਏ ਦੇ ਦੋ ਪੁੱਤਰ ਦਿਨੇਸ਼ ਕੁਮਾਰ ਅਤੇ ਰਾਜੇਸ਼ ਵੀ ਦੋਵੇਂ ਉਪਰੋਕਤ ਮਿੱਲ 'ਚ ਹਿੱਸੇਦਾਰ ਹਨ।

photo

 

ਲੁਧਿਆਣਾ - ਪੰਜਾਬ ਵਿਜੀਲੈਂਸ ਬਿਊਰੋ ਨੇ ਤਿੰਨ ਚੌਲ਼ ਮਿੱਲ ਮਾਲਕਾਂ ਵਿਰੁੱਧ 1.80 ਕਰੋੜ ਰੁਪਏ ਦਾ ਝੋਨਾ ਖੁਰਦ-ਬੁਰਦ ਕਰਨ ਦੇ ਦੋਸ਼ ਹੇਠ ਇੱਕ ਮੁਕੱਦਮਾ ਦਰਜ ਕੀਤਾ ਹੈ, ਜਿਸ ਵਿੱਚ ਦੋ ਭਰਾਵਾਂ ਤੋਂ ਇਲਾਵਾ ਉਨ੍ਹਾਂ ਦਾ ਮ੍ਰਿਤਕ ਪਿਤਾ ਵੀ ਸ਼ਾਮਲ ਹੈ।

ਵਿਜੀਲੈਂਸ ਬਿਊਰੋ ਦੇ ਬੁਲਾਰੇ ਦੇ ਦੱਸਣ ਮੁਤਾਬਿਕ ਮੈਸਰਜ਼ ਦੁਰਗਾ ਰਾਈਸ ਐਂਡ ਜਨਰਲ ਮਿੱਲਜ਼, ਸਾਹਨੇਵਾਲ ਦੇ ਪਾਰਟਨਰ ਮਰਹੂਮ ਗਣਪਤ ਰਾਏ ਵਿਰੁੱਧ ਆਰਥਿਕ ਅਪਰਾਧ ਵਿੰਗ ਪੁਲਿਸ ਸਟੇਸ਼ਨ, ਲੁਧਿਆਣਾ ਰੇਂਜ ਵਿਖੇ ਆਈਪੀਸੀ ਦੀ ਧਾਰਾ 409, 420, 120-ਬੀ ਦੇ ਤਹਿਤ ਐਫ਼ਆਈਆਰ ਦਰਜ ਕੀਤੀ ਗਈ ਹੈ। ਗਣਪਤ ਰਾਏ ਦੇ ਦੋ ਪੁੱਤਰ ਦਿਨੇਸ਼ ਕੁਮਾਰ ਅਤੇ ਰਾਜੇਸ਼ ਵੀ ਦੋਵੇਂ ਉਪਰੋਕਤ ਮਿੱਲ 'ਚ ਹਿੱਸੇਦਾਰ ਹਨ।

ਈਓ ਵਿੰਗ ਦੇ ਐਸਐਸਪੀ ਨੇ ਦੱਸਿਆ ਕਿ ਇਹ ਪੁਰਾਣਾ ਮਾਮਲਾ ਸੀ ਜਿਸ ਵਿੱਚ ਜਾਂਚ ਦੌਰਾਨ ਇੱਕ ਮੁਲਜ਼ਮ ਦੀ ਮੌਤ ਹੋ ਗਈ ਸੀ, ਅਤੇ ਕਿਹਾ ਕਿ ਉਸ ਦਾ ਮੌਤ ਦਾ ਸਰਟੀਫ਼ਿਕੇਟ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਮਾਮਲੇ ਵਿੱਚ ਵਿਜੀਲੈਂਸ ਬਿਊਰੋ ਨੇ ਦੋਵਾਂ ਭਰਾ ਦਿਨੇਸ਼ ਕੁਮਾਰ ਅਤੇ ਰਾਜੇਸ਼ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।