Amritsar News : ਅੰਮ੍ਰਿਤਸਰ 'ਚ ਰਾਵਣ ਦਹਨ ਮੌਕੇ ਮਚੀ ਭਗਦੜ, ਟੁੱਟੀ ਬੈਰੀਕੇਡਿੰਗ, 2 ਲੋਕ ਜ਼ਖਮੀ

ਏਜੰਸੀ

ਖ਼ਬਰਾਂ, ਪੰਜਾਬ

ਜਿਵੇਂ ਹੀ ਸੀਐਮ ਮਾਨ ਨੇ ਰਾਵਣ ਦੇ ਪੁਤਲੇ ਨੂੰ ਅੱਗ ਲਗਾਈ ਤਾਂ ਲੋਕ ਅਚਾਨਕ ਪਿੱਛੇ ਹਟਣ ਲੱਗੇ, ਭੀੜ ਦੇ ਦਬਾਅ ਕਾਰਨ ਬੈਰੀਕੇਡਿੰਗ ਟੁੱਟ ਗਈ

Incident during Ravana Dahan in Amritsar

Amritsar News : ਅੰਮ੍ਰਿਤਸਰ ਦੇ ਸ਼੍ਰੀ ਦੁਰਗਿਆਣਾ ਤੀਰਥ ਦੁਸਹਿਰਾ ਗਰਾਊਂਡ ’ਚ ਜਿਵੇਂ ਹੀ ਰਾਵਣ ਸਾੜਿਆ ਗਿਆ ਤਾਂ ਹਫੜਾ-ਦਫੜੀ ਮਚ ਗਈ ਅਤੇ ਭਗਦੜ ਵਰਗੀ ਸਥਿਤੀ ਪੈਦਾ ਹੋ ਗਈ। ਜਿਵੇਂ ਹੀ ਰਾਵਣ ਦਹਨ ਹੋਇਆ ਤਾਂ ਲੋਕ ਪਿੱਛੇ ਹਟਣ ਲੱਗੇ ਅਤੇ ਬੈਰੀਕੇਡਿੰਗ ਟੁੱਟ ਗਈ। ਜਿਸ ਕਾਰਨ ਦੋ-ਤਿੰਨ ਨੌਜਵਾਨਾਂ ਦੀਆਂ ਪੱਗਾਂ ਉਤਰ ਗਈਆਂ। ਇਹ ਵੀ ਕਿਹਾ ਜਾ ਰਿਹਾ ਹੈ ਕਿ ਦੋ ਲੋਕ ਜ਼ਖਮੀ ਹੋਏ ਹਨ। 

ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਸ ਸਮਾਗਮ 'ਚ ਸ਼ਿਰਕਤ ਕੀਤੀ ਸੀ। ਦੱਸਿਆ ਜਾਂਦਾ ਹੈ ਕਿ ਜਿਵੇਂ ਹੀ ਸੀਐਮ ਮਾਨ ਨੇ ਰਾਵਣ ਦੇ ਪੁਤਲੇ ਨੂੰ ਅੱਗ ਲਗਾਈ ਤਾਂ ਲੋਕ ਅਚਾਨਕ ਪਿੱਛੇ ਹਟਣ ਲੱਗੇ। ਇਸ ਦੌਰਾਨ ਭੀੜ ਦੇ ਦਬਾਅ ਕਾਰਨ ਬੈਰੀਕੇਡਿੰਗ ਟੁੱਟ ਗਈ ਅਤੇ ਲੋਕ ਭੱਜਣ ਲੱਗੇ।

ਮੁੱਖ ਮੰਤਰੀ ਭਗਵੰਤ ਮਾਨ ਦੇ ਕਾਰਨ ਦੁਸਹਿਰਾ ਗਰਾਊਂਡ ਵਿੱਚ ਬੈਰੀਕੇਡਿੰਗ ਕੀਤੀ ਗਈ ਸੀ ਅਤੇ ਲੋਕਾਂ ਦੇ ਬੈਠਣ ਲਈ ਜਗ੍ਹਾ ਘੱਟ ਸੀ, ਜਿਸ ਕਾਰਨ ਥੋੜੀ ਭਗਦੜ ਮਚ ਗਈ ਪਰ ਸਮੇਂ ਸਿਰ ਸਭ ਕੁਝ ਸੰਭਾਲ ਲਿਆ ਗਿਆ ਅਤੇ ਸਮਾਗਮ ਨੂੰ ਨੇਪਰੇ ਚਾੜਿਆ ਗਿਆ। ਭਾਰੀ ਭੀੜ ਕਾਰਨ ਬਹੁਤ ਸਾਰੇ ਲੋਕ ਰਾਵਣ ਦਹਿਨ ਦੇਖਣ ਲਈ ਅੰਦਰ ਵੀ ਨਹੀਂ ਜਾ ਸਕੇ। 

ਦੱਸ ਦੇਈਏ ਕਿ ਅੰਮ੍ਰਿਤਸਰ ਦੇ ਸ਼੍ਰੀ ਦੁਰਗਿਆਣਾ ਤੀਰਥ ਦੁਸਹਿਰਾ ਗਰਾਊਂਡ ’ਚ ਹਰ ਸਾਲ 100 ਫੁੱਟ ਤੋਂ ਉਚਾ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ ਸਾੜ ਕੇ ਦੁਸਹਿਰਾ ਮਨਾਇਆ ਜਾਂਦਾ ਹੈ।