Mohali News: ਮਾਂ ਦਾ ਦੁੱਧ ਪੀਣ ਤੋਂ ਬਾਅਦ ਢਾਈ ਮਹੀਨੇ ਦੇ ਬੱਚੇ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦੁੱਧ ਪੀਣ ਤੋਂ ਬਾਅਦ ਆਈ ਉਲਟੀ ਸਾਹ ਨਵਲੀ ਵਿਚ ਫਸੀ

Baby dies after drinking mother's milk Mohali News

 Baby dies after drinking mother's milk Mohali News: ਮੋਹਾਲੀ ਦੇ ਸੈਕਟਰ 82 ਵਿਚ ਇਕ ਬੱਚੇ ਦੀ ਆਪਣੀ ਮਾਂ ਦਾ ਦੁੱਧ ਪੀਣ ਤੋਂ ਬਾਅਦ ਮੌਤ ਹੋ ਗਈ। ਦੁੱਧ ਦੀ ਉਲਟੀ ਆਉਣ ਨਾਲ ਦੁੱਧ ਬੱਚੇ ਦੀ ਸਾਹ ਨਲੀ ਵਿਚ ਚਲਾ ਗਿਆ। ਜਿਸ ਕਾਰਨ ਉਸ ਦਾ ਸਾਹ ਬੰਦ ਹੋ ਗਿਆ। ਜਦੋਂ ਤੱਕ ਉਸਨੂੰ ਹਸਪਤਾਲ ਲਿਜਾਇਆ ਗਿਆ, ਉਸ ਦੀ ਮੌਤ ਹੋ ਚੁੱਕੀ ਸੀ। ਹਸਪਤਾਲ ਦੇ ਡਾਕਟਰ ਨੇ ਕਿਹਾ ਕਿ ਇਹ ਸਥਿਤੀ ਨਵਜੰਮੇ ਬੱਚੇ ਨੂੰ ਗਲਤ ਢੰਗ ਨਾਲ ਦੁੱਧ ਪਿਲਾਉਣ ਕਾਰਨ ਹੋਈ।

ਰਿਪੋਰਟਾਂ ਦੇ ਅਨੁਸਾਰ, ਢਾਈ ਮਹੀਨੇ ਦੇ ਬੱਚੇ ਨੂੰ ਦੁੱਧ ਪਿਲਾਉਣ ਤੋਂ ਬਾਅਦ ਉਸ ਦੀ ਮਾਂ ਪੂਜਾ ਦੇਵੀ ਨੇ ਉਸ ਨੂੰ ਸਵਾ ਦਿੱਤਾ ਸੀ। ਥੋੜ੍ਹੀ ਦੇਰ ਬਾਅਦ, ਬੱਚੇ ਨੇ ਦੁੱਧ ਦੀ ਉਲਟੀ ਕਰ ਦਿੱਤੀ। ਤੁਰੰਤ ਹੀ, ਦੁੱਧ ਉਸ ਦੀ ਸਾਹ ਦੀ ਨਾਲੀ ਵਿੱਚ ਚਲਾ ਗਿਆ, ਜਿਸ ਕਾਰਨ ਉਸ ਦਾ ਸਾਹ ਰੁਕ ਗਿਆ।

ਇਸ ਤੋਂ ਬਾਅਦ ਬੱਚਾ ਬੇਹੋਸ਼ ਹੋ ਗਿਆ। ਜਦੋਂ ਮਾਂ ਨੇ ਦੇਖਿਆ ਕਿ ਬੱਚਾ ਸਾਹ ਨਹੀਂ ਲੈ ਰਿਹਾ ਸੀ, ਤਾਂ ਪਰਿਵਾਰ ਘਬਰਾ ਗਿਆ ਅਤੇ ਉਸ ਨੂੰ ਤੁਰੰਤ ਫੇਜ਼ 6 ਦੇ ਸਿਵਲ ਹਸਪਤਾਲ ਲੈ ਗਿਆ। ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸਨੂੰ ਮ੍ਰਿਤਕ ਐਲਾਨ ਦਿੱਤਾ।

ਪਰਿਵਾਰ ਦੇ ਅਨੁਸਾਰ, ਬੱਚਾ ਪੂਰੀ ਤਰ੍ਹਾਂ ਤੰਦਰੁਸਤ ਸੀ ਅਤੇ ਸਵੇਰੇ ਆਮ ਵਾਂਗ ਦੁੱਧ ਪੀਂਦਾ ਸੀ। ਪਿਤਾ ਸ਼ੰਕਰ ਦਾਸ ਨੇ ਕਿਹਾ ਕਿ ਉਨ੍ਹਾਂ ਦੀਆਂ ਪਹਿਲਾਂ ਹੀ ਦੋ ਧੀਆਂ ਹਨ ਅਤੇ ਪੁੱਤਰ ਬਹੁਤ ਅਰਦਾਸਾਂ ਤੋਂ ਬਾਅਦ ਹੋਇਆ ਸੀ। ਬੱਚੇ ਦੀ ਮੌਤ ਦੀ ਖ਼ਬਰ ਸੁਣ ਕੇ ਪਰਿਵਾਰ ਡੂੰਘੇ ਦੁੱਖ ਵਿੱਚ ਹੈ।