ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ 8 ਦਵਾਈਆਂ ਦੀ ਖਰੀਦ ਅਤੇ ਵਰਤੋਂ ’ਤੇ ਲਗਾਈ ਰੋਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦਵਾਈਆਂ ਦੇ ਰਿਐਕਸ਼ਨ ਤੋਂ ਬਾਅਦ ਦਵਾਈਆਂ ’ਤੇ ਲਗਾਇਆ ਗਿਆ ਬੈਨ

Ban on purchase and use of 8 medicines in all government hospitals in Punjab

ਚੰਡੀਗੜ੍ਹ : ਸਿਹਤ ਅਤੇ ਪਰਿਵਾਰ ਭਲਾਈ ਡਾਇਰੈਕਟੋਰੇਟ ਨੇ ਤੁਰੰਤ ਪ੍ਰਭਾਵ ਨਾਲ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ 8 ਖਾਸ ਦਵਾਈਆਂ ਦੀ ਵਰਤੋਂ ਅਤੇ ਖਰੀਦ ’ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਫੈਸਲਾ ਮਰੀਜ਼ਾਂ ਨੂੰ ਇਹ ਦਵਾਈਆਂ ਦੇਣ ਤੋਂ ਬਾਅਦ -‘ਐਡਵਰਸ ਰੀਐਕਸ਼ਨ’ ਸਾਹਮਣੇ ਆਉਣ ਦੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਲਿਆ ਗਿਆ ਹੈ।

 

ਇਹ ਪਾਬੰਦੀ ਤਿੰਨ ਵੱਖ-ਵੱਖ ਫਾਰਮਾ ਕੰਪਨੀਆਂ ਵੱਲੋਂ ਤਿਆਰ ਕੀਤੀਆਂ ਜਾਂਦੀਆਂ ਅੱਠ ਦਵਾਈਆਂ ’ਤੇ ਲਗਾਈ ਗਈ ਹੈ। ਜਿਨ੍ਹਾਂ ’ਚ ਕਲੋਰਾਈਡ ਇੰਜੈਕਸ਼ਨ ਆਈਪੀ 0.9 ਫ਼ੀ ਸਦੀ, ਕਲੋਰਾਈਡ ਇੰਜੈਕਸ਼ਨ ਆਈਪੀ 0.9 ਫ਼ੀ ਸਦੀ, ਡੈਕਸਟ੍ਰੋਜ਼ ਇੰਜੈਕਸ਼ਨ ਆਈਪੀ 5 ਫੀ ਸਦੀ, ਸਿਪ੍ਰੋਫਲੋਕਸਿਨ ਇੰਜੈਕਸ਼ਨ 200 ਐਮਜੀ ਆਈਪੀ, ਸਿਪ੍ਰੋਫਲੋਕਸਿਨ ਇੰਜੈਕਸ਼ਨ 200 ਐਮਜੀ ਆਈਪੀ, ਡੀਐਨਐਸ 0.9 ਫੀਸਦੀ,  ਡੈਸਟ੍ਰੋਜ਼ 5 ਫੀ ਸਫੀ ਆਈ.ਪੀ. ਫਲਿਊਡ, ਬੁਪੀਵਾਕੇਨ ਐਚਸੀਐਲ ਦੇ ਨਾਲ ਡੈਕਸਟ੍ਰੋਜ ਇੰਜੈਕਸ਼ਨ ਆਦਿ ਸ਼ਾਮਲ ਹਲ।  

 ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੇ ਇਸ ਸੰਬੰਧੀ ਸਾਰੇ ਸਰਕਾਰੀ ਹਸਪਤਾਲਾਂ ਨੂੰ ਤੁਰੰਤ ਪ੍ਰਭਾਵ ਨਾਲ ਇਹ ਦਵਾਈਆਂ ਨਾ ਵਰਤਣ ਅਤੇ ਨਾ ਖਰੀਦਣ ਦੇ ਆਦੇਸ਼ ਜਾਰੀ ਕਰ ਦਿੱਤੇ ਹਨ।